ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਕੀਤੀ ਟਰੈਕਟਰ ਪਰੇਡ
ਗਣਤੰਤਰ ਦਿਵਸ ਮੌਕੇ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਟਰੈਕਟਰ ਪਰੇਡ ਮਾਰਚ ਕੀਤਾ
Publish Date: Tue, 27 Jan 2026 04:16 PM (IST)
Updated Date: Tue, 27 Jan 2026 04:19 PM (IST)

ਦਵਿੰਦਰ ਬਾਘਲਾ, ਪੰਜਾਬੀ ਜਾਗਰਣ, ਦੋਦਾ : ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ ਵੱਖ-ਵੱਖ ਮੰਗਾਂ ਨੂੰ ਲੈ ਕੇ ਕੇ ਪਿੰਡ ਦੋਦਾ ਤਹਿਸੀਲ ਪੱਧਰੀ ਟਰੈਕਟਰ ਪਰੇਡ ਮਾਰਚ ਮੁਕਤਸਰ ਬਠਿੰਡਾ ਰੋਡ ’ਤੇ ਦਿੱਲੀ ਵੱਲ ਮੂੰਹ ਕਰਕੇ 12 ਤੋਂ 3 ਵਜੇ ਤੱਕ ਕੀਤਾ। ਇਸ ਦੌਰਾਨ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਾਜ਼ ਸਿੰਘ ਭੁੱਟੀਵਾਲਾ, ਭਾਕਿਯੂ ਕਾਦੀਆਂ ਦੇ ਕੁਲਵੀਰ ਸਿੰਘ ਥਰਾਜਵਾਲਾ, ਭਾਕਿਯੂ ਬੋਘ ਸਿੰਘ ਮਾਨਸਾ ਦੇ ਬਲਜਿੰਦਰ ਸਿੰਘ ਖਾਲਸਾ, ਕੌਮੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੂਹੇਵਾਲਾ, ਭਾਕਿਯੂ ਮਾਲਵਾ ਦੇ ਜਿਲ੍ਹਾ ਪ੍ਰਧਾਨ ਕੁਲਵੀਰ ਸਿੰਘ ਧੂਲਕੋਟ, ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਸਹਾਇਕ ਸਕੱਤਰ ਤੇ ਬਲਾਕ ਪ੍ਰਧਾਨ ਬਿੱਟੂ ਮੱਲਣ ਨੇ 12 ਫਰਵਰੀ ਨੂੰ ਟ੍ਰੇਡ ਯੂਨੀਅਨਾਂ ਦੇ ਹੜਤਾਲ ਸੱਦੇ ’ਤੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ, ਜਗਰਾਜ ਸਿੰਘ, ਗੁਰਮੇਲ ਸਿੰਘ ਸੁਖ਼ਨਾ ਅਬਲੂ, ਸਾਧੂ ਸਿੰਘ, ਅਜੈਬ ਸਿੰਘ ਛੱਤੇਆਣਾ, ਬਿੱਕਰ ਸਿੰਘ, ਸੇਵਾ ਸਿੰਘ ਭਲਾਈਆਣਾ, ਕਾਲਾ ਸਿੰਘ ਧੂਲਕੋਟ, ਭੋਲਾ ਸਿੰਘ, ਮਿੱਠੂ ਸਿੰਘ ਪ੍ਰੇਮੀ ਬੁੱਟਰ ਸਰੀਂਹ, ਨਾਹਰ ਸਿੰਘ, ਮਿੱਠਾ ਲਾਲ ਦੌਲਾ, ਰਣਜੀਤ ਸਿੰਘ ਖਾਲਸਾ ਬੁੱਟਰ ਬਖੂਹਾ, ਜਗਸੀਰ ਸਿੰਘ ਖਾਲਸਾ, ਮੱਘਰ ਸਿੰਘ, ਬਲਜੀਤ ਸਿੰਘ, ਬੋਹੜ ਸਿੰਘ ਕੋਟਲੀ, ਕੌਮੀਂ ਕਿਸਾਨ ਯੂਨੀਅਨ ਦੇ ਅੰਗਰੇਜ਼ ਸਿੰਘ, ਦਲਜੀਤ ਸਿੰਘ ਦੂਹੇਵਾਲਾ, ਕੁਲਵੰਤ ਸਿੰਘ, ਰਾਮ ਸਿੰਘ ਵਾਦੀਆ, ਭਾਕਿਯੂ ਮਾਲਵਾ ਦੇ ਪਰਮਪ੍ਰੀਤ ਸਿੰਘ ਭੁੱਲਰ, ਸੁਖਦੇਵ ਸਿੰਘ ਨਵਾ ਭੁੱਲਰ, ਗੁਰਜੰਟ ਸਿੰਘ, ਜੀਤਾ ਸਿੰਘ, ਗੋਰਾ ਸਿੰਘ ਦੋਦਾ, ਪਰਮਪ੍ਰੀਤ ਸਿੰਘ ਧੂਲਕੋਟ, ਭਾਕਿਯੂ ਮਾਨਸਾ ਦੇ ਲਖਵੀਰ ਸਿੰਘ ਕੋਟਭਾਈ, ਖੇਤ ਮਜ਼ਦੂਰ ਯੂਨੀਅਨ ਦੇ ਅੰਗਰੇਜ਼ ਸਿੰਘ, ਦਰਸ਼ਨ ਸਿੰਘ ਭੁੱਟੀ ਵਾਲਾ ਆਦਿ ਵੱਡੀ ਗਿਣਤੀ ਕਿਸਾਨ ਮਜ਼ਦੂਰ ਆਗੂ ਹਾਜ਼ਰ ਸਨ।