ਜ਼ਿਲ੍ਹਾ ਪੁਲਿਸ ਵੱਲੋਂ ਗੁਪਤ ਜਾਣਕਾਰੀਆਂ ਦੇ ਆਧਾਰ ’ਤੇ ਕੁੱਝ ਹੀ ਘੰਟਿਆਂ ’ਚ ਮੁਲਜ਼ਮ ਤੱਕ ਪਹੁੰਚ ਕੀਤੀ ਗਈ। ਮੁਲਜ਼ਮ ਨੂੰ ਕਾਬੂ ਕਰਨ ਦੌਰਾਨ ਉਸਨੇ ਪੁਲਿਸ ਪਾਰਟੀ ਉੱਤੇ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸਤੇ ਪੁਲਿਸ ਵੱਲੋਂ ਕ੍ਰਾਸ ਫਾਇਰਿੰਗ ਕੀਤੀ ਗਈ।

ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਪੁਲਿਸ ਵੱਲੋਂ ਕੁੱਝ ਹੀ ਘੰਟਿਆਂ ’ਚ ਨਾ-ਬਾਲਗ ਲੜਕੀ ਦੇ ਅਪਹਰਣ ਅਤੇ ਕਤਲ ਦੀ ਗੁੱਥੀ ਨੂੰ ਸੁਲਝਾਕੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਮਿਤੀ 05/12/2025 ਨੂੰ ਇੱਕ ਨਾ-ਬਾਲਗ ਬੱਚੀ ਦੇ ਗੁੰਮ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ। ਜਿਸਤੇ ਤੁਰੰਤ ਮੁਕੱਦਮਾ ਨੰਬਰ 240 ਮਿਤੀ 05/12/2025 ਅ/ਧ 137(2) ਬੀਐਨਐਸ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ’ਚ ਦਰਜ਼ ਕੀਤਾ ਗਿਆ।
ਐਸਐਸਪੀ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ’ਤੇ ਵੱਖ-ਵੱਖ ਟੀਮਾਂ ਤਿਆਰ ਕਰਕੇ ਬੱਚੀ ਦੀ ਤਲਾਸ਼ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ। ਤਲਾਸ਼ ਦੌਰਾਨ ਮਿਤੀ 06/12/2025 ਨੂੰ ਨਾ-ਬਾਲਗ ਬੱਚੀ ਦੀ ਲਾਸ਼ ਮਿਲੀ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਮੌਕਾ ’ਤੇ ਐਫਐਸਐਲ ਦੀ ਟੀਮ ਨੂੰ ਬੁਲਾ ਕੇ ਮੌਕੇ ਦੀ ਜਾਂਚ ਕਰਕੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਅਤੇ ਮੁਕੱਦਮਾ ’ਚ ਵਾਧਾ ਜੁਰਮ 103(1) ਬੀਐਨਐਸ ਕੀਤਾ ਗਿਆ। ਦੋਸ਼ੀ ਦੀ ਗ੍ਰਿਫਤਾਰੀ ਲਈ ਟੀਮਾਂ ਬਣਾ ਕੇ ਸਰਚ ਸ਼ੁਰੂ ਕੀਤੀ ਗਈ।
ਜ਼ਿਲ੍ਹਾ ਪੁਲਿਸ ਵੱਲੋਂ ਗੁਪਤ ਜਾਣਕਾਰੀਆਂ ਦੇ ਆਧਾਰ ’ਤੇ ਕੁੱਝ ਹੀ ਘੰਟਿਆਂ ’ਚ ਮੁਲਜ਼ਮ ਤੱਕ ਪਹੁੰਚ ਕੀਤੀ ਗਈ। ਮੁਲਜ਼ਮ ਨੂੰ ਕਾਬੂ ਕਰਨ ਦੌਰਾਨ ਉਸਨੇ ਪੁਲਿਸ ਪਾਰਟੀ ਉੱਤੇ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸਤੇ ਪੁਲਿਸ ਵੱਲੋਂ ਕ੍ਰਾਸ ਫਾਇਰਿੰਗ ਕੀਤੀ ਗਈ। ਸਵੈ-ਰੱਖਿਆ ’ਚ ਕੀਤੀ ਫਾਇਰਿੰਗ ਦੌਰਾਨ ਮੁਲਜ਼ਮ ਦੀ ਲੱਤ ’ਤੇ ਗੋਲੀ ਲੱਗੀ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਜੋ ਹੁਣ ਤੱਕ ਦੀ ਜਾਣਕਾਰੀ ਅਨੁਸਾਰ ਇਹ ਮੁਲਜ਼ਮ ਕਤਲ ਦੇ ਦੋਸ਼ ’ਚ ਸਜ਼ਾ ਕੱਟ ਰਿਹਾ ਸੀ ਅਤੇ ਜੋ ਮਿਤੀ 29/11/2022 ਨੂੰ ਜੇਲ ਵਿੱਚੋਂ ਬਾਹਰ ਆਇਆ ਹੈ।
ਫੜ੍ਹੇ ਗਏ ਮੁਲਜ਼ਮ ਦੀ ਪਹਿਚਾਣ ਮੁਕੇਸ਼ ਕੁਮਾਰ ਪੁੱਤਰ ਅਮਰ ਸਿੰਘ ਵਾਸੀ ਬਸਤੀ ਗੁਰਤੇਜ਼ ਨਗਰ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਜਿਸਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 09 ਮਿਤੀ 12/01/2007 ਅ/ਧ 302 ਹਿੰ:ਦੰ: ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ। (ਸਜ਼ਾ ਉਮਰ ਕੈਦ ਮਿਤੀ 30/08/2010), ਮੁਕੱਦਮਾ ਨੰਬਰ 193 ਮਿਤੀ 02/01/2001 ਅ/ਧ 15/61/85 ਐਨਡੀਪੀਐਸ ਐਕਟ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ (ਸਜ਼ਾ ਮਿਤੀ 23/12/2004), ਮੁਕੱਦਮਾ ਨੰਬਰ 06 ਮਿਤੀ 09/01/2007 ਅ/ਧ 302,201,34 ਹਿੰ:ਦੰ: ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ਼ ਹੈ। ਐਸਐਸਪੀ ਨੇ ਕਿਹਾ ਕਿ ਇਹੋ ਜਿਹੇ ਘਿਨੌਣੇ ਅਪਰਾਧਾਂ ਨੂੰ ਕਿਸੇ ਵੀ ਸਥਿਤੀ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੋਸ਼ੀ ਨੂੰ ਕਾਨੂੰਨ ਅਨੁਸਾਰ ਕੜੀ ਤੋਂ ਕੜੀ ਸਜ਼ਾ ਦਿਵਾਉਣ ਲਈ ਹਰ ਪੱਖੋਂ ਡੁੰਘਾਈ ਨਾਲ ਤਫਤੀਸ਼ ਕਰਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਹਰ ਨਾਗਰਿਕ ਦੀ ਸੁਰੱਖਿਆ ਲਈ ਵਚਣਬੱਧ ਹੈ।
ਤਸਵੀਰ : 06ਐਮਕੇਟੀ18,19
ਗੋਲੀਬਾਰੀ ਵਾਲੀ ਜਗ੍ਹਾ ’ਤੇ ਜਾਂਚ ਕਰਨ ਸਮੇਂ ਪੁਲਿਸ ਟੀਮ।