ਨਿਸ਼ਾਨੇਬਾਜ਼ ਬਰਾੜ ਦੀ ਵਰਲਡ ਕੱਪ ਲਈ ਚੋਣ
ਦਸਮੇਸ਼ ਗਰਲਜ ਕਾਲਜ ਬਾਦਲ ਦੀ ਨਿਸ਼ਾਨੇਬਾਜ਼ ਸਿਮਰਨਪ੍ਰੀਤ ਕੌਰ ਬਰਾੜ ਦੀ ਵਰਲਡ ਕੱਪ ਲਈ ਚੋਣ
Publish Date: Sat, 06 Dec 2025 06:14 PM (IST)
Updated Date: Sat, 06 Dec 2025 06:18 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦਸਮੇਸ਼ ਗਰਲਸ ਕਾਲਜ ਬਾਦਲ ਦੀ ਨਿਸ਼ਾਨੇਬਾਜ਼ ਸਿਮਰਨਪ੍ਰੀਤ ਕੌਰ ਬਰਾੜ ਨੇ ਕਾਲਜ ਦੀ ਨਿਸ਼ਾਨੇਬਾਜੀ ਦੇ ਖੇਤਰ ’ਚ ਇੱਕ ਮੀਲ ਪੱਥਰ ਸਥਾਪਿਤ ਕਰਦਿਆਂ 4 ਦਸੰਬਰ 2025 ਤੋਂ 9 ਦਸੰਬਰ 2025 ਤੱਕ ਦੋਹਾ ਕਤਰ ਵਿਖੇ ਵਰਲਡ ਕੱਪ ਫਾਈਨਲ ਲਈ ਹਿੱਸਾ ਲੈ ਕੇ ਕਾਲਜ ਦੀ, ਰਾਜ ਦੀ ਅਤੇ ਪੂਰੇ ਦੇਸ਼ ਦੀ ਪ੍ਰਤਿਨਿਧਤਾ ਕੀਤੀ ਹੈ। ਕਾਲਜ ਪ੍ਰਿੰਸੀਪਲ ਡਾ. ਐਸਐਸ ਸੰਘਾ ਨੇ ਬੜੇ ਫ਼ਖ਼ਰ ਸਹਿਤ ਇਸ ਨਿਸ਼ਾਨੇਬਾਜ ਦੀ ਪ੍ਰਾਪਤੀ ਬਾਰੇ ਦੱਸਿਆ ਕਿ ਸਿਮਰਨਪ੍ਰੀਤ ਕੌਰ ਆਈਐਸਐਸਐਫ ਵਿਸ਼ਵ ਕੱਪ ਫਾਈਨਲ ਲਈ 7 ਦਸੰਬਰ 2025 ਨੂੰ 25 ਮੀਟਰ ਪਿਸਟਲ ਵੋਮੈਨ ਲਈ ਚੁਣੀ ਗਈ ਹੈ। ਇਸ ਹੋ ਰਹੇ ਵਰਲਡ ਕੱਪ ਫਾਈਨਲ ’ਚ ਚੁਣੇ ਗਏ ਨਿਸ਼ਾਨੇਬਾਜ਼ ਇਸ ’ਚ ਹਿੱਸਾ ਲੈ ਰਹੇ ਹਨ। ਭਾਰਤ ਵੱਲੋਂ ਸਿਮਰਨਪ੍ਰੀਤ ਕੌਰ ਬਰਾੜ, ਓਲੰਪੀਅਨ ਮੰਨੂ ਭਾਕਰ, ਈਸ਼ਾ ਸਿੰਘ ਟੀਮ ਵਜੋਂ ਅਤੇ ਵਿਅਕਤੀਗਤ ਦੋਨੋਂ ਤਰਾਂ ਦੇ ਮੁਕਾਬਲਿਆਂ ’ਚ ਹਿੱਸਾ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਅਹਿਮ ਚੋਣ ਲਈ ਅਤੇ ਅੱਗੋਂ ਉਚੇਰੀਆਂ ਪ੍ਰਾਪਤੀਆਂ ਲਈ ਕਾਲਜ ਮੈਂਨੇਜਮੈਂਟ, ਪ੍ਰਿੰਸੀਪਲ ਡਾ. ਐਸਐਸ ਸੰਘਾ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸ਼ੁੱਭ ਇੱਛਾਵਾਂ ਦਿੱਤੀਆਂ।