ਸਮਾਜਸੇਵੀ ਸ਼ਿਆਮ ਸੁੰਦਰ ਗੁਪਤਾ ਨੇ ਸਕੂਲ ਨੂੰ ਭੇਟ ਕੀਤੇ ਝੂਲੇ
ਸਮਾਜਸੇਵੀ ਸ਼ਿਆਮ ਸੁੰਦਰ ਗੁਪਤਾ ਨੇ ਸਕੂਲ ਨੂੰ ਭੇਂਟ ਕੀਤੇ ਝੂਲੇ
Publish Date: Sun, 23 Nov 2025 04:10 PM (IST)
Updated Date: Sun, 23 Nov 2025 04:10 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬੀਐੱਸਐੱਨਐੱਲ ਸਿਰਸਾ ਦੇ ਸੇਵਾਮੁਕਤ ਸੀਨੀਅਰ ਸੁਪਰਡੈਂਟ ਸ਼ਿਆਮ ਸੁੰਦਰ ਗੁਪਤਾ ਵੱਲੋਂ ਆਪਣੀ ਧਰਮਪਤਨੀ ਸਵਰਗੀ ਸੰਤੋਸ਼ ਗੁਪਤਾ ਅਤੇ ਆਪਣੇ ਸਵਰਗੀ ਬੇਟੇ ਨਰਿੰਦਰ ਗੁਪਤਾ ਦੀ ਯਾਦ ’ਚ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਗਿੱਦੜਬਾਹਾ ਦੇ ਬੱਚਿਆਂ ਲਈ ਝੂਲਿਆਂ ਦਾ ਨਿਰਮਾਣ ਕਰਵਾਇਆ ਗਿਆ। ਅੱਜ ਇੰਨਾਂ ਝੂਲਿਆਂ ਨੂੰ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਖੇ ਸਥਾਪਿਤ ਕਰਨ ਮੌਕੇ ਇਕ ਸਾਦਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸ਼ਿਆਮ ਸੁੰਦਰ ਗੁਪਤਾ ਵੱਲੋਂ ਅੱਜ ਇੰਨਾਂ ਝੂਲਿਆਂ ਨੂੰ ਵਿਧੀ ਅਨੁਸਾਰ ਸਕੂਲੀ ਬੱਚਿਆ ਨੂੰ ਸਮਰਪਿਤ ਕੀਤਾ। ਇਸ ਮੌਕੇ ਸਕੂਲੀ ਵਿਦਿਆਰਥੀਆ ਵੱਲੋਂ ਵੱਖ ਵੱਖ ਖੇਡਾਂ ਅਤੇ ਗੱਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਦੋਂਕਿ ਸਕੂਲ ਦੇ ਪ੍ਰਧਾਨ ਮੁਕੇਸ਼ ਗਰਗ ਤੇ ਸਕੂਲ ਕਮੇਟੀ ਦੇ ਮੈਨੇਜਰ ਅਜੇ ਗੋਇਲ ਅਤੇ ਮੈਂਬਰਾਂ ਵੱਲੋਂ ਸਮਾਜਸੇਵੀ ਸ਼ਿਆਮ ਸੁੰਦਰ ਗੁਪਤਾ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਮਾਜਸੇਵੀ ਨਵਨੀਤ ਬਾਂਸਲ ਅਤੇ ਰਿਧਮ ਬਾਂਸਲ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਗਰਮ ਜਸਰਸੀਆਂ ਵੀ ਵੰਡੀਆ ਗਈਆਂ। ਇਸ ਮੌਕੇ ਪ੍ਰਿੰ. ਆਰਤੀ ਰਾਣੀ ਤੇ ਸਕੂਲ ਸਟਾਫ ਤੋਂ ਇਲਾਵਾ ਸਕੂਲ ਕਮੇਟੀ ਦੇ ਮੈਨੇਜਰ ਅਜੇ ਗੋਇਲ, ਕਸ਼ਮੀਰੀ ਲਾਲ ਸਿੰਗਲਾ, ਸਤੀਸ ਸਿੰਗਲਾ, ਅਸ਼ੋਕ ਸਿੰਗਲਾ, ਮੁਕੇਸ਼ ਸਿੰਗਲਾ, ਵੇਦ ਪ੍ਰਕਾਸ਼ ਗੋਇਲ, ਜਗਦੀਸ਼ ਚੰਦਰ, ਨਵਨੀਤ ਬਾਂਸਲ, ਮੁਕੇਸ਼ ਬਾਂਸਲ, ਅਨਿਲ ਬਾਂਸਲ ਨਵੀ, ਮਹਾਵੀਰ ਸਿੰਗਲਾ, ਡਾ. ਹਰਪਾਲ ਸਿੰਘ, ਘਨਸ਼ਾਮ ਦਾਸ ਮਿੱਤਲ ਆਦਿ ਵੀ ਮੌਜੂਦ ਸਨ।