ਵਿਸ਼ਾਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਮੈਡਲ
ਵਿਸ਼ਾਲ ਪਬਲਿਕ ਸਕੂਲ ਸਰਾਏਨਾਗਾ ਵਿਖੇ ਮਹਾਤਮਾ ਗਾਂਧੀ ਰਾਜਭਾਸ਼ਾ ਸੰਸਥਾ ਪੂਨੇ ਵੱਲੋਂ ਹਿੰਦੀ ਭਾਸ਼ਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਵਿਸ਼ਾਲ ਪਬਲਿਕ ਸਕੂਲ ਦੇ ਬੱਚਿਆਂ ਨੇ ਹਿੱਸਾ ਲਿਆ ਅਤੇ 70 ਬੱਚਿਆਂ ਨੇ ਬਹੁਤ ਚੰਗੇ ਨੰਬਰ ਲੈ ਕੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਸੰਸਥਾ ਵੱਲੋਂ ਉਨਾਂ੍ਹ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
Publish Date: Sun, 28 Jan 2024 03:25 PM (IST)
Updated Date: Sun, 28 Jan 2024 03:25 PM (IST)

ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ : ਵਿਸ਼ਾਲ ਪਬਲਿਕ ਸਕੂਲ ਸਰਾਏਨਾਗਾ ਵਿਖੇ ਮਹਾਤਮਾ ਗਾਂਧੀ ਰਾਜਭਾਸ਼ਾ ਸੰਸਥਾ ਪੂਨੇ ਵੱਲੋਂ ਹਿੰਦੀ ਭਾਸ਼ਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਵਿਸ਼ਾਲ ਪਬਲਿਕ ਸਕੂਲ ਦੇ ਬੱਚਿਆਂ ਨੇ ਹਿੱਸਾ ਲਿਆ ਅਤੇ 70 ਬੱਚਿਆਂ ਨੇ ਬਹੁਤ ਚੰਗੇ ਨੰਬਰ ਲੈ ਕੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਸੰਸਥਾ ਵੱਲੋਂ ਉਨਾਂ੍ਹ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਮੁਕਾਬਲਾ ਪ੍ਰਰਾਇਮਰੀ ਅਤੇ ਸੈਕੰਡਰੀ ਦੋ ਅਲੱਗ ਅਲੱਗ ਪੱਧਰ 'ਤੇ ਹੋਇਆ, ਜਿਸ ਵਿੱਚ ਪ੍ਰਰਾਇਮਰੀ ਪੱਧਰ 'ਤੇ ਹੋਏ 'ਸੁਬੋਧ' ਮੁਕਾਬਲੇ 'ਚ ਗੁਰਮਨਪ੍ਰਰੀਤ (ਜਮਾਤ ਤੀਜੀ) ਨੂੰ ਸੱਭ ਤੋਂ ਵਧੀਆ ਪ੍ਰਦਰਸ਼ਨ ਲਈ ਵਿਸ਼ੇਸ਼ ਪੁਰਸ਼ਕਾਰ ਨਾਲ ਸਨਮਾਨਿਤ ਕੀਤਾ ਗਿਆ। ਸੈਕੰਡਰੀ ਪੱਧਰ 'ਤੇ ਰਮਨੀਕ ਕੌਰ (ਜਮਾਤ ਦਸਵੀਂ) ਮੁਕਾਬਲੇ 'ਚ ਅਵਲ ਰਹੀ। ਬੱਚਿਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖ ਕੇ ਸਕੂਲ ਦੇ ਚੇਅਰਮੈਨ ਮਿ. ਜਸਵਿੰਦਰ ਸ਼ਰਮਾ ਅਤੇ ਪਿ੍ਰ. ਮੈਡਮ ਬਲਜੀਤ ਸ਼ਰਮਾ ਨੇ ਬੱਚਿਆਂ, ਅਧਿਆਪਕਾਂ ਅਤੇ ਉਨਾਂ੍ਹ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਅੱਗੇ ਵੀ ਇਸੇ ਤਰਾਂ੍ਹ ਵਧ ਚੜ੍ਹ ਕੇ ਮਿਹਨਤ ਕਰਨ ਲਈ ਪੇ੍ਰਿਆ। ਬੱਚਿਆਂ ਦੇ ਮਾਪਿਆਂ ਨੇ ਵੀ ਸਕੂਲ ਪ੍ਰਬੰਧਕਾਂ, ਅਧਿਆਪਕਾਂ ਦਾ ਉਨਾਂ੍ਹ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਧੰਨਵਾਦ ਕੀਤਾ। ਇਸ ਕਾਰਜ ਨੂੰ ਬੜੇ ਹੀ ਵਧੀਆ ਢੰਗ ਨਾਲ ਕਰਵਾਉਣ ਲਈ ਸੰਸਥਾ ਨੇ ਸਕੂਲ ਦੇ ਵਾਇਸ ਪਿ੍ਰ. ਮੈਡਮ ਸੰਧਿਆ ਨੂੰ ਵੀ ਵਿਸ਼ੇਸ਼ ਪੁਰਸ਼ਕਾਰ ਦੇ ਕੇ ਸਨਮਾਨਿਤ ਕੀਤਾ।