ਧਾਰਮਿਕ ਸਮਾਗਮ ਕਰਵਾਉਣਾ ਸ਼ਲਾਘਾਯੋਗ ਕਦਮ : ਹਨੀ ਫੱਤਣਵਾਲਾ
ਧਾਰਮਿਕ ਸਮਾਗਮ ਕਰਵਾਉਣਾ ਸ਼ਲਾਘਾਯੋਗ ਕਦਮ : ਹਨੀ ਫੱਤਣਵਾਲਾ
Publish Date: Wed, 31 Dec 2025 05:12 PM (IST)
Updated Date: Wed, 31 Dec 2025 05:14 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ : ਸ੍ਰੀ ਮੁਕਤਸਰ ਸਾਹਿਬ : ‘ਜੰਡਾਂ ਵਾਲੀ ਸਰਕਾਰ ਜੈ ਬਾਬਾ ਖੇਤਰਪਾਲ ਸੇਵਾ ਸੁਸਾਇਟੀ’ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਥਾਨਕ ਗੋਨਿਆਣਾ ਰੋਡ ਸਥਿਤ ਰਾਮ ਬਾਗ਼ ਵਿਖੇ ਬਾਬਾ ਖੇਤਰਪਾਲ ਜੀ ਦਾ ਪਹਿਲਾ ਵਿਸ਼ਾਲ ਕੀਰਤਨ ਕਰਵਾਇਆ ਗਿਆ। ਕੀਰਤਨ ਦੌਰਾਨ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਵਿਸ਼ੇਸ਼ ਤੌਰ ’ਤੇ ਪੁੱਜ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਕੀਰਤਨ ਦੌਰਾਨ ਸੋਨੂੰ ਰੰਗਾ ਅਤੇ ਪੰਕਜ ਧਮੀਜਾ ਵੱਲੋਂ ਬਾਬਾ ਖੇਤਰਪਾਲ ਜੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਹਨੀ ਫੱਤਣਵਾਲਾ ਨੇ ਕਿਹਾ ਕਿ ਧਾਰਮਿਕ ਸਮਾਗਮ ਕਰਵਾਉਣਾ ਸ਼ਲਾਘਾਯੋਗ ਕਦਮ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਅਜਿਹੇ ਸਮਾਗਮ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਜਿੱਥੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਉਥੇ ਹੀ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੀਰਤਨ ਦੌਰਾਨ ਸੰਗਤਾਂ ਲਈ ਅਟੁੱਟ ਲੰਗਰ ਵਰਤਾਇਆ ਗਿਆ। ਅੰਤ ’ਚ ਸੁਸਾਇਟੀ ਮੈਂਬਰਾਂ ਵੱਲੋਂ ਹਨੀ ਫੱਤਣਵਾਲਾ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੇਕ ਚੰਦ ਬੱਤਰਾ, ਦੀਪਕ ਕਸਰੀਜਾ, ਪੂਰਨ ਚੰਦ, ਪੰਕਜ ਧਮੀਜਾ, ਨੀਰਜ ਲੂਨਾ, ਸਨਮ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।