350ਵੇਂ ਸ਼ਹੀਦੀ ਸ਼ਤਾਬਦੀ ਦੇ ਜੀਵਨ ਸਬੰਧੀ ਕਿਤਾਬਾਂ ਵੰਡੀਆਂ
ਬੱਬਰ ਕਰਮ ਸਿੰਘ ਟਰੱਸਟ/ਸਕੂਲ ਦੌਲਤਪੁਰ ਵਿਖੇ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਦੇ ਜੀਵਨ ਸੰਬੰਧੀ ਕਿਤਾਬਾ ਵੰਡੀਆਂ ਗਈ।
Publish Date: Fri, 28 Nov 2025 05:52 PM (IST)
Updated Date: Fri, 28 Nov 2025 05:53 PM (IST)
ਹਰਕੰਵਲ ਸਿੰਘ ਕੌਲਗੜ੍ਹ ,ਪੰਜਾਬੀ ਜਾਗਰਣ, ਮਜਾਰੀ :ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿੱਚ ਬੱਬਰ ਕਰਮ ਸਿੰਘ ਟਰੱਸਟ/ ਸਕੂਲ ਦੌਲਤਪੁਰ ਵਿੱਚ ਪਿਛਲੇ ਕਈ ਦਿਨਾਂ ਤੋਂ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸ਼ਹਾਦਤ ਦੀਆਂ ਸਾਖੀਆਂ ਬੱਚਿਆਂ ਨੂੰ ਪੜਾਈਆਂ ਅਤੇ ਸੁਣਾਈਆਂ ਜਾ ਰਹੀਆਂ ਹਨ।ਇਸੇ ਹੀ ਲੜੀ ਤਹਿਤ ਅੱਜ ਸਿੱਖ ਟੈਂਪਲ ਵੈਸਟ ਸੈਕਰਾਮੈਂਟੋ ਕੈਲੀਫੋਰਨੀਆ (ਅਮਰੀਕਾ ) ਵਲੋਂ ਜਾਰੀ ਕੀਤੀ ਹੋਈ ਕਿਤਾਬ ਗੁਰੂ ਤੇਗ ਬਹਾਦਰ ਸਾਹਿਬ ਜੀਵਨ, ਸ਼ਹੀਦੀ ਅਤੇ ਸਿਖਿਆ ਬੱਚਿਆਂ ਅਤੇ ਸਟਾਫ਼ ਵਿੱਚ ਵੰਡੀ ਗਈ।ਇਸ ਮੌਕੇ ਬੋਲਦਿਆਂ , ਟਰਸੱਟ ਦੇ ਮੈਨੇਜਿੰਗ ਡਾਇਰੈਕਟਰ ਸ ਜਸਪਾਲ ਸਿੰਘ ਜਾਡਲੀ ਨੇ ਬੱਚਿਆਂ ਨੂੰ ਗੁਰੂ ਜੀ ਦੇ ਜੀਵਨ ਤੋਂ ਸੇਧ ਲੈਣ ਅਤੇ ਅਦੁੱਤੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣ ਲਈ ਕਿਹਾ। ਨਾਲ ਹੀ ਕਿਤਾਬ ਮੁਹੱਈਆ ਕਰਵਾਉਣ ਲਈ ਸ ਨਰਿੰਦਰ ਸਿੰਘ ਥਾਂਦੀ ਪ੍ਰਧਾਨ, ਸ ਅਮਰਜੀਤ ਸਿੰਘ ਹੈੱਡ ਗ੍ਰੰਥੀ ਅਤੇ ਸਮੁੱਚੀ ਪ੍ਰਬੰਧ ਕਮੇਟੀ ਗੁਰਦੁਆਰਾ ਸਿੱਖ ਟੈਂਪਲ ਸੈਕਰਾਮੈਂਟੋ ਕੈਲੀਫੋਰਨੀਆ ਦਾ ਧੰਨਵਾਦ ਕੀਤਾ, ਉਨਾਂ ਨਾਲ ਟਰੱਸਟ ਦੇ ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ, ਡਾਇਰੈਕਟਰ ਕਿਰਪਾਲ ਸਿੰਘ ਖਾਬੜਾ, ਪ੍ਰਿੰਸੀਪਲ ਮੈਡਮ ਰਾਜ ਰਾਣੀ, ਸੁਖਬੀਰ ਸਿੰਘ ਅਟਾਲਮਜਾਰਾ ,ਦਲਵੀਰ ਸਿੰਘ ਬੈਂਸ ,ਰਣਜੀਤ ਸਿੰਘ ਮਾਨ ,ਪਿਆਰਾ ਸਿੰਘ, ਸ਼੍ਰੀ ਦੇਸ ਰਾਜ,ਮੈਡਮ ਰਮਨ ਅਤੇ ਸਮੁੱਚਾ ਸਟਾਫ ਹਾਜ਼ਰ ਸੀ।