ਡਾ. ਵਿਕਾਸ ਤਾਇਲ ਨੇ ਐੱਮਡੀ (ਮੈਡੀਸਨ) ਵਜੋਂ ਅਹੁਦਾ ਸੰਭਾਲਿਆ
ਡਾ. ਵਿਕਾਸ ਤਾਇਲ ਨੇ ਸਿਵਲ ਹਸਪਤਾਲ ਵਿਖੇ ਐੱਮਡੀ (ਮੈਡੀਸਨ) ਵਜੋਂ ਅਹੁਦਾ ਸੰਭਾਲਿਆ
Publish Date: Wed, 21 Jan 2026 06:02 PM (IST)
Updated Date: Wed, 21 Jan 2026 06:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਮਲੋਟ ਦੇ ਡਾ. ਵਿਕਾਸ ਤਾਇਲ ਨੇ ਅੱਜ ਸਿਵਲ ਹਸਪਤਾਲ ਵਿਖੇ ਐੱਮਡੀ (ਮੈਡੀਸਨ) ਵਜੋਂ ਗਿੱਦੜਬਾਹਾ ਅਹੁਦਾ ਸੰਭਾਲ ਲਿਆ। ਅੱਜ ਉਨ੍ਹਾਂ ਸਿਵਲ ਹਸਪਤਾਲ ਵਿਖੇ ਐੱਸਐੱਮਓ ਡਾ. ਰਮਸ਼ੀ ਚਾਵਲਾ ਪਾਸ ਅਧਿਕਾਰਿਕ ਰੂਪ ਵਿਚ ਆਪਣਾ ਅਹੁਦਾ ਸੰਭਾਲਿਆ। ਸ਼ਹਿਰ ਦੇ ਸਮਾਜਸੇਵੀਆਂ ਡਾ. ਭਾਰਤਦੀਪ ਗਰਗ, ਐਡਵੋਕੇਟ ਐੱਨਡੀ ਸਿੰਗਲਾ, ਜਗਦੀਸ਼ ਬਾਂਸਲ, ਰਾਧੇ ਸ਼ਿਆਮ ਬਾਂਸਲ, ਅਨਿਲ ਬਾਂਸਲ ਨਵੀ, ਮਨੋਜ ਬਾਂਸਲ ਤੋਂ ਇਲਾਵਾ ਡਾ. ਧਰਿੰਦਰ ਗਰਗ, ਡਾ. ਅਨੂਪ ਬਾਂਸਲ, ਡਾ. ਅੰਕੁਸ਼ ਵੱਲੋਂ ਗੁਲਦਸਤਾ ਭੇਟ ਕਰਕੇ ਡਾ. ਵਿਕਾਸ ਤਾਇਲ ਦਾ ਸਵਾਗਤ ਕੀਤਾ ਗਿਆ। ਵਰਨਣਯੋਗ ਹੈ ਕਿ ਡਾ. ਵਿਕਾਸ ਤਾਇਲ ਸਿਹਤ ਵਿਭਾਗ ਦੀ ਸਪੈਸ਼ਲ ਸਕੀਮ ਤਹਿਤ ਗਿੱਦੜਬਾਹਾ ਸਿਵਲ ਹਸਪਤਾਲ ਵਿਖੇ ਹਫਤੇ ਦੇ ਸਾਰੇ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਆਪਣੀਆਂ ਸੇਵਾਵਾਂ ਦੇਣਗੇ। ਇਸ ਮੌਕੇ ਡਾ. ਵਿਕਾਸ ਤਾਇਲ ਨੇ ਕਿਹਾ ਕਿ ਉਹ ਹਸਪਤਾਲ ਵਿਖੇ ਇਲਾਜ ਲਈ ਆਉਣ ਵਾਲੇ ਮਰੀਜਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪੇਰਸ਼ਾਨੀ ਪੇਸ਼ ਨਹੀਂ ਆਉਣ ਦੇਣਗੇ।