ਪੰਜਾਬ ਰੋਡਵੇਜ਼ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵਿਚਾਰੇ ਮੁੱਦੇ
ਪੰਜਾਬ ਰੋਡਵੇਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
Publish Date: Wed, 10 Dec 2025 05:18 PM (IST)
Updated Date: Wed, 10 Dec 2025 05:21 PM (IST)

ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਰੋਡਵੇਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ 5149 ਦੀ ਮੀਟਿੰਗ ਸਥਾਨਕ ਬੱਸ ਸਟੈਂਡ ਵਿਖੇ ਪ੍ਰਧਾਨ ਮੇਜਰ ਸਿੰਘ ਚੌਂਤਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ’ਚ ਸਭ ਤੋਂ ਪਹਿਲਾਂ ਪੁਸ਼ਪਿੰਦਰ ਕੁਮਾਰ ਨਾਰੰਗ ਦੇ ਛੋਟੇ ਭਰਾ ਤੇ ਮੁਖਰਾਜ ਸਿੰਘ ਚੰਨੂ ਦੇ ਸਵਰਗਵਾਸ ਹੋਣ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਦਸੰਬਰ ਮਹੀਨੇ ’ਚ ਜਨਮ ਦਿਨ ਵਾਲੇ ਸਾਥੀਆਂ ਜੋਰਾ ਸਿੰਘ ਘਾਂਗਾ, ਤਰਸੇਮ ਸਿੰਘ ਥਾਂਦੇਵਾਲਾ, ਸਵਰਨ ਸਿੰਘ ਸੂਰੇਵਾਲਾ, ਕੁਲਦੀਪ ਸਿੰਘ ਮਿੱਡਾ, ਗੁਰਸੇਵਕ ਸਿੰਘ ਵਾੜਾਦਰਾਕਾ ਨੂੰ ਹਾਰ ਪਹਿਨਾ ਕੇ ਵਧਾਈ ਦਿੱਤੀ ਗਈ ਤੇ ਉਨ੍ਹਾਂ ਦੀ ਤੰਦਰੁਸਤ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਪ੍ਰਧਾਨਗੀ ਮੰਡਲ ’ਚ ਮੇਜਰ ਸਿੰਘ ਚੌਂਤਰਾ ਤੋਂ ਇਲਾਵਾ ਅਜੈਬ ਸਿੰਘ ਸੰਧੂ ਸੋਹਣੇਵਾਲਾ, ਤਾਜ ਸਿੰਘ ਖੁੱਡੀਆਂ, ਪੁਰਸ਼ੋਤਮ ਲਾਲ ਗਿਰਧਰ, ਜੋਗਾ ਸਿੰਘ ਭੁੱਲਰ ਤੇ ਇੰਦਰਪਾਲ ਸਿੰਘ ਸੰਧੂ ਬੈਠੇ। ਸਨਮਾਨ ਕਰਨ ਦੀਆਂ ਰਸਮਾਂ ਪ੍ਰਧਾਨਗੀ ਮੰਡਲ ਵੱਲੋਂ ਨਿਭਾਈਆਂ ਗਈਆਂ। ਇਸ ਮੌਕੇ ਬੁਲਾਰਿਆਂ ਵੱਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਜਾਇਜ ਮੰਗਾਂ ਨੂੰ ਮੰਨਣ ਤੇ ਮੀਟਿੰਗ ਦੇ ਕੇ ਮੀਟਿੰਗ ਨਾ ਕਰਨ ਦੀ ਸਰਕਾਰ ਦੀ ਨਿਖੇਧੀ ਕੀਤੀ ਗਈ। ਬੁਲਾਰਿਆਂ ਦੀ ਮੰਗ ਕੀਤੀ ਕਿ 1 ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੀ 2.59 ਦਾ ਗੁਣਾਂਕ ਨਾਲ ਪੈਨਸ਼ਨ ਸੋਧੀ ਜਾਵੇ, ਕਿਉਂਕਿ ਜਨਵਰੀ-2016 ਤੋਂ ਪਿੱਛੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਤੇ ਡਿਊਟੀ ਕਰ ਰਹੇ ਕਰਮਚਾਰੀਆਂ ਨੂੰ 2:59 ਦਾ ਗੁਣਾਂਕ ਲਾਭ ਮਿਲ ਰਿਹਾ ਹੈ। ਸਟੇਜ ਦੀ ਕਾਰਵਾਈ ਇੰਦਰਪਾਲ ਸਿੰਘ ਸੰਧੂ ਕਾਰਜਕਾਰੀ ਪ੍ਰਧਾਨ ਵੱਲੋਂ ਚਲਾਈ ਗਈ। ਇਸ ਮੌਕੇ ਕਲਗਾ ਸਿੰਘ, ਲਹਿਣਾ ਸਿੰਘ ਖਿਓਵਾਲੀ, ਬਲਬੀਰ ਸਿੰਘ ਤਰਮਾਲਾ, ਮਲਕੀਤ ਸਿੰਘ ਵੀਰੇਵਾਲਾ, ਭਗਵੰਤ ਸਿੰਘ ਬੁੱਟਰ ਸ਼ਰੀਂਹ, ਮਲਕੀਤ ਸਿੰਘ ਅਬੁਲ ਖੁਰਾਣਾ, ਬਲਦੇਵ ਰਾਜ, ਮੰਦਰ ਸਿੰਘ, ਰੂਪ ਸਿੰਘ ਢਿੱਲੋਂ ਬਰਗਾੜੀ, ਮਨਜੀਤ ਸਿੰਘ ਸੰਗੂਧੌਣ, ਅਮਰਜੀਤ ਸਿੰਘ ਰੱਤਾ ਟਿੱਬਾ, ਮਲਕੀਤ ਸਿੰਘ ਸਰਾਂ, ਜਗਤਾਰ ਸਿੰਘ ਕੁੰਡਲ, ਬਲਦੇਵ ਸਿੰਘ ਨੁਕੇਰੀਆਂ, ਹਰਜੀਤ ਸਿੰਘ ਬਠਿੰਡਾ, ਖੰਡਾ ਸਿੰਘ, ਇੰਦਰ ਸਿੰਘ ਮਲੋਟ, ਜੋਗਿੰਦਰ ਸਿੰਘ ਮਲੋਟ, ਅਜੀਤ ਕੁਮਾਰ, ਪੁਸ਼ਪਿੰਦਰ ਕੁਮਾਰ ਨਾਰੰਗ, ਤਰਲੋਚਨ ਸਿੰਘ ਬੋਦੀਵਾਲਾ, ਮੰਦਰ ਸਿੰਘ ਖੂੰਨਣ, ਸੁਰਜੀਤ ਸਿੰਘ ਜੈਤੋ, ਗੁਰਨਾਮ ਸਿੰਘ ਗੋਂਦਾਰਾ, ਹਰਨੇਕ ਸਿੰਘ ਸਾਹੋ, ਲੱਖਾ ਸਿੰਘ ਵੈਰੋਕੇ, ਗੁਰਮੇਲ ਸਿੰਘ ਛੱਤਿਆਣਾ, ਜੰਗੀਰ ਸਿੰਘ, ਕੁਲਦੀਪ ਸਿੰਘ ਭਾਗਸਰੀ, ਅਮਰੀਕ ਸਿੰਘ, ਭਜਨ ਸਿੰਘ, ਸੁਰਜੀਤ ਸਿੰਘ ਚੱਕ ਬੀੜ ਸਰਕਾਰ ਆਦਿ ਹਾਜ਼ਰ ਸਨ।