ਤਪੱਸਵੀ ਸੰਤ ਬਾਬਾ ਕ੍ਰਿਸ਼ਨ ਦਾਸ ਦਾ ਬਰਸੀ ਸਮਾਗਮ ਕਰਵਾਇਆ
ਤਪੱਸਵੀ ਸੰਤ ਬਾਬਾ ਕ੍ਰਿਸ਼ਨ ਦਾਸ ਦਾ ਬਰਸੀ ਸਮਾਗਮ ਕਰਵਾਇਆ
Publish Date: Mon, 08 Dec 2025 06:01 PM (IST)
Updated Date: Mon, 08 Dec 2025 06:03 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਦੋਦਾ : ਸੰਤ ਬਾਬਾ ਕ੍ਰਿਸ਼ਨ ਦਾਸ ਜੀ ਦੀ 62 ਵੀਂ ਬਰਸੀ ’ਤੇ ਡੇਰਾ ਸੰਤ ਬਾਬਾ ਕ੍ਰਿਸ਼ਨ ਦਾਸ ਜੀ ਦੋਦਾ ਵਿਖੇ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਇਲਾਕੇ ਦੇ ਰਾਜਨੀਤਿਕ, ਸੰਤ ਮਹਾਤਮਾ ਤੋ ਇਲਾਵਾ ਵੱਡੀ ਤਾਦਾਤ ’ਚ ਸੰਗਤਾਂ ਸ਼ਾਮਿਲ ਹੋਈਆਂ। ਇਸ ਸਮਾਗਮ ’ਚ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਕੀਰਤਨੀ ਤੇ ਡੇਰੇ ਦੇ ਸਾਧੂਆਂ ਤੇ ਕਵੀਸ਼ਰੀ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਜਸ ਗਾ ਕੇ ਨਿਹਾਲ ਕੀਤਾ। ਇਸ ਡੇਰੇ ਤੇ ਗਊਸ਼ਾਲਾ ਦੀ ਦੇਖ ਰੇਖ ਕਰ ਰਹੀ ਗਊ ਸੇਵਾ ਸੰਮਤੀ ਦੇ ਪ੍ਰਧਾਨ ਸੁਖਪਾਲ ਬਰਾੜ ਤੇ ਸਮੂਹ ਮੈਂਬਰਾਂ ਨੇ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੀਆਂ ਸੰਗਤਾ ਨੂੰ ਜੀ ਆਇਆਂ ਆਖਦੇ ਹੋਏ ਸੰਤ ਜੀ ਦੇ ਜੀਵਨ ’ਚ ਕੀਤੇ ਮਹਾਨ ਪਰਉਪਕਾਰਾਂ ਤੇ ਲੋਕਾਂ ਨੂੰ ਪ੍ਰੇਮ ਭਾਵਨਾਂ ਨਾਲ ਰਲ-ਮਿਲ ਕੇ ਰਹਿਣ ਦੀ ਦਿੱਤੀ ਪ੍ਰੇਰਿਨਾ ’ਤੇ ਚੱਲਣ ਲਈ ਪ੍ਰੇਰਿਤ ਕੀਤਾ। 1963 ’ਚ ਸੰਤ ਬਾਬਾ ਕ੍ਰਿਸ਼ਨ ਦਾਸ ਜੀ ਸੱਚਖੰਡ ਜਾ ਬਰਾਜੇ। ਇਸ ਜਗ੍ਹਾਂ ਤੇ ਹੁਣ ਬਣਿਆ ਸੁੰਦਰ ਡੇਰਾ ਸੰਤ ਬਾਬਾ ਕ੍ਰਿਸ਼ਨ ਦਾਸ ਜੀ ਦੇ ਨਾਮ ਨਾਲ ਪ੍ਰਸਿੱਧ ਹੈ। ਬੀਤੇ ਦਿਨ ਸ਼ਰਧਾ ਭਾਵਨਾ ਨਾਲ ਮਨਾਈ ਗਈ ਬਰਸੀ ਤੇ ਸੰਗਤਾਂ ਦੂਰੋ-ਦੂਰੋ ਆ ਕੇ ਸੰਤਾਂ ਦੇ ਜਗ੍ਹਾਂ ਤੇ ਆ ਕੇ ਆਪਣੀਆ ਮਨੋ ਕਾਮਨਾਵਾਂ ਨੂੰ ਲੈ ਕੇ ਨਤਮਸਤਕ ਹੋਈਆਂ। ਸਵੇਰ ਤੋਂ ਖੀਰ ਪੂੜੇ ਆਦਿ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਡਾ. ਜਗਦੀਪ ਸਿੰਘ ਕਾਲਾ ਸੋਢੀ, ਅਮਰੀਕ ਸਿੰਘ ਵਕੀਲ ਬਰਾੜ, ਭਾਗ ਸਿੰਘ ਸੂਬੇਦਾਰ, ਜਗਮੋਹਨ ਸਿੰਘ ਮੈਬਰ, ਬਲਦੇਵ ਸਿੰਘ ਮੈਂਬਰ, ਬੋਹੜ ਸਿੰਘ ਮੈਂਬਰ, ਬਿੱਟੂ ਵਧਵਾ, ਗੁਰਦੀਪ ਸਿੰਘ ਰੋਮਾਣਾ, ਗੁਲਾਬ ਸਿੰਘ ਸਾਬਕਾ ਸਰਪੰਚ, ਸੁਖਮੰਦਰ ਸਿੰਘ ਸਾਬਕਾ ਸਰਪੰਚ, ਚੇਅਰਮੈਨ ਜਗਦੀਸ਼ ਕਟਾਰੀਆ, ਬੱਗੀ ਬਰਾੜ, ਬਿੱਟੂ ਵਧਵਾ, ਜਗਤਾਰ ਸਿੰਘ ਸ਼ਰਮਾ, ਹਰਪਾਲ ਸਿੰਘ, ਕਪੂਰ ਸਿੰਘ ਬਰਾੜ, ਬੱਬੀ ਸਿੱਖ, ਨਛੱਤਰ ਬਰਾੜ ਇੰਸਪੈਕਟਰ, ਗੁਰਮੇਲ ਸਿੰਘ, ਜਲੰਧਰ ਸਿੰਘ ਮੈਬਰ, ਰਾਮਪਾਲ ਵਧਵਾ, ਕਾਕਾ ਬਰਾੜ, ਨੰਬਰਦਾਰ ਇਕਬਾਲ ਸਿੰਘ, ਕੁਲਜੀਤ ਕੰਗ, ਬਾਬਾ ਮਹੇਸ਼ਦਾਸ, ਸੇਵਕ ਖੋਸਾ, ਕਾਲਾ ਸਰਮਾ, ਕਮਲ, ਅਕਾਸ ਤੇ ਜਸਨ ਨੰਬਰਦਾਰ ਦੇ, ਕਰਨਵੀਰ, ਮਨਿੰਦਰ ਸਿੰਘ, ਅਰੁਨ, ਸੁਖਦੀਪ ਸਿੰਘ, ਹਰਗੋਪਾਲ, ਜੋਬਨ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਮਨ, ਬਲਧੀਰ ਸਿੰਘ ਤੇ ਪੰਜਾਬ ਭਰ ਦੇ ਡੇਰਿਆ ਤੋਂ ਆਏ ਸਾਧੂ ਸੰਤ ਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।