CM ਮਾਨ ਨੂੰ ਚਰਨਜੀਤ ਸਿੰਘ ਚੰਨੀ ਨੇ ਘੇਰਿਆ, ਕਿਹਾ- 169 ਪਾਵਨ ਸਰੂਪਾਂ ਬਾਰੇ ਬਿਨਾਂ ਸੋਚੇ ਸਮਝੇ ਦਿੱਤਾ ਬਿਆਨ, ਆਪਣੇ ਕਾਰੇ ’ਤੇ ਮੰਗਣੀ ਚਾਹੀਦੀ ਹੈ ਮਾਫੀ
ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਰਸੋਖਾਨਾ ਧੰਨ-ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਮਜਾਰਾ ਨੌ ਆਬਾਦ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਉਸ ਗੁਰੂ ਘਰ ’ਚ ਆਏ ਹਨ ਜਿਸ ਗੁਰੂ ਘਰ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ 169 ਪਾਵਨ ਸਰੂਪਾਂ ਦੀ ਬਰਾਮਦਗੀ ਦਾ ਬਿਆਨ ਬਿਨਾਂ ਸੋਚੇ ਸਮਝੇ ਜਾਂ ਕਿਸੇ ਸਿਆਸੀ ਮਜਬੂਰੀ ਕਰ ਕੇ ਜਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਤੋਂ ਪਹਿਲਾ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਦਿੱਤਾ ਜਾਪ ਰਿਹਾ ਹੈ।
Publish Date: Sun, 18 Jan 2026 09:42 AM (IST)
Updated Date: Sun, 18 Jan 2026 09:43 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਰਸੋਖਾਨਾ ਧੰਨ-ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਮਜਾਰਾ ਨੌ ਆਬਾਦ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਉਸ ਗੁਰੂ ਘਰ ’ਚ ਆਏ ਹਨ ਜਿਸ ਗੁਰੂ ਘਰ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ 169 ਪਾਵਨ ਸਰੂਪਾਂ ਦੀ ਬਰਾਮਦਗੀ ਦਾ ਬਿਆਨ ਬਿਨਾਂ ਸੋਚੇ ਸਮਝੇ ਜਾਂ ਕਿਸੇ ਸਿਆਸੀ ਮਜਬੂਰੀ ਕਰ ਕੇ ਜਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਤੋਂ ਪਹਿਲਾ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਦਿੱਤਾ ਜਾਪ ਰਿਹਾ ਹੈ।
ਇਸ ਮੌਕੇ ਉਨ੍ਹਾਂ ਨਾਲ ਰਾਣਾ ਗੁਰਜੀਤ ਸਿੰਘ, ਹਰਵਿੰਦਰ ਸਿੰਘ ਲਾਡੀ, ਨਵਾਂਸ਼ਹਿਰ ਦੇ ਸਾਬਕਾ ਐਮਐਲਏ ਅੰਗਦ ਸਿੰਘ ਸੈਣੀ, ਵਰਿੰਦਰ ਢਿੱਲੋ, ਮਦਨ ਲਾਲ ਜਲਾਲਪੁਰ ਅਤੇ ਕਾਂਗਰਸ ਪਾਰਟੀ ਦੇ ਹੋਰ ਲੀਡਰ ਆਏ। ਇੱਥੇ ਅਸੀਂ ਮੱਥਾ ਟੇਕ ਕੇ ਅੰਦਰ ਜਾ ਕੇ ਦੇਖਿਆ ਤਾਂ ਪਿਛਲੇ 30 ਸਾਲਾਂ ਤੋਂ ਲਗਾਤਾਰ ਵੱਡੇ ਹਾਲ ’ਚ 42 ਤੋਂ 45 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਦੇ ਲਗਾਤਾਰ ਪ੍ਰਵਾਹ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਇੱਥੇ ਕੋਈ ਡੇਰਾਵਾਦ ਨਹੀਂ ਹੈ, ਡੇਰੇ ’ਤੇ ਕੋਈ ਸਾਧੂ ਨਹੀਂ ਬੈਠਾ ਇੱਥੇ ਇਕ ਆਮ ਸਧਾਰਨ ਸਿੱਖ ਬੰਦਿਆਂ ਦੀ ਕਮੇਟੀ ਹੈ। ਇੱਥੇ ਦਾ ਪ੍ਰਬੰਧ ਇੰਨਾ ਵਧੀਆ ਕਿ 1916 ਤੋਂ ਲੈ ਕੇ ਮਤਲਬ 100 ਸਾਲ ਤੋਂ ਵੱਧ ਤੋਂ ਇੱਥੇ ਲੰਗਰ ਦੀ ਪ੍ਰਥਾ ਚੱਲ ਰਹੀ ਹੈ। ਲਗਾਤਾਰ ਹਜ਼ਾਰਾਂ ਸੰਗਤਾਂ ਰੋਜ਼ ਲੰਗਰ ਛਕਦੀਆਂ ਹਨ।
ਇਸ ਨੂੰ ਰਸੋਖਾਨਾ ਦਾ ਨਾਮ ਦਿੱਤਾ ਹੋਇਆ ਉਹ ਸਾਡੇ ਮੁੱਖ ਮੰਤਰੀ ਨੂੰ ਕਿਸੇ ਨੇ ਦੱਸਿਆ ਹੋਣਾ ਕਿ ਉਹ ਇਹ ਤਾਂ ਸਮਝਿਆ ਨਹੀਂ ਕਿ ਰਸੋਖਾਨਾ ਚੀਜ਼ ਕੀ ਹੈ? ਉਹ ਕਹਿੰਦਾ ਰਸੋਈ ’ਚ ਇਥੋਂ 169 ਗੁਰੂ ਗ੍ਰੰਥ ਸਾਹਿਬ ਮਿਲੇ ਸਮਝਦਾ ਹੈ। ਉਨ੍ਹਾਂ ਇਹ ਐਕਸ਼ਨ ਕਰਿਆ, ਜੋ ਬੋਲਿਆ ਉਹ ਬਹੁਤ ਹੀ ਨਿੰਦਣਯੋਗ ਹੈ। ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ। ਸਰਕਾਰ ਤੇ ਮੁੱਖ ਮੰਤਰੀ ਨੂੰ ਆਪਣੇ ਇਸ ਕਾਰੇ ’ਤੇ ਮਾਫੀ ਮੰਗਣੀ ਚਾਹੀਦੀ ਹੈ। ਉਂਝ ਤਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਬਣਦਾ ਹੈ ਪਰ ਅਸੀਂ ਕਹਿੰਦੇ ਕਿ ਪਰਚਾ ਕਰਨਾ ਕਰਾਉਣਾ ਕੀਹਨੇ। ਸਰਕਾਰ ਇਨ੍ਹਾਂ ਦੀ ਹੈ ਪਰ ਇਨ੍ਹਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਨ੍ਹਾਂ ਨੂੰ ਸੱਦਿਆ ਫਿਰ ਭਿੱਜੀ ਬਿੱਲੀ ਬਣ ਕੇ ਉਥੇ ਬੈਠ ਗਏ ਫਿਰ ਵੀ ਰੱਸੀ ਜਲ ਗਈ ਪਰ ਵੱਟ ਨਹੀਂ ਗਿਆ। ਫਿਰ ਵੀ ਇਕ ਥੈਲਾ ਜਿਹਾ ਲੈ ਗਿਆ ਕਿ ਜੇ ਮੇਰੇ ਪਾਸ ਤੁਹਾਡੇ ਖ਼ਿਲਾਫ਼ ਸ਼ਿਕਾਇਤਾਂ ਵੀ ਜੇ 2000 ਸ਼ਿਕਾਇਤਾਂ ਸੀ ਤਾਂ ਚਾਰ ਸਾਲ ਦਾ ਕੀ ਕਰਦੇ ਸੀ ਕੱਢੀ ਤਾਂ ਇਕ ਵੀ ਨਹੀਂ। ਆਰਐੱਸਐੱਸ ਤੇ ਕੇਜਰੀਵਾਲ ਦੀ ਸ਼ਹਿ ’ਤੇ ਇਹ ਮੁੱਖ ਮੰਤਰੀ ਵਾਰ-ਵਾਰ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਕਰਦਾ। ਗੁਰਦੁਆਰਾ ਰਾਜਾ ਸਾਹਿਬ ਬਾਰੇ ਉਸ ਨੇ ਗ਼ਲਤ ਬੋਲਿਆ ਤੇ ਗ਼ਲਤ ਐਲੀਗੇਸ਼ਨ ਲਾਏ। ਇੱਥੇ ਗੁਰੂ ਸਾਹਿਬ ਦੀ ਸੰਭਾਲ ਇੱਜ਼ਤ ਤੇ ਮਾਣ-ਮਰਿਆਦਾ ਨਾਲ ਹੁੰਦੀ ਹੈ।