ਲੋਕ ਸੇਵਾ ਅਤੇ ਵਿਕਾਸ ਦੇ ਅਜੰਡੇ ਨਾਲ਼ ਮੈਦਾਨ ਵਿੱਚ ਉਤਰਨਗੇ ਆਪ ਦੇ ਉਮੀਦਵਾਰ ਲਿਸਟ ਹੋਈ ਜਾਰੀ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ
ਆਮ ਆਦਮੀ ਪਾਰਟੀ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਅਤੇ ਨਾਲ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਹਰਜੋਤ ਕੋਰ ਲੋਹਟੀਆ ਅਤੇ ਕੁਲਜੀਤ ਸਰਹਾਲ ਦੀ ਮੌਜੂਦਗੀ ਵਿਚ ਜ਼ੋਨ ਲਧਾਣਾ ਝਿੱਕਾ ਤੋਂ ਕੈਂਡੀਡੇਟ ਮਨਜੀਤ ਕੋਰ ਨੇ ਕੀਤੇ ਪੇਪਰ ਦਾਖ਼ਲ ਡਾ. ਸੁੱਖੀ ਨੇ ਕਿਹਾ ਪਾਰਟੀ ਵਲੋਂ ਜਨਤਕ ਸਲਾਹ-ਮਸ਼ਵਰੇ, ਮੈਦਾਨੀ ਕੰਮ ਅਤੇ ਸੇਵਾ ਭਾਵਨਾ ਦੇ ਆਧਾਰ 'ਤੇ ਇਨ੍ਹਾਂ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਰੰਗਲੇ ਪੰਜਾਬ ਮਿਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਇਮਾਨਦਾਰ ਅਤੇ ਲੋਕਾਂ ਨਾਲ਼ ਧਰਤੀ ਪੱਧਰ 'ਤੇ ਜੁੜੇ ਹੋਏ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ ਹੈ, ਜੋ ਆਪਣੇ ਖੇਤਰ ਵਿੱਚ ਵਿਕਾਸ ਦੀ ਨਵੀਂ ਇਤਿਹਾਸਕ ਲਿਖਤ ਤਿਆਰ ਕਰਨਗੇ। ਹਰਜੋਤ ਲੋਹਟੀਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਦੀ ਸਿਆਸਤ ਕਰਦੀ ਆਈ ਹੈ, ਅਤੇ ਇਸ ਵਾਰ ਵੀ ਇਹ ਚੋਣਾਂ ਕਿਸੇ ਵਿਅਕਤੀ ਜਾਂ ਧੜੇ ਲਈ ਨਹੀਂ, ਸਗੋਂ ਲੋਕਾਂ ਦੇ ਹੱਕਾਂ, ਪਿੰਡਾਂ ਦੀ ਤਰੱਕੀ ਅਤੇ ਪਾਰਦਰਸ਼ਤਾ ਲਈ ਲੜੀਆਂ ਜਾਣਗੀਆਂ। ਪਾਰਟੀ ਨੇ ਦਾਅਵਾ ਕੀਤਾ ਕਿ ਆਪ ਦੇ ਉਮੀਦਵਾਰ ਇਲਾਕਿਆਂ ਵਿਚ ਜਾ-ਜਾ ਕੇ ਲੋਕਾਂ ਦੇ ਮੁੱਦੇ ਸੁਣ ਰਹੇ ਹਨ - ਚਾਹੇ ਉਹ ਪਾਣੀ ਦੀ ਸਹੂਲਤ ਹੋਵੇ, ਗਲੀ-ਰਸਤੇ, ਬਿਜਲੀ, ਸਫਾਈ ਜਾਂ ਜਨਤਕ ਸੁਵਿਧਾਵਾਂ… ਹਰ ਮੋਰਚੇ 'ਤੇ ਪੱਕੇ ਇਰਾਦਿਆਂ ਨਾਲ ਕੰਮ ਕਰਨ ਦੀ ਕਸਮ ਖਾ ਕੇ ਮੈਦਾਨ ਵਿਚ ਉਤਰ ਰਹੇ ਹਨ।
ਕੁਲਜੀਤ ਸਰਹਾਲ ਨੇ ਬੋਲਦਿਆਂ ਕਿਹਾ ਕਿ ਜ਼ਿਲ੍ਹਾ ਪੱਧਰ ਦੀਆਂ ਇਹ ਚੋਣਾਂ ਭਵਿੱਖ ਦੇ ਪੰਜਾਬ ਨੂੰ ਨਿਰਧਾਰਤ ਕਰਨਗੀਆਂ ਅਤੇ ਪੰਜਾਬ ਦੀਆਂ ਜ਼ਮੀਨੀ ਜ਼ਰੂਰਤਾਂ ਨੂੰ ਕੋਈ ਵੀ ਪਾਰਟੀ ਆਪ ਤੋਂ ਵੱਧ ਨਹੀਂ ਸਮਝਦੀ। ਇਸੇ ਲਈ, ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਕੰਮ ਦੇ ਨਾਂ 'ਤੇ ਵੋਟ ਪਾਉਣ ਅਤੇ ਰਾਜਨੀਤੀ ਵਿੱਚ ਬਦਲਾਅ ਨੂੰ ਹੋਰ ਮਜ਼ਬੂਤ ਕਰਨ। ਸੱਚ ਦਾ ਸਾਥ ਸੱਭ ਦਾ ਵਿਕਾਸ।
ਇਹ ਹੋਣਗੇ ਉਮੀਦਵਾਰ
ਬਾਹੜੋਵਾਲ - ਜ਼ਿਲ੍ਹਾ ਪ੍ਰੀਸ਼ਦ ਜ਼ੋਨ-ਸੁਖਵਿੰਦਰ ਕੌਰ
ਮੁਕੰਦਪੁਰ - ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੋਹਨ ਲਾਲ ਢੰਡਾ
ਕੁਲਥਮ - ਬਲਾਕ ਸੰਮਤੀ ਜ਼ੋਨ ਰਵੀ ਕੁਮਾਰ
ਘਟਾਰੋਂ-ਬਲਾਕ ਸੰਮਤੀ ਜ਼ੋਨ ਸੁਨੀਤਾ ਰਾਣੀ
ਭਰੋ ਮਾਜਰਾ - ਬਲਾਕ ਸੰਮਤੀ ਜ਼ੋਨ ਜਗਜੀਤ ਕੁਮਾਰੀ, ਬਹਿਰਾਮ - ਬਲਾਕ ਸੰਮਤੀ ਜ਼ੋਨ ਮਹਿੰਦਰ ਪਾਲ,ਔਰ ਬਲਾਕ ਸੰਮਤੀ ਜ਼ੋਨ ਵਕੀਲ ਛੰਦ ਕਪਲਾ
ਗੁਣਾਚੌਰ - ਬਲਾਕ ਸੰਮਤੀ ਜ਼ੋਨ ਸ਼ਿਵਰਾਜ
ਮੁਕੰਦਪੁਰ - ਬਲਾਕ ਸੰਮਤੀ ਜ਼ੋਨ ਮੀਨਾ ਕੁਮਾਰੀ
ਮੇਹਲੀ - ਬਲਾਕ ਸੰਮਤੀ ਜ਼ੋਨ ਅਵਤਾਰ ਕੌਰ
ਸੰਧਵਾਂ - ਬਲਾਕ ਸੰਮਤੀ ਜ਼ੋਨ ਕੁਲਦੀਪ ਕੌਰ
ਘੁੰਮਣਾਂ -ਬਲਾਕ ਸੰਮਤੀ ਜ਼ੋਨ ਮਨਦੀਪ ਕੌਰ
ਬਾਹੜੋਵਾਲ- ਬਲਾਕ ਸੰਮਤੀ ਜ਼ੋਨ ਕਮਲਾਂ ਦੇਵੀ
ਗੋਸਲ - ਬਲਾਕ ਸੰਮਤੀ ਜ਼ੋਨ ਜਗਤਾਰ
ਹੀਓ - ਬਲਾਕ ਸੰਮਤੀ ਜ਼ੋਨ ਗੁਰਨੇਕ ਸਿੰਘ
ਲਧਾਣਾ ਝਿੱਕਾ - ਬਲਾਕ ਸੰਮਤੀ ਜ਼ੋਨ ਮਨਜੀਤ ਕੋਰ
ਚੱਕ ਬਿਲਗਾ - ਬਲਾਕ ਸੰਮਤੀ ਜ਼ੋਨ ਸਤਿੰਦਰ ਕੋਰ ਕਲੇਰ ਬਖਲੌਰ - ਬਲਾਕ ਸੰਮਤੀ ਜ਼ੋਨ ਹਰੀ ਚੰਦ
ਸਹਾਲੋਂ - ਬਲਾਕ ਸੰਮਤੀ ਜ਼ੋਨ ਦੇਸ ਰਾਜ ਕਟਾਰੀਆ - ਬਲਾਕ ਸੰਮਤੀ ਜ਼ੋਨ ਸਵਰਨ ਸਿੰਘ
ਪਠਲਾਵਾ - ਬਲਾਕ ਸੰਮਤੀ ਜ਼ੋਨ ਕੁਲਦੀਪ ਸਿੰਘ