ਸਾਈਬਰ ਕ੍ਰਾਈਮ ਸਬੰਧੀ ਦਿੱਤੀ ਜਾਣਕਾਰੀ
ਜਾਡਲਾ ਵਿਖੇ ਸਾਈਬਰ ਕ੍ਰਾਈਮ ਸਾਖਰਤਾ ਕੈਂਪ ਲਗਾਇਆ
Publish Date: Tue, 18 Nov 2025 05:25 PM (IST)
Updated Date: Tue, 18 Nov 2025 05:28 PM (IST)

ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਡਲਾ ਵਿਖੇ ਪੰਜਾਬ ਨੈਸ਼ਨਲ ਬੈਂਕ ਨਵਾਂਸ਼ਹਿਰ ਵੱਲੋਂ ਸਾਈਬਰ ਕ੍ਰਾਈਮ ਸਬੰਧੀ ਸਾਖਰਤਾ ਕੈਂਪ ਲਗਾਇਆ। ਇਸ ਸਬੰਧੀ ਬੈਂਕ ਤੋਂ ਫਾਈਨੈਂਸ਼ੀਅਲ ਲਿਟਰੇਸੀ ਕਾਉਂਸਲਰ ਰਜਨੀ ਵੱਲੋਂ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਨਲਾਈਨ ਬੈਂਕਿੰਗ ਡਿਜੀਟਲ ਬੈਂਕਿੰਗ ਬਾਰੇ ਵਿਸਤਾਰ ਸਹਿਤ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਸਾਨੂੰ ਕਿਸੇ ਨਾਲ ਵੀ ਓਟੀਪੀ ਸ਼ੇਅਰ ਨਹੀਂ ਕਰਨਾ ਚਾਹੀਦਾ। ਅਗਰ ਕੋਈ ਬੈਂਕ ਤੋਂ ਫੋਨ ਆਵੇ ਤਾਂ ਫੋਨ ਤੇ ਉਨ੍ਹਾਂ ਨਾਲ ਕੋਈ ਜਾਣਕਾਰੀ ਸਾਂਝੀ ਨਾ ਕਰੋ। ਇਸ ਸਬੰਧੀ ਜਾਂਚ ਲਈ ਤੁਹਾਨੂੰ ਬੈਂਕ ਵਿਚ ਜਾਓ। ਕਿਸੇ ਵੀ ਅਣਪਛਾਤੇ ਨੰਬਰ ਨਾਲ ਜਾਣਕਾਰੀ ਸ਼ੇਅਰ ਨਾ ਕਰੋ। ਕੁਮਾਰੀ ਰਜਨੀ ਨੇ ਵਿਦਿਆਰਥੀਆਂ ਨੂੰ ਡਿਜੀਟਲ ਅਰੈਸਟ ਬਾਰੇ ਵੀ ਦੱਸਿਆ। ਸਕੂਲ ਮੁਖੀ ਡਾ. ਬਲਜੀਤ ਕੌਰ ਨੇ ਰਜਨੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਡਾ. ਬਲਜੀਤ ਕੌਰ, ਲੈਕਚਰਾਰ ਜਸਵਿੰਦਰ ਕੌਰ, ਨਵਨੀਤ ਕੌਰ, ਪਰਵੀਨ ਕੁਮਾਰੀ, ਮੀਨਾ ਰਾਣੀ, ਪਰਮਜੀਤ ਕੌਰ, ਪੂਨਮ ਰਾਣਾ, ਸਚਿਨ ਰਾਣਾ, ਮਾਸਟਰ ਮਹਿੰਦਰ ਸਿੰਘ, ਮਨਜੀਤ ਸਿੰਘ, ਸੁਰਿੰਦਰ ਸਿੰਘ, ਅਧਿਆਪਕਾ ਮੋਨਿਕਾ ਬੱਸੀ, ਸਰਬਜੀਤ ਕੌਰ, ਪਰਵੀਨ ਭੱਟੀ, ਸੁਖਬੀਰ ਕੌਰ, ਕਰਮਜੀਤ ਕੌਰ, ਵਿਸ਼ਾਲੀ ਅਤੇ ਨਾਨ-ਟੀਚਿੰਗ ਸਟਾਫ਼ ਜਤਿੰਦਰ ਸਿੰਘ, ਅਰੁਣ ਕੁਮਾਰ ਅਤੇ ਰਜਿੰਦਰ ਕੌਰ ਲਾਇਬ੍ਰੇਰੀਅਨ ਸ਼ਾਮਲ ਸਨ।