ਲੋਹੜੀ ਦਾ ਤਿਉਹਾਰ ਪਿਆਰ ਤੇ ਭਾਈਚਾਰਕ ਸਾਂਝ ਦਾ ਪ੍ਰੀਤਕ : ਗੋਇਲ
ਲੋਹੜੀ ਦਾ ਤਿਉਹਾਰ ਪਿਆਰ ਤੇ ਭਾਈਚਾਰਕ ਸਾਂਝ ਦਾ ਪ੍ਰੀਤਕ ਹੈ : ਮੁਕੇਸ਼ ਗੋਇਲ
Publish Date: Wed, 14 Jan 2026 06:02 PM (IST)
Updated Date: Wed, 14 Jan 2026 06:03 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ, ਗਿੱਦੜਬਾਹਾ : ਪੰਜਾਬ ਦਾ ਪ੍ਰਸਿੱਧ ਲੋਕ ਤਿਉਹਾਰ ਲੋਹੜੀ ਇਲਾਕੇ ਭਰ ’ਚ ਪੂਰੇ ਉਤਸ਼ਾਹ, ਰਵਾਇਤੀ ਢੰਗ ਅਤੇ ਖੁਸ਼ੀ ਦੇ ਮਾਹੌਲ ’ਚ ਮਨਾਇਆ ਗਿਆ। ਲੋਕਾਂ ਨੇ ਲੋਹੜੀ ’ਚ ਤਿਲ ਪਾ ਕੇ ਆਪਣੇ ਪਰਿਵਾਰ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਲੋਹੜੀ ਦੀ ਰਾਤ ਨੌਜਵਾਨਾਂ ਅਤੇ ਬੱਚਿਆਂ ਨੇ ਢੋਲ ਦੀ ਥਾਪ ’ਤੇ ਭੰਗੜਾ ਤੇ ਗਿੱਧਾ ਪਾਇਆ। ਨਵ-ਵਿਆਹੇ ਜੋੜਿਆਂ ਅਤੇ ਨਵਜੰਮੇ ਬੱਚਿਆਂ ਵਾਲੇ ਪਰਿਵਾਰਾਂ ’ਚ ਲੋਹੜੀ ਨੂੰ ਖ਼ਾਸ ਉਤਸ਼ਾਹ ਨਾਲ ਮਨਾਇਆ ਗਿਆ। ਔਰਤਾਂ ਵੱਲੋਂ ਲੋਕ ਗੀਤ ਗਾਏ ਗਏ ਅਤੇ ਇਕ-ਦੂਜੇ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਵੱਲੋਂ ਵੀ ਸਾਂਝੇ ਲੋਹੜੀ ਸਮਾਗਮ ਕਰਵਾਏ ਗਏ, ਜਿੱਥੇ ਆਪਸੀ ਭਾਈਚਾਰੇ ਅਤੇ ਏਕਤਾ ਦਾ ਸੁਨੇਹਾ ਦਿੱਤਾ ਗਿਆ। ਬਜ਼ੁਰਗਾਂ ਅਤੇ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਅਤੇ ਰਿਵਾਜਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਇਸੇ ਤਰ੍ਹਾਂ ਸਥਾਨਕ ਬਾਲਾ ਜੀ ਨਗਰ ਵਾਸੀਆਂ ਵੱਲੋਂ ਸਾਂਝੀ ਲੋਹੜੀ ਮਨਾਈ ਗਈ, ਜਿਸ ਵਿਚ ਮੁਕੇਸ਼ ਗੋਇਲ ਦੀ ਡਿਜਿਟਲ ਆਇਲਟਸ ਤੇ ਇਮੀਗ੍ਰੇਸ਼ਨ ਸੈਂਟਰ ਗਿੱਦੜਬਾਹਾ, ਕਪਿਲ ਕੁਮਾਰ, ਸੰਨੀ ਗੋਇਲ, ਅਮਿਤ ਗਰਗ, ਵਿਨੋਦ ਗੋਇਲ, ਓਮ ਪ੍ਰਕਾਸ਼ ਮੀਨਾ ਰਾਣੀ, ਸਪਨਾ ਰਾਣੀ, ਲਵਦੀਪ ਕੌਰ, ਸਰਬਜੀਤ ਕੌਰ, ਮੁਕੁਲ, ਸੁਖਮਨ ਕੌਰ, ਰਮਨਦੀਪ ਕੌਰ, ਰੁਪਿੰਦਰ ਕੌਰ, ਰਾਜਿੰਦਰ ਅਰੋੜਾ, ਭੋਲਾ ਸਿੰਘ, ਰਮੇਸ਼ ਗੋਇਲ ਅਤੇ ਹਿਮਾਂਸ਼ੁਗਰਗ ਆਦਿ ਮੌਜੂਦ ਸਨ।