‘ਆਪ’ ਉਮੀਦਵਾਰ ਦੇ ਹੱਕ ’ਚ ਪਿੰਡ ਨਿੱਘੀ 'ਚ ਕੀਤਾ ਇਕੱਠ
ਆਪ ਉਮੀਦਵਾਰ ਦੇ ਹੱਕ ਵਿਚ ਪਿੰਡ ਨਿਘੀ 'ਚ ਕੀਤਾ ਇਕੱਠ
Publish Date: Thu, 11 Dec 2025 04:12 PM (IST)
Updated Date: Thu, 11 Dec 2025 04:15 PM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ : ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਬਲਾਕ ਬਲਾਚੌਰ ਦੇ ਕਲਾਰ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਲੜ੍ਹ ਰਹੇ ਦਲਜੀਤ ਕੌਰ ਪਤਨੀ ਠੇਕੇਦਾਰ ਰੂਪ ਲਾਲ ਸਰਪੰਚ ਬਾਲੇਵਾਲ ਅਤੇ ਰੱਤੇਵਾਲ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੀਲਮ ਕਟਾਰੀਆ ਵਾਸੀ ਆਸਰੋਂ ਦੇ ਹੱਕ ਵਿਚ ਪਿੰਡ ਨਿੱਘੀ ਵਿਚ ਇਕੱਠ ਕੀਤਾ। ਇਸ ਮੌਕੇ ਸਤਨਾਮ ਜਲਾਲਪੁਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਜ਼ਿਲ੍ਹਾ ਪ੍ਰਧਾਨ ਨੇ ਉਮੀਦਵਾਰਾਂ ਦੇ ਹੱਕ ਚ ਪ੍ਰਚਾਰ ਕੀਤਾ। ਸਤਨਾਮ ਜਲਾਲਪੁਰ, ਸੇਠੀ ਉਧਨੋਵਾਲ ਚੇਅਰਮੈਨ ਨੇ ਪਿੰਡਾਂ ਦੇ ਲੋਕਾਂ ਨੂੰ ਸਰਕਾਰ ਦੇ ਦੁਆਰਾ ਕੀਤੇ ਕਾਰਜਾਂ ਬਾਰੇ ਵੀ ਵਿਸਥਾਰ ਪੂਰਵਕ ਜਾਣੂ ਕਰਵਾਇਆ। ਇਸ ਮੌਕੇ ਸਮੂਹ ਨਗਰ ਉਕਤ ਨਿਘੀ ਦੇ ਸਰਪੰਚ ਮਿੰਦੋ ਦੇਵੀ, ਬਲਵੀਰ ਚੰਦ ਚੇਚੀ, ਸਾਬਕਾ ਸਰਪੰਚ ਤੀਰਥ ਰਾਮ, ਠੇਕੇਦਾਰ ਪਵਨ ਕੁਮਾਰ, ਸਾਬਕਾ ਸਰਪੰਚ ਸਰਵਣ ਮੀਲੂ, ਮੇਲਾ ਰਾਮ ਨਾਇਬ ਤਹਿਸੀਲਦਾਰ ਸੇਵਾਮੁਕਤ, ਠੇਕੇਦਾਰ ਦਿਲਵਾਗ ਰਾਏ, ਕਾਬਲ ਸਿੰਘ ਚੇਚੀ, ਜਸਪਾਲ ਸਿੰਘ ਸੇਵਾ ਮੁਕਤ ਰੇਂਜ ਅਫਸਰ, ਬਲਵੀਰ ਫੌਜੀ, ਰੂਪ ਲਾਲ ਰਿਟਾਇਰਡ ਥਾਣੇਦਾਰ, ਦਾਸ ਠੇਕੇਦਾਰ, ਬਨਾਰਸੀ ਦਾਸ ਖੇਪੜ, ਪ੍ਰਿੰਸ ਚੌਧਰੀ, ਮਹਿੰਦਰ ਪਾਲ ਚੇਚੀ ਵੱਲੋਂ ਸਰਪੰਚ ਰੂਪ ਲਾਲ ਦੀ ਇਮਾਨਦਾਰੀ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਦੀ ਤਾਰੀਫ਼ ਕਰਦਿਆਂ ਵੋਟ ਪਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਉਮੀਦਵਾਰ ਦਲਜੀਤ ਕੌਰ ਅਤੇ ਸਰਪੰਚ ਰੂਪ ਲਾਲ ਠੇਕੇਦਾਰ ਬਾਲੇਵਾਲ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹਾਂ। ਉਨ੍ਹਾਂ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਹਰੇਕ ਵਰਕਰ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ।