ਵਲੰਟੀਅਰਾਂ ਨੂੰ ਮੁਢਲੀ ਸਹਾਇਤਾ ਸਬੰਧੀ ਦਿੱਤੀ ਟ੍ਰੇਨਿੰਗ
ਵਲੰਟੀਅਰਾਂ ਨੂੰ ਮੁਢਲੀ ਸਹਾਇਤਾ ਦੇ ਵੱਖ-ਵੱਖ ਤਰੀਕੇ ਸਿਖਾਏ
Publish Date: Sat, 31 Jan 2026 03:59 PM (IST)
Updated Date: Sat, 31 Jan 2026 04:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਵਿਖੇ 30 ਜਨਵਰੀ 2026 ਨੂੰ ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਵਲੰਟੀਅਰਾਂ ਐਨਸੀਸੀ ਕੈਡਟਾਂ ਲਈ ਯੁਵਾ ਆਪਦਾ ਮਿੱਤਰ ਕੈਂਪ ਗਰੁੱਪ ਹੈਡ ਕੁਆਰਟਰ ਲੁਧਿਆਣਾ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਪੀਐਸ ਚੀਮਾ (ਐਸਐਮ, ਵੀਐਸਐਮ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 19ਵੀਂ ਪੰਜਾਬ ਬਟਾਲੀਅਨ ਦੇ ਕਮੰਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਫੈਜ਼ਨ ਦੀ ਯੋਗ ਅਗਵਾਈ ਹੇਠ ਐਨਸੀਸੀ ਅਕੈਡਮੀ ਮਲੋਟ ਵਿਖੇ ਆਯੋਜਿਤ ਕੀਤਾ ਗਿਆ ਹੈ। ਜਿਸ ਵਿੱਚ ਸੂਬੇਦਾਰ ਮੇਜਰ ਲੈਫਟੀਨੈਂਟ ਸੁਖਦੇਵ ਸਿੰਘ, ਕੈਪਟਨ ਤਨਵੀਰ ਸਿੰਘ, ਕੈਪਟਨ ਕੇਜੇਐਸ ਗਿੱਲ ਐਨਸੀਸੀ ਸਟਾਫ ਟੀਮ ਸ਼ਾਮਿਲ ਰਹੀ। ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਵੱਲੋਂ ਕੋਰਸ ਕੋਆਡੀਨੇਟਰ ਅੰਕੁਰ ਸ਼ਰਮਾ ਦੀ ਦੇਖ ਰੇਖ ਹੇਠ ਡਿਜਾਸਟਰ ਮੈਨੇਜਮੈਂਟ ਯੁਵਾ ਆਪਦਾ ਮਿੱਤਰ ਕੈਂਪ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਟ੍ਰੇਨਿੰਗ ਦੇ ਤੀਸਰੇ ਦਿਨ 7ਵੀ ਐਨਡੀਆਰਐਫ ਬਠਿੰਡਾ ਟੀਮ ਪਹੁੰਚੀ। ਟੀਮ ਵੱਲੋਂ ਵਲੰਟੀਅਰਾਂ ਨੂੰ ਮੁਢਲੀ ਸਹਾਇਤਾ ਦੇ ਵੱਖ-ਵੱਖ ਤਰੀਕੇ ਸਿਖਾਏ ਗਏ। ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਵੱਲੋਂ ਏਸੀਜੀਡੀ ਦਵਿੰਦਰ ਪ੍ਰਕਾਸ਼, ਇੰਸਪੈਕਟਰ ਆਸ਼ਿਤ ਕੁਮਾਰ ਅਤੇ ਸਾਰੀ ਟੀਮ ਨੂੰ ਬਟਾਲੀਅਨ ਅਤੇ ਮੈਗਸੀਪਾ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਐਨਸੀਸੀ ਆਪਦਾ ਮਿੱਤਰ ਟੀਮ ਇੰਸਟਰਕਟਰ ਸ਼ਾਮਿਲ ਸਨ।