ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਸਬੰਧੀ ਕਿਤਾਬਾਂ ਵੰਡੀਆਂ
ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਸਬੰਧੀ ਕਿਤਾਬਾਂ ਵੰਡੀਆਂ
Publish Date: Wed, 26 Nov 2025 03:22 PM (IST)
Updated Date: Wed, 26 Nov 2025 03:26 PM (IST)

- ਟ੍ਰੈਫਿਕ ਪੁਲਿਸ ਤੇ ਮੁਕਤੀਸਰ ਵੈੱਲਫੇਅਰ ਕਲੱਬ ਲੋਕਾਂ ਨੂੰ ਕਰ ਰਹੀ ਹੈ ਜਾਗਰੂਕ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮਾਣਯੋਗ ਸਪੈਸ਼ਲ ਡੀਜੀਪੀ ਪੰਜਾਬ ਏਐੱਸ ਰਾਇ ਆਈਪੀਐੱਸ ਅਤੇ ਐੱਸਐੱਸਪੀ ਅਭਿਮਨੀਓ ਰਾਣਾ ਆਈਪੀਐੱਸਜੀ ਅਤੇ ਡੀਐੱਸਪੀ ਟ੍ਰੈਫਿਕ ਅਮਨਦੀਪ ਸਿੰਘ ਪੀਪੀਐੱਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਟ੍ਰੈਫਿਕ ਪੁਲਿਸ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਟ੍ਰੈਫਿਕ ਜਾਗਰੂਕਤਾ ਕਿਤਾਬਾਂ ਵੰਡੀਆਂ। ਇਸ ਮੌਕੇ ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਅਤੇ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਦੇ ਮੈਂਬਰ ਜਸਪ੍ਰੀਤ ਸਿੰਘ ਛਾਬੜਾ, ਏਐੱਸਆਈ ਜਸਵਿੰਦਰ ਸਿੰਘ, ਟ੍ਰੈਫਿਕ ਮੁਨਸ਼ੀ ਯਾਦਵਿੰਦਰ ਸਿੰਘ ਅਤੇ ਹੌਲਦਾਰ ਬਲਕਰਨ ਸਿੰਘ ਆਦਿ ਹਾਜ਼ਰ ਸਨ। ਨੌਜਵਾਨਾਂ ਨੂੰ ਕਿਤਾਬਾਂ ਵੰਡਦੇ ਹੋਏ ਜਸਪ੍ਰੀਤ ਸਿੰਘ ਛਾਬੜਾ ਅਤੇ ਜਸਵਿੰਦਰ ਸਿੰਘ ਏਐਸਆਈ ਨੇ ਕਿਹਾ ਕਿ ਸੜਕੀ ਹਾਦਸਿਆਂ ਨੂੰ ਰੋਕਣ ਲਈ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਪਏਗੀ। ਉਨ੍ਹਾਂ ਕਿਹਾ ਕਿ ਧੁੰਦ ਦਾ ਮੌਸਮ ਆ ਗਿਆ ਹੈ ਲੋਕਾਂ ਨੂੰ ਆਪਣੀ ਕੀਮਤੀ ਜਾਨਾਂ ਬਚਾਉਣ ਲਈ ਆਪਣੇ ਵਾਹਨ ਤੇਜ਼ ਰਫਤਾਰ ’ਚ ਸੜਕਾਂ ਉੱਪਰ ਨਹੀਂ ਚਲਾਣੇ ਚਾਹੀਦੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਤਾਂ ਉਹ ਵਾਹਨ ਨਾ ਚਲਾਉਣ ਅਤੇ ਚਾਰ ਪਹੀਆ ਵਾਹਨ ਚਾਲਕ ਸੀਟ ਬੈਲਟ ਦਾ ਪ੍ਰਯੋਗ ਕਰੇ ਅਤੇ ਦੋ ਪਈਆ ਵਾਹਨ ਚਾਲਕ ਹੈਲਮਟ ਦਾ ਇਸਤੇਮਾਲ ਕਰਨ। ਉਨ੍ਹਾਂ ਕਮਰਸ਼ੀਅਲ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਓਵਰਲੋਡਿੰਗ ਕਰਕੇ ਵਾਹਨ ਨਾ ਚਲਾਣ ਅਤੇ ਕਿਸੇ ਵੀ ਪ੍ਰਕਾਰ ਦਾ ਉਨ੍ਹਾਂ ਨੇ ਨਸ਼ਾ ਨਾ ਕੀਤਾ ਹੋਵੇ। ਡਰਾਈਵਰ ਸਮੇਂ ਸਮੇਂ ਤੇ ਆਪਣੀਆਂ ਅੱਖਾਂ ਦਾ ਚੈੱਕ ਕਰਵਾਉਂਦੇ ਰਹਿਣ ਆਦਿ ਸਬੰਧੀ ਜਾਗਰੂਕ ਕੀਤਾ ਗਿਆ।