ਡੀਏਵੀ ਸਕੂਲ ਨੇ ਨੈਸ਼ਨਲ ਖੇਡਾਂ ’ਚ ਜਿੱਤੇ 17 ਗੋਲਡ, 2 ਸਿਲਵਰ ਤੇ 6 ਕਾਂਸੇ ਦੇ ਮੈਡਲ
ਨੈਸ਼ਨਲ ਖੇਡਾਂ ’ਚ 17 ਗੋਲਡ, 2 ਸਿਲਵਰ ਤੇ 6 ਕਾਂਸੇ ਦੇ ਮੈਡਲ ਡੀਏਵੀ ਸਕੂਲ ਗਿੱਦੜਬਾਹਾ ਦੀ ਝੋਲੀ
Publish Date: Fri, 16 Jan 2026 03:26 PM (IST)
Updated Date: Fri, 16 Jan 2026 03:27 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਜੇਐਨਜੇ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਦੇ ਖਿਡਾਰੀਆਂ ਨੇ ਪਿਛਲੇ ਦਿਨੀ ਭਾਰਤ ਦੀਆਂ ਵੱਖ-ਵੱਖ ਸਟੇਟਾਂ ’ਚ ਹੋਈਆਂ ਡੀਏਵੀ ਸਕੂਲਾਂ ਦੀਆਂ ਨੈਸ਼ਨਲ ਪੱਧਰੀ ਖੇਡਾਂ ’ਚ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਬੀਤੇ ਦਿਨੀ ਡੀਏਵੀ ਸਕੂਲਾਂ ਦੀਆਂ ਨੈਸ਼ਨਲ ਪੱਧਰੀ ਖੇਡਾਂ ’ਚ 17 ਗੋਲਡ, 2 ਸਿਲਵਰ ਤੇ 6 ਕਾਂਸੇ ਦੇ ਮੈਡਲ ਪ੍ਰਾਪਤ ਕਰ ਕੇ ਸਕੂਲ ਦਾ ਨਾਮ ਪੂਰੇ ਭਾਰਤ ’ਚ ਰੋਸ਼ਨ ਕੀਤਾ ਹੈ। ਸਕੂਲ ਪਹੁੰਚਣ ’ਤੇ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਪ੍ਰਿੰਸੀਪਲ ਨੇ ਦੱਸਿਆ ਕਿ ਰਾਏਪੁਰ ਛੱਤੀਸਗੜ੍ਹ ਵਿਖੇ ਹੋਈਆਂ ਖੇਡਾਂ ’ਚ ਸਕੂਲ ਦੇ ਅੰਡਰ 14 ਖਿਡਾਰੀ ਦੇਵ ਅਸ਼ੀਸ਼ ਸਿੰਘ ਨੇ ਰੈਸਲਿੰਗ ’ਚ ਗੋਲਡ ਮੈਡਲ ਜਿੱਤਿਆ ਹੈ ਅਤੇ ਇਸੇ ਤਰ੍ਹਾਂ ਦਿੱਲੀ ਵਿਖੇ ਹੋਈਆਂ ਖੇਡਾਂ ’ਚ ਲੜਕੀਆਂ ਦੀ ਅੰਡਰ 14 ਕ੍ਰਿਕਟ ਟੀਮ ਨੇ ਗੋਲਡ ਮੈਡਲ ਜਿੱਤਿਆ ਹੈ। ਬਾਕਸਿੰਗ ’ਚ ਵਿਸ਼ਵਦੀਪ ਕੌਰ ਅਤੇ ਰਾਜਨਦੀਪ ਕੌਰ ਨੇ ਗੋਲਡ ਮੈਡਲ ਅਤੇ ਕਰਾਟੇ ’ਚ ਸੁਖਮਨਪ੍ਰੀਤ ਕੌਰ ਨੇ ਗੋਲਡ ਮੈਡਲ ਸਕੂਲ ਦੀ ਝੋਲੀ ’ਚ ਪਾਇਆ ਹੈ। ਗੁਰਨੂਰ ਕੌਰ ਨੇ ਸਿਲਵਰ ਅਤੇ ਹਰਸਿਮਰਤ ਕੌਰ, ਜਪਜੀਪ੍ਰੀਤ ਕੌਰ, ਮਾਨਰੀਤ ਕੌਰ ਅਤੇ ਜੈਸਮੀਨ ਕੌਰ ਨੇ ਕਾਂਸੇ ਦੇ ਮੈਡਲ ਜਿੱਤ ਕੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਇਸੇ ਤਰ੍ਹਾਂ ਹਰਿਦਵਾਰ ਵਿਖੇ ਹੋਈਆਂ ਖੇਡਾਂ ’ਚ ਸਕੂਲ ਦੇ ਬਾਕਸਿੰਗ ਖਿਡਾਰੀ ਮਾਨਵਜੀਤ ਸਿੰਘ ਨੇ ਸਿਲਵਰ ਮੈਡਲ ਅਤੇ ਅਰਵਿੰਦਰ ਸਿੰਘ, ਮਨਵੀਰ ਸਿੰਘ ਨੇ ਕਾਂਸੇ ਦਾ ਮੈਡਲ ਜਿੱਤੀਆਂ। ਗੋਲਡ ਮੈਡਲ ਜੇਤੂ ਖਿਡਾਰੀ ਹੁਣ ਸਕੂਲ ਗੈਮਸ ਆਫ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਈਆਂ ਜਾਂਦੀਆਂ ਨੈਸ਼ਨਲ ਪੱਧਰੀ ਖੇਡਾਂ ’ਚ ਭਾਗ ਲੈਣਗੇ। ਜ਼ਿਕਰਯੋਗ ਹੈ ਕਿ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਸਕੂਲ ਵੀ ਆਪਣੇ ਪੱਧਰ ਤੇ ਨੈਸ਼ਨਲ ਖੇਡਾਂ ’ਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਕਾਲਰਸ਼ਿਪ ਦੇ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਖੇਡਾਂ ’ਚ ਵੀ ਦਿਲਚਸਪੀ ਬਣੀ ਰਹੇ। ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਖਿਡਾਰੀ ਹਾਜ਼ਰ ਸਨ।