ਸਨਸਨੀਖੇਜ਼ ਵਾਰਦਾਤ: ਆਂਗਣਵਾੜੀ ਹੈਲਪਰ ਦੀ ਦਿਨ-ਦਿਹਾੜੇ ਬੇਰਹਿਮੀ ਨਾਲ ਹੱਤਿਆ, ਮੁਲਜ਼ਮ CCTV ਕੈਮਰੇ 'ਚ ਕੈਦ
ਡੀਐਸਪੀ ਨੇ ਪੱਤਰਕਾਰਾਂ ਕੋਲ ਇਹੀ ਜਾਣਕਾਰੀ ਦਿੱਤੀ ਕਿ ਉਹ ਬਹੁਤ ਹੀ ਡੁੰਘਾਈ ਨਾਲ ਇਸ ਕਤਲ ਦੀ ਜਾਂਚ ਕਰ ਰਹੇ ਹਨ ਅਤੇ ਇਹ ਪਤਾ ਲੱਗਿਆ ਕਿ ਆਂਗਣਵਾੜੀ ਸੈਂਟਰ ਵਿੱਚ ਹੈਲਪਰ ਦੇ ਤੌਰ 'ਤੇ ਕੰਮ ਕਰਨ ਵਾਲੀ ਰਮਨਦੀਪ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਅਤੇ ਉਸਦੇ ਪਤੀ ਵੱਲੋਂ ਬਿਆਨ ਲਿਖਵਾਏ ਜਾ ਰਹੇ ਹਨ ਜਿਸ ਤੇ ਕਾਰਵਾਈ ਕੀਤੀ ਜਾ ਰਹੀ।
Publish Date: Wed, 22 Apr 2026 01:59 PM (IST)
Updated Date: Wed, 22 Apr 2026 02:03 PM (IST)
ਚੇਤਨ ਭੂਰਾ, ਲੰਬੀ : ਪਿੰਡ ਫਤਿਹਪੁਰ ਮਣੀਆਂਵਾਲਾ ਵਿਖੇ ਆਂਗਣਵਾੜੀ ਸੈਂਟਰ ਵਿਖੇ ਹੈਲਪਰ ਵਜੋਂ ਕੰਮ ਕਰਨ ਵਾਲੀ 30 ਸਾਲਾ ਇਕ ਔਰਤ ਦਾ ਬੁੱਧਵਾਰ ਸਵੇਰੇ ਉਸ ਸਮੇਂ ਆਂਗਣਵਾੜੀ ਸੈਂਟਰ ਵਿਖੇ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਦੋਂ ਆਪਣੇ ਡਿਊਟੀ 'ਤੇ ਗਈ ਸੀ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਦ ਸਵੇਰੇ 9 ਵਜੇ ਤੋਂ ਬਾਅਦ ਪਤਾ ਲੱਗ ਗਿਆ ਤੇ ਉਹ ਤੁਰੰਤ ਆਪਣੀਆਂ ਟੀਮਾਂ ਸਮੇਤ ਇੱਥੇ ਪਹੁੰਚੇ ਤੇ ਸਾਰੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਡੀਐਸਪੀ ਨੇ ਪੱਤਰਕਾਰਾਂ ਕੋਲ ਇਹੀ ਜਾਣਕਾਰੀ ਦਿੱਤੀ ਕਿ ਉਹ ਬਹੁਤ ਹੀ ਡੁੰਘਾਈ ਨਾਲ ਇਸ ਕਤਲ ਦੀ ਜਾਂਚ ਕਰ ਰਹੇ ਹਨ ਅਤੇ ਇਹ ਪਤਾ ਲੱਗਿਆ ਕਿ ਆਂਗਣਵਾੜੀ ਸੈਂਟਰ ਵਿੱਚ ਹੈਲਪਰ ਦੇ ਤੌਰ 'ਤੇ ਕੰਮ ਕਰਨ ਵਾਲੀ ਰਮਨਦੀਪ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਅਤੇ ਉਸਦੇ ਪਤੀ ਵੱਲੋਂ ਬਿਆਨ ਲਿਖਵਾਏ ਜਾ ਰਹੇ ਹਨ ਜਿਸ 'ਤੇ ਕਾਰਵਾਈ ਕੀਤੀ ਜਾ ਰਹੀ।
ਮ੍ਰਿਤਕ ਰਮਨਦੀਪ ਕੌਰ ਦੇ ਭਰਾ ਹਰਜਿੰਦਰ ਸਿੰਘ ਫੁੱੱਲੂ ਖੇੜਾ ਅਤੇ ਪਤੀ ਨੇ ਵੀ ਇਹੀ ਦੱਸਿਆ ਕਿ ਰਮਨਦੀਪ ਕੌਰ ਸਵੇਰੇ ਆਪਣੇ ਡਿਊਟੀ 'ਤੇ ਘਰੋਂ ਆਈ। ਕੁਝ ਚਿਰ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੋਈ ਉਸਦਾ ਕਤਲ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਕਾਤਲ ਦੀ ਵੀਡੀਓ ਦੇਖੀ ਹੈ ਪਰ ਪਹਿਲਾਂ ਉਨ੍ਹਾਂ ਨਾਲ ਪਰਿਵਾਰ ਦਾ ਕੋਈ ਜਾਣ ਪਛਾਣ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਕਾਤਲ ਨੂੰ ਜਲਦੀ ਫੜੇ। ਇਹ ਵੀ ਦੱਸਿਆ ਗਿਆ ਕਿ ਰਮਨਦੀਪ ਕੌਰ ਇਸਦੀ ਉਮਰ 30 ਸਾਲ ਦੀ ਹੈ ਤੇ ਦੋ ਬੱਚੇ ਹਨ।