ਮਿਮਿਟ ਮਲੋਟ ਵਿਖੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਮਾਪਤ
ਮਿਮਿਟ ਮਲੋਟ ਵਿਖੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਹੋਈ ਸਮਾਪਤੀ
Publish Date: Sat, 06 Dec 2025 07:06 PM (IST)
Updated Date: Sat, 06 Dec 2025 07:09 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨੋਲਜੀ ਮਲੋਟ ਦੇ ਅਧਿਆਪਕਾਂ ਸਟਾਫ ਮੈਂਬਰਾਂ ਦੇ ਗਿਆਨ ਨੂੰ ਹੋਰ ਵਧਾਉਣ ਲਈ ਸੰਸਥਾ ’ਚ ਕਰਵਾਏ ਜਾ ਰਹੇ ਟੀਚਰ ਟ੍ਰੇਨਿੰਗ ਪ੍ਰੋਗਰਾਮ ‘ਡਿਵੈਲਪਿੰਗ ਹੈਲਥੀ ਵਰਕ ਕਲਚਰ ਐਟ ਵਰਕ ਪਲੇਸ’ ਦੀ ਅੱਜ ਸਮਾਪਤੀ ਹੋਈ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਮੈਨੇਜਮੈਂਟ ਸਟਡੀਜ ਵਿਭਾਗ ਦੇ ਮੁਖੀ ਅਤੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਜੀਵਨ ਜੋਤੀ ਮੈਣੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਫੈਕਲਟੀ ਮੈਂਬਰਾਂ ’ਚ ਪੇਸ਼ੇਵਾਰ ਯੋਗਤਾਵਾਂ ਨੂੰ ਮਜਬੂਤ ਕਰਨਾ ਅਤੇ ਸਕਾਰਾਤਮਕ, ਸਿਹਤਮੰਦ ਅਤੇ ਉਤਪਾਦਕ ਕਾਰਜ ਸੰਸਕ੍ਰਿਤੀ ਨੂੰ ਉਤਸਾਹਿਤ ਕਰਨਾ ਸੀ। ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਸਮਾਪਤੀ ਸਮਾਗਮ ’ਚ ਨਿਟਰ ਚੰਡੀਗੜ੍ਹ ਤੋਂ ਐਸਕੇ ਗੁਪਤਾ ਨੇ ਮਿਮਿਟ ਮਲੋਟ ਦੇ ਸਮੁੱਚੇ ਸਟਾਫ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਬਹੁਤ ਤਨਦੇਹੀ ਨਾਲ ਸੰਪੂਰਨ ਕੀਤਾ ਹੈ। ਸੰਸਥਾ ’ਚ ਬਣੇ ਸੈਂਟਰ ’ਚ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਪ੍ਰੋਗਰਾਮ ਦੇ ਸਮਾਪਤੀ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਅਤੇ ਕੋਰਸ ਦੇ ਪੈਟਰਨ ਡਾ. ਜਸਕਰਨ ਸਿੰਘ ਭੁੱਲਰ ਨੇ ਇਸ ਕੋਰਸ ’ਚ ਭਾਗ ਲੈ ਰਹੇ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਫੈਕਲਟੀ ਮੈਂਬਰਾਂ ਨੇ ਇਸ ਟਰੇਨਿੰਗ ਦਾ ਪੂਰਾ ਲਾਭ ਲਿਆ ਹੈ ਅਤੇ ਸਾਨੂੰ ਸਭ ਨੂੰ ਮਿਮਿਟ ਲਈ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਸੰਸਥਾ ਨਾਲ ਹੀ ਸਾਡੀ ਪਹਿਚਾਣ ਹੁੰਦੀ ਹੈ। ਇਸ ਲਈ ਜਦੋਂ ਅਸੀਂ ਸਾਰੇ ਮਿਲ ਕੇ ਇਮਾਨਦਾਰੀ ਨਾਲ ਸੰਸਥਾ ਦੇ ਕੰਮਾਂ ਨੂੰ ਤਨਦੇਹੀ ਨਾਲ ਸੰਪੂਰਨ ਕਰਦੇ ਹਾਂ ਤਾਂ ਸੰਸਥਾ ਹੋਰ ਤਰੱਕੀ ਦੇ ਰਾਹਾਂ ’ਤੇ ਜਾਂਦੀ ਹੈ। ਡਾ. ਐਸਕੇ ਗੁਪਤਾ ਅਤੇ ਡਾ. ਭੁੱਲਰ ਨੇ ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ’ਚ ਹਿੱਸਾ ਲੈ ਰਹੇ ਮੈਂਬਰਾਂ ਅਤੇ ਇਸ ਪ੍ਰੋਗਰਾਮ ਨੂੰ ਕਰਾਉਣ ਲਈ ਪ੍ਰੋਗਰਾਮ ਕੋਆਰਡੀਨੇਟਰ ਡਾ. ਜੀਵਨ ਜੋਤੀ ਮੈਨੀ ਕੋ-ਕੁਆਡੀਨੇਟਰ ਅਮਿਤ ਗਰਗ ਅਤੇ ਕਵਲਜੀਤ ਕੌਰ ਦੀ ਸ਼ਲਾਘਾ ਕੀਤੀ। ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਸਮਾਪਤੀ ਸਮਾਗਮ ’ਚ ਰਿਸੋਰਸ ਪਰਸਨ ਮਿਸ ਮੰਜੂਲਾ ਸਲਾਰੀਆ ਅਤੇ ਮਿਸ ਸ਼ਿਲਪਾ ਸੂਰੀ ਤੋਂ ਇਲਾਵਾ ਡੀਨ ਅਕਾਦਮਿਕ ਮਾਮਲੇ ਡਾ. ਰਾਜੀਵ ਜੈਨ, ਮਕੈਨਿਕਲ ਵਿਭਾਗ ਦੇ ਮੁਖੀ ਡਾ. ਰਾਜੇਸ਼ ਚੌਧਰੀ, ਇਨਫਰਮੇਸ਼ਨ ਟੈਕਨੋਲਜੀ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਬਿੰਦਰਾ ਅਤੇ ਅਪਲਾਈਡ ਸਾਇੰਸ ਵਿਭਾਗ ਤੋਂ ਡਾ. ਅਸ਼ਵਨੀ ਬਾਂਸਲ ਨੇ ਵੀ ਸ਼ਿਰਕਤ ਕੀਤੀ। ਸੈਸ਼ਨ ਦੀ ਸਮਾਪਤੀ ਸਮਾਗਮ ’ਚ ਡਾ. ਜੀਵਨ ਜੋਤੀ ਮੈਣੀ ਕੋਰਸ ਕੁਆਂਡੀਨੇਟਰ ਨੇ ਇਸ ਕੋਰਸ ’ਚ ਭਾਗ ਲੈ ਰਹੇ ਮੈਂਬਰਾਂ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।