ਸੰਸਦਾ ਚੜ੍ਹਦੀ ਕਲਾ ਨੇ ਦੁੱਧ ਦਾ ਲੰਗਰ ਲਗਾਇਆ
ਚੜਦੀ ਕਲਾ ਸਮਾਜ ਸੇਵੀ ਸੰਸਥਾ ਮਲੋਟ ਵੱਲੋਂ ਡਰਾਈ ਫਰੂਟ ਦੁੱਧ ਦਾ ਲੰਗਰ ਲਗਾਇਆ
Publish Date: Tue, 13 Jan 2026 04:00 PM (IST)
Updated Date: Tue, 13 Jan 2026 04:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਾਘੀ ਤੇ ਲੋਹੜੀ ਦੇ ਪਵਿੱਤਰ ਦਿਹਾੜਿਆਂ ਨੂੰ ਸਮਰਪਿਤ ਚੜਦੀ ਕਲਾ ਸੰਸਦਾ ਵੱਲੋਂ ਸਿਵਲ ਹਸਪਤਾਲ ਮਲੋਟ ਵਿਖੇ ਮਰੀਜ਼ਾਂ ਤੇ ਸੰਗਤਾਂ ਲਈ ਡਰਾਈ ਫਰੂਟ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਡਾ. ਰਜਿੰਦਰ ਕੁਮਾਰ ਐੱਸਐਮਓ, ਸਿਵਲ ਹਸਪਤਾਲ ਮਲੋਟ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ, ਸਿਵਲ ਹਸਪਤਾਲ ਦੇ ਡਾਕਟਰ ਸਾਹਿਬਾਨ ਅਤੇ ਸਟਾਫ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਨੇ 40 ਮੁਕਤਿਆਂ ਅਤੇ ਸਮੂਹ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਭਾਈ ਮਹਾਂ ਸਿੰਘ ਜੀ ਦੇ ਕਹਿਣ ’ਤੇ ਬੇਦਾਵਾ ਪਾੜ ਕੇ 40 ਮੁਕਤਿਆਂ ਦੀ ਟੁੱਟੀ ਗੰਢ ਜੋੜੀ ਗਈ। ਇਸ ਤਰ੍ਹਾਂ ਗੁਰੂ ਸਾਹਿਬ ਸਾਡੀ ਵੀ ਟੁੱਟੀ ਗੰਢ ਜੋੜ ਕੇ ਸਾਨੂੰ ਆਪਣੇ ਚਰਨਾਂ ਨਾਲ ਲਾ ਕੇ ਨਾਮ ਦਾਨ, ਤੰਦਰੁਸਤੀ ਅਤੇ ਚੜਦੀ ਕਲਾ ਬਖ਼ਸ਼ਣ। ਲੰਗਰ ਸੇਵਾ ਦੌਰਾਨ ਅਰਜਨ ਸਿੰਘ ਖਾਲਸਾ ਵੱਲੋਂ ਡਰਾਈ ਫਰੂਟ ਦੁੱਧ ਤਿਆਰ ਕਰਨ ਦੀ ਨਿਸ਼ਕਾਮ ਸੇਵਾ ਕੀਤੀ ਗਈ, ਜਿਸ ਦੀ ਸੰਗਤਾਂ ਅਤੇ ਸੰਸਥਾ ਦੇ ਪਦਾਧਿਕਾਰੀਆਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ। ਇਸ ਮੌਕੇ ਪ੍ਰਧਾਨ ਸਵਰਨ ਸਿੰਘ, ਜਨਰਲ ਸਕੱਤਰ ਹਰਭਜਨ ਸਿੰਘ, ਕੈਸ਼ੀਅਰ ਮਾਸਟਰ ਹਰਜਿੰਦਰ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਨਿਰਮਲ ਸਿੰਘ, ਡਾ. ਗੁਰਪ੍ਰੀਤ ਸਿੰਘ ਨੱਢਾ, ਮਾਸਟਰ ਹਿੰਮਤ ਸਿੰਘ, ਮੈਡਮ ਬਾਂਸਲ, ਡਾਕਟਰ ਕਾਮਨਾ ਜਿੰਦਲ, ਪ੍ਰੀਤਮ ਸਿੰਘ, ਹਰਭਜਨ ਸਿੰਘ ਸਮੇਤ ਸਿਵਲ ਹਸਪਤਾਲ ਦਾ ਸਟਾਫ ਹਾਜ਼ਰ ਰਿਹਾ।