ਬਾਬਾ ਸਾਹਿਬ ਡਾ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ
ਬਾਬਾ ਸਾਹਿਬ ਡਾ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ
Publish Date: Thu, 11 Dec 2025 04:04 PM (IST)
Updated Date: Thu, 11 Dec 2025 04:06 PM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਡਾ. ਅੰਬੇਡਕਰ ਭਵਨ ਵਿਖੇ ਸ਼ਰਧਾ ਨਾਲ ਮਨਾਇਆ। ਇਸ ਮੌਕੇ ਪ੍ਰਸਿੱਧ ਕਵੀਆਂ ਸੋਹਣ ਸਹਿਜਲ, ਰਵਿੰਦਰ ਸਹਿਰਾਅ, ਸ਼ਾਮ ਸਰਗੁੰਦੀ, ਹਰਮੇਸ਼ ਗਾਹੌਰੀਆ ਵੱਲੋਂ ਬਾਬਾ ਸਾਹਿਬ ਦੇ ਜੀਵਨ ਮਿਸ਼ਨ ਤੇ ਕਵਿਤਾਵਾਂ, ਗੀਤ ਪੇਸ਼ ਕੀਤੇ। ਪ੍ਰਸਿੱਧ ਮਿਸ਼ਨਰੀ ਗਾਇਕ ਜੋਗਿੰਦਰ ਝਿੱਕਾ ਜਰਮਨੀ ਅਤੇ ਪ੍ਰੋ. ਰਿਸ਼ੀ ਵੱਲੋਂ ਬਾਬਾ ਸਾਹਿਬ ਨੂੰ ਆਪਣੇ ਗੀਤ ਸੰਗੀਤ ਰਾਹੀਂ ਸ਼ਰਧਾਂਜਲੀ ਭੇਟ ਕੀਤੀ। ਪ੍ਰਸਿੱਧ ਨਾਟਕ ਟੀਮ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਨਾਟਕ ਨਵਾਂ ਜਨਮ ਪੇਸ਼ ਕੀਤਾ ਗਿਆ। ਇਕ ਘੰਟੇ ਦਾ ਇਹ ਨਾਟਕ ਖਚਾਖਚ ਭਰੇ ਹਾਲ ਵਿਚ ਦਰਸ਼ਕਾਂ ਨੇ ਬਹੁਤ ਗੰਭੀਰਤਾ ਨਾਲ ਦੇਖਿਆ। ਨਾਟਕਾਂ ਦੇ ਪਾਤਰਾਂ ਦੀ ਅਦਾਕਾਰੀ ਅਤੇ ਨਾਟਕ ਦੇ ਵਿਸ਼ੇ ਨੂੰ ਦਰਸ਼ਕਾਂ ਨੇ ਬਹੁਤ ਸਲਾਹਿਆ। ਪ੍ਰਿੰ. ਡਾ. ਤੀਰਥ ਬਸਰਾ ਨੇ ਬਾਬਾ ਸਾਹਿਬ ਦੀ ਜੀਵਨੀ ਮਿਸ਼ਨ ਅਤੇ ਸੰਘਰਸ਼ ਤੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਬਾਬਾ ਸਾਹਿਬ ਦੇ ਸੁਪਨਿਆਂ ਦਾ ਸਮਾਜ, ਸੁਤੰਤਰਤਾ ਅਤੇ ਭਾਈਚਾਰੇ ਵਾਲਾ ਸਮਾਜ ਉਸਾਰਨ ਲਈ ਸਾਨੂੰ ਸੱਭ ਨੂੰ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਦੇ ਰਸਤੇ ਤੇ ਚਲਣ ਦੀ ਜ਼ਰੂਰਤ ਹੈ। ਡਾ. ਇੰਦਰਜੀਤ ਕੁਮਾਰ ਨੇ ਆਪਣੇ ਭਾਸ਼ਣ ਰਾਹੀਂ ਦਰਸ਼ਕਾਂ ਨੂੰ ਬਾਬਾ ਸਾਹਿਬ ਦੇ ਮਿਸ਼ਨ ਤੋਂ ਜਾਣੂ ਕਰਵਾਇਆ। ਸਮਾਗਮ ਵਿਚ ਹੜ੍ਹ ਪੀੜਤਾਂ ਲਈ ਇਕੱਠੇ ਕੀਤੇ ਰਾਹਤ ਫੰਡ ਵਿਚ ਆਰਥਿਕ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ। ਪਿਛਲੇ ਸਮੇਂ ਵਿਚ ਰਿਟਾਇਰ ਹੋਏ ਸਭਾ ਦੇ ਮੈਂਬਰ ਡਾ. ਬਲਬੀਰ ਚੰਦ ਕੇਨ ਕਮਿਸ਼ਨਰ, ਡਾ. ਤੀਰਥ ਬਸਰਾ ਪ੍ਰਿੰਸੀਪਲ ਸਰਕਾਰੀ ਕਾਲਜ ਕਪੂਰਥਲਾ, ਡਾ. ਚੰਦਰ ਕਾਂਤਾ ਪ੍ਰਿੰਸੀਪਲ ਸਰਕਾਰੀ ਕਾਲਜ ਜਲੰਧਰ ਨੂੰ ਸਨਮਾਨਿਤ ਕੀਤਾ ਗਿਆ। ਸ਼੍ਰੀ ਗੁਰੂ ਰਵਿਦਾਸ ਸਭਾ ਦੇ ਕਾਰਜਕਾਰੀ ਪ੍ਰਧਾਨ ਅਵਤਾਰ ਸਿੰਘ ਦਰਦੀ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ। ਸਭਾ ਦੇ ਜਨਰਲ ਸਕੱਤਰ ਘਨਸ਼ਾਮ ਨੇ ਸਭਾ ਵਲੋਂ ਚਲਾਏ ਜਾ ਰਹੇ ਪ੍ਰੋਜੈਕਟ ਜਿਵੇਂ ਕਿ ਕੋਚਿੰਗ ਸੈਂਟਰ, ਕੰਪਿਊਟਰ ਸੈਂਟਰ, ਸਿਲਾਈ ਸੈਂਟਰ, ਡਿਸਪੈਂਸਰੀ, ਚੈਰੀਟੇਬਲ ਲੈਬੋਰਟਰੀ ਅਤੇ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ। ਪ੍ਰੋਗਰਾਮ ਵਿਚ ਸਭਾ ਦੇ ਕੈਸ਼ੀਅਰ ਸਰਵਣ ਬਿਰਹਾ, ਉਪ ਪ੍ਰਧਾਨ ਗੁਰਮੇਜ਼ ਸਿੰਘ, ਐੱਸਆਰ ਬਿਰਦੀ, ਸਕੱਤਰ ਪ੍ਰੇਮ ਲਾਲ, ਪ੍ਰੈਸ ਸਕੱਤਰ ਤਰਸੇਮ ਸੱਲ੍ਹਣ, ਸਲਾਹਕਾਰ ਕੇਕੇ ਗੁਰੂ, ਰਾਮਜੀ ਬਾਂਸਲ, ਸਭਾ ਦੇ ਮੋਢੀ ਜਨਰਲ ਸਕੱਤਰ ਪ੍ਰੇਮ ਸਰੋਏ, ਗੁਰਦਾਵਰ ਰਾਮ, ਬਲਦੇਵ ਰਹਿਪਾ, ਕੇਵਲ ਦਾਦਰਾ, ਭਗਵੰਤ ਰਾਏ, ਡਾ. ਬਲਬੀਰ ਚੰਦ, ਚਮਨ ਲਾਲ, ਰੇਸ਼ਮ ਸਿੰਘ, ਪ੍ਰਿੰਸੀਪਲ ਸੁਰਿੰਦਰ ਕੁਮਾਰ, ਪ੍ਰਭ ਦਿਆਲ, ਭਾਗਮਲ, ਚਰਨਜੀਤ ਚੰਨੀ, ਸੋਹਣ ਲਾਲ ਬਾਗਲਾ, ਬਲਕਾਰ ਕੁਮਾਰ, ਡਾ. ਹਰਜਿੰਦਰ ਜੱਖੂ, ਧਰਮ ਪਾਲ, ਡਾ. ਸਤਪਾਲ, ਬਹਾਦਰ ਰਾਮ, ਸਤਨਾਮ ਬਿਰਹਾ, ਧਰਮੇਂਦਰ ਕੁਮਾਰ, ਸਤਪਾਲ ਚੰਦਰ, ਦੇਸ ਰਾਜ ਬੰਗਾ, ਰਾਮ ਪਾਲ ਬੰਗਾ, ਡਾ. ਬਲਦੇਵ ਰਾਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਪਰਿਵਾਰ ਸਮੇਤ ਭਾਗ ਲਿਆ।।