ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਮਾਂ ਵੈਸ਼ਨੋ ਦੇਵੀ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਨਵੇਂ ਸਾਲ ਤੇ ਆਯੋਜਿਤ 16ਵੇਂ ਵਿਸ਼ਾਲ ਭੰਡਾਰੇ ਦੌਰਾਨ ਇੱਕ ਵਿਸ਼ਾਲ ਜਾਗਰਣ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਾਬਾ ਕਰਨ ਪੁਰੀ ਜੀ ਮਹਾਰਾਜ (ਰੋਹਤਕ ਵਾਲੇ) ਵੱਲੋਂ ਵਿਧੀਵਤ ਤੌਰ ’ਤੇ ਜਯੋਤੀ ਪ੍ਰਚੰਡ ਕੀਤੀ ਗਈ। ਸੰਸਥਾ ਦੇ ਰਾਸ਼ਟਰੀ ਪ੍ਰਧਾਨ ਰਾਜੇਸ਼ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌੇਕੇ ਟਰਸਟ ਦੇ ਅਹੁਦੇਦਾਰਾਂ ਵੱਲੋਂ ਪ੍ਰਮੁੱਖ ਮਹਿਮਾਨਾਂ ਨੂੰ ਪਟਕਾ, ਫੁੱਲਾਂ ਦੀ ਮਾਲਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਜਯੋਤੀ ਪ੍ਰਚੰਡ ਦੇ ਮੌਕੇ ਮੌਜੂਦ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਰਾਜੇਸ਼ ਜੈਨ ਨੇ ਸਮਾਜ ਨੂੰ ਜਾਗਰੂਕ ਕਰਨ ਵਾਲਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਲਿੰਗ ਅਨੁਪਾਤ ਲਗਾਤਾਰ ਘਟਦਾ ਜਾ ਰਿਹਾ ਹੈ, ਜਿੱਥੇ 1000 ਲੜਕਿਆਂ ਦੇ ਮੁਕਾਬਲੇ ਸਿਰਫ਼ 780 ਲੜਕੀਆਂ ਹੀ ਬਚੀਆਂ ਹਨ, ਜੋ ਭਵਿੱਖ ਲਈ ਬਹੁਤ ਹੀ ਚਿੰਤਾਜਨਕ ਸਥਿਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਧੀਆਂ ਨੂੰ ਨਹੀਂ ਬਚਾਓਗੇ ਤਾਂ ਨੂੰਹਾਂ ਕਿੱਥੋਂ ਲਿਆਓਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਤਾਜ਼ਾ ਉਦਾਹਰਨ ਇਹ ਹੈ ਕਿ ਅੱਜ ਨਵਰਾਤਰਿਆਂ ਦੌਰਾਨ ਕੰਨਿਆ ਪੂਜਨ ਲਈ ਲੋਕ ਦਰ-ਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਹਨ, ਜੋ ਸਮਾਜ ਲਈ ਗੰਭੀਰ ਆਤਮ-ਚਿੰਤਨ ਦਾ ਵਿਸ਼ਾ ਹੈ। ਉਨ੍ਹਾਂ ਕੰਨਿਆ ਭ੍ਰੂਰਣ ਹੱਤਿਆ ਰੋਕਣ, ਧੀਆਂ ਨੂੰ ਬਰਾਬਰ ਦੇ ਅਧਿਕਾਰ ਦੇਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੰਸਥਾ ਦੇ ਉਪ ਪ੍ਰਧਾਨ ਕ੍ਰਿਸ਼ਨ ਕੁਮਾਰ ਜੈਨ, ਮਹਾਸਚਿਵ ਗਗਨ ਗੋਇਲ, ਖ਼ਜ਼ਾਨਚੀ ਅਨਿਲ ਗਰਗ, ਸਹਿ-ਸਚਿਵ ਸ਼ਮਸ਼ੇਰ ਸਿੰਘ, ਫਾਊਂਡਰ ਟਰਸਟੀ ਪਾਵਨ ਗਾਬਾ, ਤਰੁਣ ਬੰਸਲ, ਸ਼ੁਭਮ ਗਰਗ, ਗੌਰਵ ਗੁਪਤਾ, ਪੰਕਜ ਗੋਇਲ, ਗੌਰਵ ਬੰਸਲ, ਰਾਸ਼ਟਰੀ ਸਕੱਤਰ ਤਰਸੇਮ ਗਰਗ, ਅਭਿਸ਼ੇਕ ਗਰਗ, ਅਮਿਤ ਗੋਇਲ, ਸ੍ਰੀਚੰਦ, ਮਯੰਕ ਜੈਨ, ਭਾਰਤ ਭੂਸ਼ਣ, ਸਤੀਸ਼ ਅਗਰਵਾਲ, ਮਨੋਜ ਗੁਪਤਾ, ਗੋਲੂ ਸਿੰਗਲਾ, ਨਾਨੂ ਰਾਮ ਮਿੱਤਲ, ਮਿੰਟਾ ਜੈਨ, ਮੁਕੇਸ਼ ਗਰਗ, ਚੁੰਨੀ ਲਾਲ, ਵਿਜੇ ਕੁਮਾਰ, ਅੰਗਰੇਜ਼ ਸਿੰਘ, ਅਮ੍ਰਿਤਲਾਲ, ਅਤੁਲ ਪ੍ਰਕਾਸ਼, ਸੰਦੀਪ ਗਰਗ ਗੱਬਰ, ਕੈਥਲ ਤੋਂ ਚਿਰਾਗ ਗੁਪਤਾ, ਸਤੀਸ਼ ਸ਼ਰਮਾ, ਦੇਵੀਦਿਆਲ, ਗੁਲਾਬਾ, ਆਸ਼ੀਸ਼ ਖੰਨਾ, ਸੋਹਨ ਲਾਲ, ਵਿਨੋਦ ਮਨੋਟ, ਹੈਪੀ, ਦਿਨੇਸ਼ ਵਧਵਾ, ਮੋਨਿਕਾ ਅਗਰਵਾਲ, ਗਿਰਧਾਰੀ ਲਾਲ, ਨੇਮਚੰਦ, ਅਨਿਲ ਅਗਰਵਾਲ, ਅਨਿਲ ਖੰਨਾ, ਮੁਕੇਸ਼ ਵਿਰਮਾਨੀ, ਰਮੇਸ਼ ਛਾਬੜਾ, ਗੌਰਵ ਗੁਪਤਾ, ਗਿੱਦੜਬਾਹਾ ਤੋਂ ਚੰਚਲਦੀਪ ਸ਼ਰਮਾ, ਕੈਲਾਸ਼ ਸ਼ਾਸਤਰੀ, ਮੁਕੇਸ਼ ਗੋਇਲ, ਪੁਨੀਤ ਕਟਾਰੀਆ, ਤਰਸੇਮ ਗੋਇਲ ਸਮੇਤ ਸੁਮਿਤ ਸਿੰਗਲਾ, ਹਰਿਸ਼ ਚੰਦਰ, ਕੀਰਤੀ ਦੇਵ ਆਦਿ ਵੀ ਹਾਜ਼ਰ ਰਹੇ।