Big News : ਨਵਾਂਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਤਿੰਨ ਪਿਸਤੌਲ ਤੇ ਮੋਟਰਸਾਈਕਲ ਸਣੇ ਤਿੰਨ ਵਿਅਕਤੀ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਹੈ ਕਿ ਪੁਲਿਸ ਟੀਮ ਬੱਸ ਸਟੈਂਡ ਪਿੰਡ ਢਾਹਾਂ ਨੇੜੇ ਮੌਜੂਦ ਸੀ ਤਾਂ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਲਵੀ ਮਾਹੀ, ਯੁਵਰਾਜ ਯੁਵੀ, ਨਵਜੋਤ ਸਿੰਘ ਉਰਫ ਜੋਤ, ਜਸਪ੍ਰੀਤ ਬੈਂਸ ਉਰਫ ਜੱਸੀ ਅਤੇ ਗੋਲਡੀ ਜਿਹੜੇ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਹਨ ਜੋ ਨਾਜਾਇਜ਼ ਅਸਲੇ ਰੱਖਣ ਦੇ ਆਦੀ ਹਨ।
Publish Date: Mon, 01 Dec 2025 05:55 PM (IST)
Updated Date: Mon, 01 Dec 2025 05:59 PM (IST)
ਭਨੋਟ/ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹੇ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਅਸਲੇ ਤੇ ਬਾਈਕ ਸਣੇ ਹਿਰਾਸਤ ਵਿਚ ਲਿਆ ਹੈ। ਇਹ ਲੋਕ ਅਕਸਰ ਵਾਰਦਾਤਾਂ ਕਰਨ ਵਾਲੇ ਇਸ ਬਾਈਕ ਦੀ ਵਰਤੋਂ ਕਰਦੇ ਸਨ। ਇਸ ਸਬੰਧ ਵਿਚ ਸੀਨੀਅਰ ਪੁਲਿਸ ਕਪਤਾਨ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ ਤਿੰਨ ਪਿਸਤੌਲਾਂ, 10 ਰੋਂਦ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਹੈ ਕਿ ਪੁਲਿਸ ਟੀਮ ਬੱਸ ਸਟੈਂਡ ਪਿੰਡ ਢਾਹਾਂ ਨੇੜੇ ਮੌਜੂਦ ਸੀ ਤਾਂ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਲਵੀ ਮਾਹੀ, ਯੁਵਰਾਜ ਯੁਵੀ, ਨਵਜੋਤ ਸਿੰਘ ਉਰਫ ਜੋਤ, ਜਸਪ੍ਰੀਤ ਬੈਂਸ ਉਰਫ ਜੱਸੀ ਅਤੇ ਗੋਲਡੀ ਜਿਹੜੇ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਹਨ ਜੋ ਨਾਜਾਇਜ਼ ਅਸਲੇ ਰੱਖਣ ਦੇ ਆਦੀ ਹਨ। ਇਹ ਨਾਜਾਇਜ਼ ਅਸਲੇ ਨਾਲ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਵਾਰਦਾਤਾਂ ਕਰ ਚੁੱਕੇ ਹਨ ਜੋ ਅੱਜ ਲਵਪ੍ਰੀਤ ਮਾਹੀ ਉਰਫ ਲਵੀ, ਯੁਵਰਾਜ ਉਰਫ ਯੂਵੀ, ਨਵਜੋਤ ਸਿੰਘ ਉਰਫ ਜੋਤ ਉਕਤ ਮੋਟਰਸਾਈਕਲ ਪਲਸਰ ਰੰਗ ਕਾਲਾ ਪਰ ਸਵਾਰ ਹੋ ਕੇ ਪਿੰਡ ਜੰਡਿਆਲਾ ਤੋਂ ਨਾਜਾਇਜ਼ ਅਸਲੇ ਸਮੇਤ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਹਨ ਜੇਕਰ ਹੁਣੇ ਹੀ ਪਿੰਡ ਜੰਡਿਆਲਾ ਸਾਈਡ ਨੂੰ ਰੋਡ ਕੀਤਾ ਜਾਵੇ ਤਾਂ ਉਕਤਾਨ ਕਾਬੂ ਆ ਸਕਦੇ। ਦੌਰਾਨੇ ਤਫਤੀਸ਼ ਬਾਹੱਦ ਪੁਲੀ ਪਿੰਡ ਕਲੇਰਾਂ ਤੋਂ ਇਨਾਂ ਤਿੰਨਾ ਕਥਿਤ ਦੋਸ਼ੀਆਂ ਨੂੰ ਅਸਲਾ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਵਿੱਚ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵਲੋਂ ਇਨਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ।