ਵਿਦਿਆਰਥੀਆਂ ਨੂੰ ਏਕ ਪੇੜ ਮਾਂ ਕੇ ਨਾਮ 2.0 ਮੁਹਿੰਮ ਤਹਿਤ ਵੰਡੇ ਸਰਟੀਫਿਕੇਟ
ਵਿਦਿਆਰਥੀਆਂ ਨੂੰ ਏਕ ਪੇੜ ਮਾਂ ਕੇ ਨਾਮ 2.0‘ਮੁਹਿੰਮ ਤਹਿਤ ਵੰਡੇ ਸਰਟੀਫਿਕੇਟ
Publish Date: Sun, 23 Nov 2025 03:25 PM (IST)
Updated Date: Sun, 23 Nov 2025 03:28 PM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਭਾਰਤ ਸਰਕਾਰ ਵੱਲੋਂ ਈਕੋ ਕਲੱਬ ਫਾਰ ਮਿਸ਼ਨ ਲਾਈਫ਼ ਅਧੀਨ‘ਏਕ ਪੇੜ ਮਾਂ ਕੇ ਨਾਮ 2.0‘ ਮੁਹਿੰਮ ਤਹਿਤ ਪੰਜਾਬ ਨੂੰ 19,12,960 ਪੌਦੇ ਲਗਾਉਣ ਦਾ ਟੀਚਾ ਦਿੱਤਾ ਗਿਆ ਸੀ। ਪੰਜਾਬ ਸਰਕਾਰ ਸਿੱਖਿਆ ਵਿਭਾਗ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵੱਲੋਂ ਵੀ ਇਸ ਮੁਹਿੰਮ ਵਿੱਚ ਭਾਗ ਲਿਆ। ਅਮਨਦੀਪ ਕੌਰ ਗੰਗੜ ਦੀ ਅਗਵਾਈ ਹੇਠ ਇਸ ਸਕੂਲ ਦੇ ਲਗਭਗ 250 ਬੱਚਿਆ ਨੇ ਆਪਣੀ - ਆਪਣੀ ਮਾਂ ਦੇ ਨਾਲ ਉਪਲੱਬਧ ਥਾਂ ਤੇ ਖੇਤਾਂ ਅਤੇ ਘਰਾਂ ਵਿਚ ਪੌਦੇ ਲਗਾਏ ਅਤੇ ਪੌਦੇ ਲਗਾਉਣ ਦੀਆਂ ਤਸਵੀਰਾਂ ਸਮੇਂ-ਸਮੇਂ ਤੇ ਉੱਚ ਅਧਿਆਕਾਰੀਆਂ ਨੂੰ ਭੇਜੀਆਂ ਅਤੇ ਸਰਟੀਫ਼ਿਕੇਟ ਡਾਊਨਲੋਡ ਕੀਤੇ ਗਏ। ਇਹ ਰੰਗਦਾਰ ਸਰਟੀਫ਼ਿਕੇਟ ਜਿਨ੍ਹਾਂ ਤੇ ਬੱਚੇ ਦੀ ਮਾਂ ਦੇ ਨਾਲ ਪੌਦਾ ਲਗਾਉਂਦੇ ਦੀ ਫੋਟੋ ਲੱਗੀ ਹੋਈ ਹੈ ਬੜੇ ਸੁਹਾਵਣੇ ਲੱਗ ਰਹੇ ਸੀ। ਇਹ ਸਰਟੀਫ਼ਿਕੇਟ ਕਲਾਸ ਵਾਈਜ ਬੱਚਿਆਂ ਨੂੰ ਜਾਰੀ ਕੀਤੇ ਗਏ। ਇਸ ਮੌਕੇ ਚੇਅਰਮੈਨ ਅਜੀਤ ਰਾਮ ਧੀਮਾਨ ਵੱਲੋਂ ਪੌਦੇ ਲਗਾਉਣ ਵਾਲੇ ਬੱਚਿਆਂ ਨੂੰ ਜਿੱਥੇ ਵਧਾਈ ਦਿੱਤੀ। ਉੱਥੇ ਦੱਸਿਆ ਕਿ ਪੌਦੇ ਲਗਾ ਕੇ ਉਨ੍ਹਾਂ ਵੱਲੋਂ ਬੜਾ ਉਤਮ ਕਾਰਜ ਕੀਤਾ ਹੈ। ਕਿਉਂਕਿ ਜਿੰਨੇ ਪੌਦੇ ਵੱਧ ਹੋਣਗੇ ਉਨ੍ਹਾਂ ਹੀ ਵਾਤਾਵਰਣ ਸ਼ੁੱਧ ਅਤੇ ਹਰਿਆਵਲ ਵਾਲਾ ਰਹੇਗਾ। ਜੋ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਅਤਿਅੰਤ ਲਾਭਕਾਰੀ ਹੋਵੇਗਾ। ਉਨ੍ਹਾਂ ਬੱਚਿਆਂ ਨੂੰ ਸਮਝਾਇਆ ਕਿ ਬਿਰਧ ਹੋਣ ਉਪਰੰਤ ਜਦੋਂ ਮਾਂ ਉਨ੍ਹਾਂ ਕੋਲ ਨਹੀਂ ਰਹੇਗੀ ਤਾਂ ਉਨ੍ਹਾਂ ਵੱਲੋਂ ਮਾਂ ਦੇ ਨਾਲ ਜੋ ਪੌਦਾ ਅੱਜ ਲਗਾਇਆ ਗਿਆ ਹੈ। ਇਸ ਪੌਦੇ ਦੀ ਛਾਂ ਵੱਡਾ ਦਰੱਖਤ ਬਣ ਕੇ ਉਨ੍ਹਾਂ ਨੂੰ ਉਹੀ ਆਨੰਦ ਦੇਵੇਗੀ। ਜੋ ਉਹ ਮਾਂ ਦੀ ਗੋਦ ਵਿਚ ਮਾਣਦੇ ਰਹੇ ਹਨ ਅਤੇ ਇਹ ਪੌਦਾ ਉਨ੍ਹਾਂ ਨੂੰ ਹਮੇਸ਼ਾਂ ਆਪਣੀ ਮਾਂ ਦੀ ਯਾਦ ਦੁਆਉਂਦਾ ਰਹੇਗਾ। ਇਸ ਮੌਕੇ ਪੂਨਮ, ਰਿਸ਼ੂ, ਗੁਰਚਰਨਜੀਤ ਕੌਰ, ਭਾਗਿਆ ਸ਼੍ਰੀ, ਨੇਹਾ ਸੁਜੋਵਾਲ, ਜਤਿੰਦਰਾ, ਨੇਹਾ ਡੁੱਗਰੀ, ਇੰਦੂ, ਸਨਪ੍ਰੀਤ ਕੌਰ, ਨਿੱਧੀ ਸ਼ਰਮਾ, ਸੁਮਨ, ਸਵਿਤਾ, ਮੀਨਾ ਕੁਮਾਰੀ, ਆਸ਼ਾ ਦੇਵੀ, ਜਸਵਿੰਦਰ ਕੌਰ ਅਤੇ ਰਣਜੀਤ ਸਿੰਘ ਵੀ ਹਾਜ਼ਰ ਸਨ। ਇਹ ਜਾਣਕਾਰੀ ਰਣਜੀਤ ਸਿੰਘ ਸਾਇੰਸ ਅਧਿਆਪਕ ਵੱਲੋਂ ਦਿੱਤੀ ਗਈ।