ਜ਼ਿਲ੍ਹਾ ਪੁਲਿਸ ਦਫ਼ਤਰ ਸੁਖਮਨੀ ਸਾਹਿਬ ਦੇ ਪਾਠ ਕਰਵਾਏ
ਜ਼ਿਲ੍ਹਾ ਪੁਲਿਸ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਨਾਲ ਨਵੇਂ ਸਾਲ ਦੀ ਸ਼ੁਭ ਸ਼ੁਰੂਆਤ
Publish Date: Sat, 03 Jan 2026 04:21 PM (IST)
Updated Date: Sat, 03 Jan 2026 04:23 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਨਵੇਂ ਸਾਲ ਮੌਕੇ ਜ਼ਿਲ੍ਹਾ ਪੁਲਿਸ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਹ ਪਾਠ ਅਭਿਮੰਨਿਊ ਰਾਣਾ (ਆਈਪੀਐਸ) ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਸਮੂਹ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਅਤੇ ਦਫ਼ਤਰੀ ਸਟਾਫ ਦੀ ਸਾਂਝੀ ਹਾਜ਼ਰੀ ਨਾਲ ਕਰਵਾਏ ਗਏ। ਇਸ ਮੌਕੇ ਸਰਬੱਤ ਭਲੇ, ਅਮਨ-ਸ਼ਾਂਤੀ, ਭਾਈਚਾਰੇ ਦੀ ਮਜ਼ਬੂਤੀ ਲਈ ਅਰਦਾਸ ਕੀਤੀ ਗਈ। ਇਸ ਆਯੋਜਨ ਨੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ’ਚ ਆਤਮਿਕ ਸ਼ਾਂਤੀ, ਨੈਤਿਕਤਾ ਅਤੇ ਸੇਵਾ-ਭਾਵਨਾ ਸਾਹਿਤ ਆਪਣੀ ਹਾਜ਼ਰੀ ਲਵਾਈ। ਪਾਠ ਉਪਰੰਤ ਅਮ੍ਰਿਤਮਈ ਕੀਰਤਨ ਦਾ ਆਯੋਜਨ ਹੋਇਆ, ਜਿਸ ਦੌਰਾਨ ਗੁਰਬਾਣੀ ਦੇ ਸ਼ਬਦਾਂ ਨੇ ਸਾਰੇ ਮਾਹੌਲ ਨੂੰ ਆਤਮਿਕ ਰੌਸ਼ਨੀ ਨਾਲ ਭਰ ਦਿੱਤਾ। ਪਾਠ ਦੌਰਾਨ ਇਹ ਵੀ ਉਚਾਰਨ ਕੀਤਾ ਗਿਆ ਕਿ ਪਿਛਲੇ ਸਾਲ ਨਾਲੋਂ ਵੀ ਜਿਆਦਾ ਨਵਾਂ ਸਾਲ ਪੁਲਿਸ ਵਿਭਾਗ ਲਈ ਜਨਤਾ-ਮਿੱਤਰ ਪੁਲਿਸਿੰਗ, ਕਾਨੂੰਨ-ਵਿਵਸਥਾ ਦੀ ਮਜ਼ਬੂਤੀ, ਨਸ਼ਿਆਂ ਤੇ ਅਪਰਾਧਾਂ ਖ਼ਿਲਾਫ਼ ਸਖ਼ਤ ਪਰ ਨਿਆਂਪੂਰਕ ਕਾਰਵਾਈ ਅਤੇ ਲੋਕਾਂ ਨਾਲ ਭਰੋਸੇ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਸਾਲ ਬਣੇ। ਇਸ ਪਾਵਨ ਮੌਕੇ ਬਚਨ ਸਿੰਘ ਡੀਐੱਸਪੀ (ਸ੍ਰੀ ਮੁਕਤਸਰ ਸਾਹਿਬ), ਹਰਜੀਤ ਸਿੰਘ ਡੀ.ਐਸ.ਪੀ (ਸੀਏਡਬਲਯੂ ਐਂਡ ਸੀ), ਅੰਗਰੇਜ਼ ਸਿੰਘ ਡੀਐਸਪੀ (ਮਲੋਟ), ਰਸ਼ਪਾਲ ਸਿੰਘ ਡੀਐਸਪੀ (ਡੀ), ਹਰਬੰਸ ਸਿੰਘ ਡੀਐਸਪੀ (ਲੰਬੀ) ਤੋਂ ਇਲਾਵਾ ਸਮੂਹ ਐਸਐਚਓ, ਰੀਡਰ ਐਸਐਸਪੀ ਇੰਸਪੈਕਟਰ ਰਮਨਦੀਪ ਕੌਰ, ਹੈੱਡ ਕਲਰਕ ਏਐਸਆਈ ਸੰਜੀਵ ਕੁਮਾਰ, ਓਐਸਆਈ ਲਵਪ੍ਰੀਤ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ ਅਤੇ ਹੋਰ ਦਫ਼ਤਰੀ ਸਟਾਫ ਵੱਡੀ ਗਿਣਤੀ ’ਚ ਹਾਜ਼ਰ ਰਿਹਾ।