ਲਵਜੋਤ ਕੌਰ ਨੇ ਖੇਡਾਂ ’ਚ ਕਾਲਜ ਦਾ ਨਾਂ ਕੀਤਾ ਰੋਸ਼ਨ
ਲਵਜੋਤ ਕੌਰ ਨੇ ਖੇਡਾਂ ਵਿਚ ਕਾਲਜ ਦਾ ਨਾਂ ਕੀਤਾ ਰੌਸ਼ਨ
Publish Date: Thu, 11 Dec 2025 04:11 PM (IST)
Updated Date: Thu, 11 Dec 2025 04:12 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਜੈਪੁਰ ਵਿਖੇ ਕਰਵਾਈਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2025 ਤਹਿਤ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਵਿਦਿਆਰਥਣ ਲਵਜੋਤ ਕੌਰ ਬੀਏ ਸਮੈਸਟਰ ਤੀਜਾ ਨੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਦੀ ਪ੍ਰੇਰਨਾ ਸਦਕਾ ਅਤੇ ਐਥਲੈਟਿਕਸ ਕੋਚ ਰਣਧੀਰ ਸਿੰਘ ਭੁੱਲਰ ਦੀ ਯੋਗ ਅਗਵਾਈ ਸਦਕਾ ਇਸ ਚੈਂਪੀਅਨਸ਼ਿਪ ਵਿਚ 4 ਗੁਣਾ 100 ਮੀਟਰ ਸੀਨੀਅਰ ਆਲ ਇੰਡੀਆ ਚੈਂਪਿਅਨਸ਼ਿਪ ਰਿਲੇਅ ਵਿਚ ਤੀਜਾ ਸਥਾਨ ਹਾਸਲ ਕਰਕੇ ਬ੍ਰਾਉਨਜ਼ ਮੈਡਲ ਜਿੱਤ ਕੇ ਸੰਸਥਾ ਦੇ ਨਾਲ-ਨਾਲ ਆਪਣੇ ਮਾਪਿਆਂ ਦੇ ਮਾਣ ਵਿਚ ਵਾਧਾ ਕੀਤਾ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਲਵਜੋਤ ਕੌਰ ਨੇ ਐਥਲੈਟਿਕਸ ਦੇ ਮੁਕਾਬਲਿਆਂ ਵਿਚ ਚਾਹੇ ਉਹ ਕਾਲਜ, ਯੂਨੀਵਰਸਿਟੀ ਜਾਂ ਰਾਜ ਪੱਧਰੀ ਹੋਣ ਹਮੇਸ਼ਾਂ ਬੇਹਤਰੀਨ ਪ੍ਰਦਰਸ਼ਨ ਕਰਕੇ ਜਿੱਥੇ ਆਪਣੀ ਖੇਡ ਨੂੰ ਹੋਰ ਪ੍ਰਫੁੱਲਿਤ ਕੀਤਾ ਹੈ, ਉਥੇ ਅਕਾਦਮਿਕ ਖੇਤਰ ਵਿਚ ਵੀ ਆਪਣੀ ਪ੍ਰਤਿਭਾ ਨੂੰ ਨਿਖਾਰਿਆ ਹੈ। ਇਸ ਉਪਲੱਬਧੀ ਲਈ ਲਵਜੋਤ ਕੌਰ ਨੂੰ ਪ੍ਰਿੰਸੀਪਲ ਅਤੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਸਥਾਨਕ ਸਕੱਤਰ ਜਰਨੈਲ ਸਿੰਘ ਪੱਲੀ ਝਿੱਕੀ ਵੱਲੋਂ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋ. ਪਰਗਣ ਸਿੰਘ, ਐਡਵੋਕੇਟ ਜਸਵੀਰ ਸਿੰਘ ਰਾਏ, ਕਾਲਜ ਦੀ ਫੁੱਟਬਾਲ ਟੀਮ ਦੇ ਕੋਚ ਜਸਬੀਰ ਭਾਰਟਾ ਹਾਜ਼ਰ ਸਨ।