ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਵਿਚਾਰੀਆਂ
ਸਾਬਕਾ ਸੈਨਿਕਾਂ ਦੀ ਮੀਟਿੰਗ 'ਚ ਹੋਈਆਂ ਅਹਿਮ ਵਿਚਾਰਾਂ
Publish Date: Sun, 25 Jan 2026 06:11 PM (IST)
Updated Date: Sun, 25 Jan 2026 06:13 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਰਮੀ ਵੈਟਰਨਜ਼ ਵੈਲਫੇਅਰ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਾਬਕਾ ਸੈਨਿਕਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਭਾਈ ਮਹਾਂ ਸਿੰਘ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਯੂਨੀਅਨ ਦੇ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ (ਰਿਟਾਇਰਡ) ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਸਾਬਕਾ ਸੈਨਿਕਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਦੌਰਾਨ ਜੰਮੂ ਜ਼ਿਲ੍ਹਾ ਡੋਡਾ ਵਿਖੇ ਹੋਏ ਹਮਲੇ ’ਚ 10 ਜਵਾਨਾਂ ਦੀ ਸ਼ਹੀਦੀ ਅਤੇ 11 ਦੇ ਜ਼ਖ਼ਮੀ ਹੋਣ ਦੀ ਦੁੱਖਦਾਈ ਘਟਨਾ ’ਤੇ ਗਹਿਰਾ ਅਫਸੋਸ ਪ੍ਰਗਟ ਕੀਤਾ ਗਿਆ। ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ, ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ। ਇਸ ਦੁੱਖਦਾਈ ਘੜੀ ’ਚ ਸ਼ਹੀਦਾਂ ਦੀ ਯਾਦ ’ਚ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਮੀਟਿੰਗ ਦੌਰਾਨ ਸਾਬਕਾ ਸੈਨਿਕਾਂ ਦੀਆਂ ਕੁਝ ਮੁਸ਼ਕਿਲਾਂ ਹੱਲ ਕੀਤੀਆਂ ਗਈਆਂ। ਯੂਨੀਅਨ ਵੱਲੋਂ ਕੈਪਟਨ ਗਰਜੰਟ ਸਿੰਘ ਦੀ ਪਤਨੀ ਰਣਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨ ਜਸਵਿੰਦਰ ਸਿੰਘ ਗੰਧੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਅੱਠਵਾਂ ਪੇ ਕਮਿਸ਼ਨ ਹੈ ਉਸਦਾ ਅਜੇ ਤੱਕ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਇਆ ਜਦੋਂ ਉਸ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ, ਉਸ ਟਾਈਮ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਰਮੀ ਗਰੁੱਪ ਇਨਸ਼ੋਰੈਂਸ (ਏਜੀਆਈ) ਇੱਕ ਭਰੋਸੇਯੋਗ ਸਕੀਮ ਹੈ, ਜਿਸ ਅਧੀਨ ਫੌਜੀ ਸੇਵਾ ਦੌਰਾਨ ਅਤੇ ਰਿਟਾਇਰਮੈਂਟ ਉਪਰੰਤ ਸੈਨਿਕਾਂ ਨੂੰ ਆਰਥਿਕ ਸੁਰੱਖਿਆ ਦਿੱਤੀ ਜਾਂਦੀ ਹੈ। ਇਸ ਨਾਲ ਸੈਨਿਕ ਅਤੇ ਉਸਦਾ ਪਰਿਵਾਰ ਸੁਰੱਖਿਅਤ ਰਹਿੰਦਾ ਹੈ। ਇਸਤੋਂ ਇਲਾਵਾ ਜੋ ਈਸੀਐਚਐਸ ਦੇ ਵਧੀਆ ਹਸਪਤਾਲ ਪੈਨਲ ਹਨ ਉਸ ’ਚ ਆਪਣਾ ਅਤੇ ਆਪਣੇ ਪਰਿਵਾਰ ਦਾ ਸਾਬਕਾ ਸੈਨਿਕ ਇਲਾਜ ਕਰਵਾਉਣ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣ। ਮੀਟਿੰਗ ’ਚ ਵਾਈਸ ਪ੍ਰਧਾਨ ਹੌਲਦਾਰ ਹਰਦਿਆਲ ਸਿੰਘ, ਕੈਪਟਨ ਸਵਰਨ ਸਿੰਘ ਖਜਾਨਚੀ ਬਲਵਿੰਦਰ ਸਿੰਘ, ਪ੍ਰੈਸ ਸਕੱਤਰ ਹੌਲਦਾਰ ਸ਼ਮਿੰਦਰ ਸਿੰਘ ਭੁੱਲਰ, ਮੇਜਰ ਸਿੰਘ ਸਰਪੰਚ, ਬੇਅੰਤ ਸਿੰਘ, ਗੁਰਭੇਜ ਸਿੰਘ ਬਰਕੰਦੀ, ਗੁਰਮੇਲ ਸਿੰਘ, ਗੁਰਦੇਵ ਸਿੰਘ, ਭਗਵਾਨ ਸਿੰਘ, ਜਗਦੇਵ ਸਿੰਘ, ਸੂਬੇਦਾਰ ਬਲਜੀਤ ਸਿੰਘ, ਜਗਜੀਤ ਸਿੰਘ ਸ਼ਹਿਰੀ ਪ੍ਰਧਾਨ, ਹੌਲਦਾਰ ਇਕਬਾਲ ਸਿੰਘ, ਹੌਲਦਾਰ ਬੋਹੜ ਸਿੰਘ ਸੁਖਨਾ, ਹੌਲਦਾਰ ਗੁਲਾਬ ਸਿੰਘ ਸੁਖਨਾ, ਹੌਲਦਾਰ ਜਗਜੀਤ ਸਿੰਘ ਆਦਿ ਹਾਜ਼ਰ ਸਨ।