ਨਸ਼ੇ ਦਾ ਸੇਵਨ ਕਰ ਰਿਹਾ ਮੁਲਜ਼ਮ ਦਬੋਚਿਆ
ਨਸ਼ੇ ਦਾ ਸੇਵਨ ਕਰ ਰਿਹਾ ਮੁਲਜ਼ਮ ਪੁਲਿਸ ਨੇ ਕੀਤਾ ਕਾਬੂ।
Publish Date: Thu, 04 Dec 2025 04:00 PM (IST)
Updated Date: Thu, 04 Dec 2025 04:02 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਥਾਣਾ ਸਦਰ ਬਲਾਚੌਰ ਦੀ ਪੁਲਿਸ ਵੱਲੋਂ ਨਸ਼ੇ ਦਾ ਸੇਵਨ ਕਰ ਰਹੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹੈੱਡ ਕਾਂਸਟੇਬਲ ਅਨੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਮੇਨ ਹਾਈਵੇ ਤੋਂ ਹੁੰਦੇ ਹੋਏ ਪਿੰਡ ਠਠਿਆਲਾ ਢਾਹਾਂ, ਗਰਲੇ ਢਾਹਾਂ ਵਲ ਨੂੰ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਪਿੰਡ ਠਠਿਆਲਾ ਢਾਹਾਂ ਨੇੜੇ ਪੁੱਜੀ ਤਾਂ ਨਜ਼ਦੀਕ ਪੈਂਦੀ ਟੈਂਕੀ ਨੇੜੇ ਇਕ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਦੇਖਿਆ ਜਿਸ ਨੂੰ ਪੁਲਿਸ ਪਾਰਟੀ ਨੇ ਮੌਕੇ ‘ਤੇ ਕਾਬੂ ਕਰ ਕੇ ਨਾਂ ਪਤਾ ਪੁੱਛਿਆ ਤਾਂ ਮੁਲਜ਼ਮ ਨੇ ਆਪਣਾ ਨਾਂ ਵਿਕਾਸ ਚੰਦਰ ਉਰਫ਼ ਵਿੱਕੀ ਪੁੱਤਰ ਰੁਲੀ ਚੰਦ ਵਾਸੀ ਪਿੰਡ ਸਾਹਿਬਾ ਥਾਣਾ ਸਦਰ ਬਲਾਚੌਰ ਦੱਸਿਆ। ਮੁਲਜ਼ਮ ਕੋਲੋਂ ਫੌਇਲ ਪੇਪਰ ਹੈਰੋਇਨ ਅਲੂਦ, ਇਕ ਮਾਚਿਸ ਦੀਆਂ ਤੀਲੀਆਂ ਦੀ ਡੱਬੀ ਅਤੇ ਇਕ ਪਾਈਪ ਨੁਮਾ 10 ਰੁਪਏ ਦਾ ਭਾਰਤੀ ਕਰੰਸੀ ਨੋਟ ਬਰਾਮਦ ਹੋਇਆ ਜਿਸ ‘ਤੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਵਿਕਾਸ ਚੰਦਰ ਉਰਫ਼ ਵਿੱਕੀ ਉਕਤ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ ਹੈ।