ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਵੱਲੋਂ ਹੜ੍ਹ ਪੀੜਤਾਂ ਦੀ ਆਰਥਿਕ ਮਦਦ
ਪੈਨਸ਼ਨਰਜ਼ ਐਸੋ. ਪਾਵਰਕਾਮ ਸਰਕਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਹੜ ਪੀੜਤਾਂ ਦੀ ਕੀਤੀ ਆਰਥਿਕ ਮਦਦ
Publish Date: Wed, 19 Nov 2025 04:06 PM (IST)
Updated Date: Wed, 19 Nov 2025 04:07 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਸਰਕਲ ਸ੍ਰੀ ਮੁਕਤਸਰ ਵੱਲੋਂ ਹੜ ਪੀੜਤਾਂ ਦੀ ਮਾਲੀ ਮੱਦਦ ਕਰਨ ਸਬੰਧੀ ਸਰਕਲ ਕਮੇਟੀ ਦੇ ਫੈਸਲੇ ਅਨੁਸਾਰ ਫਾਜ਼ਿਲਕਾ ਇਲਾਕੇ ਦੇ ਹੜ ਪ੍ਰਭਾਵਿਤ ਪਿੰਡ ਮੁਹਾਰ ਜਮਸੇਰ ਅਤੇ ਢਾਣੀ ਰੇਤੇ ਵਾਲੀ ’ਚ ਜਾ ਕੇ ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਦੀ ਅਗਵਾਈ ’ਚ ਵੱਖ-ਵੱਖ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਰਾਸ਼ੀ ਪ੍ਰਦਾਨ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਹਰਜੀਤ ਸਿੰਘ ਗੁੜੀ ਸੰਘਰ ਮੀਤ ਪ੍ਰਧਾਨ, ਰਾਧਾ ਕ੍ਰਿਸ਼ਨ ਜੁਆਇੰਟ ਸਕੱਤਰ, ਜਸਵਿੰਦਰ ਸਿੰਘ ਵਿੱਤ ਸਕੱਤਰ, ਸ਼ਿਵਦੀਪ ਸਿੰਘ ਬਰਾੜ ਐਡੀਟਰ ਸਰਕਲ ਆਗੂਆਂ ਤੋਂ ਇਲਾਵਾ ਵਸਾਵਾ ਰਾਮ, ਸੁਭਾਸ਼ ਚੰਦਰ, ਰੰਗਾ ਸਿੰਘ ਫਾਜ਼ਿਲਕਾ, ਦੇਸ ਰਾਜ ਮਲੋਟ, ਜਰਨੈਲ ਸਿੰਘ ਗਿੱਦੜਬਾਹਾ ਹਾਜ਼ਰ ਸਨ। ਇਸ ਮੌਕੇ ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਤੇ ਮੀਤ ਪ੍ਰਧਾਨ ਹਰਜੀਤ ਸਿੰਘ ਗੁੜੀ ਸੰਗਰ ਨੇ ਦੱਸਿਆ ਕਿ ਇਹ ਰਾਸ਼ੀ ਜੋ ਹੜ ਪੀੜਤ ਪਰਿਵਾਰਾਂ ਨੂੰ ਪ੍ਰਦਾਨ ਕੀਤੀ ਗਈ ਹੈ, ਇਹ ਸਰਕਲ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਮੰਡਲਾਂ ਮੰਡਲ ਸ੍ਰੀ ਮੁਕਤਸਰ ਸਾਹਿਬ, ਮੰਡਲ ਫਾਜ਼ਿਲਕਾ, ਮੰਡਲ ਅਬੋਹਰ, ਮੰਡਲ ਮਲੋਟ, ਮੰਡਲ ਬਾਦਲ ਅਤੇ ਮੰਡਲ ਗਿੱਦੜਬਾਹਾ ਦੇ ਪੈਨਸ਼ਨਰਾਂ ਵੱਲੋਂ ਨਿੱਜੀ ਤੌਰ ’ਤੇ ਇਕੱਤਰ ਕੀਤੇ ਪੈਸਿਆਂ ਰਾਹੀਂ ਕੀਤੀ ਗਈ ਹੈ। ਸਰਕਲ ਆਗੂਆਂ ਨੇ ਦੱਸਿਆ ਕਿ ਇਹ ਭਾਵੇਂ ਹੜ ਪੀੜਤਾਂ ਦੇ ਵੱਡੀ ਪੱਧਰ ਤੇ ਹੋਏ ਨੁਕਸਾਨ ਦੀ ਪੂਰਤੀ ਕਰਨਾ ਬਹੁਤ ਅਸੰਭਵ ਹੈ ਜਿਸ ਲਈ ਸਰਕਾਰਾਂ ਸਿੱਧੇ ਤੌਰ ’ਤੇ ਜਿੰਮੇਵਾਰ ਹਨ ਪਰ ਫਿਰ ਵੀ ਪੈਨਸ਼ਨਰਜ਼ ਐਸ਼ੋਸੀਏਸ਼ਨ ਪਾਵਰਕਾਮ ਸਰਕਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਪਣਾ ਫਰਜ਼ ਸਮਝਦੇ ਹੋਏ ਉਪਰੋਕਤ ਮੰਡਲਾਂ ਦੇ ਸਹਿਯੋਗ ਨਾਲ ਕੀਤੀ ਗਈ ਤੁੱਛ ਅਜਿਹੀ ਸਹਾਇਤਾ ਉਪਰੋਕਤ ਪਿੰਡਾਂ ਦੇ 20 ਪਰਿਵਾਰਾਂ, 12 ਵਿਧਵਾਵਾਂ ਅਤੇ ਪ੍ਰਾਇਮਰੀ ਸਕੂਲ ਦੇ 88 ਬੱਚਿਆਂ ਨੂੰ ਬੈਗ ਆਦਿ ਲਈ ਨਕਦ ਰਾਸ਼ੀ ਦੇ ਰੂਪ ’ਚ ਪ੍ਰਦਾਨ ਕੀਤੀ ਗਈ। ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਵੱਲੋਂ ਇਨਾਂ ਹੜ ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਲਈ ਯੋਗਦਾਨ ਪਾਉਣ ਵਾਲੇ ਮੰਡਲ ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ,ਅਬੋਹਰ, ਮਲੋਟ, ਬਾਦਲ ਤੇ ਗਿੱਦੜਬਾਹਾ ਦੇ ਸਮੂਹ ਆਗੂਆਂ ਤੇ ਪੈਨਸ਼ਨਰਾਂ ਦਾ ਵਿਸ਼ੇਸ਼ ਤੌਰ ’ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ।