ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ
Publish Date: Fri, 30 Jan 2026 06:10 PM (IST)
Updated Date: Fri, 30 Jan 2026 06:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗਿੱਦੜਬਾਹਾ ਵਿਖੇ ਸ਼ਰਧਾ ਭਾਵਨਾ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਵਾਰਡ ਨੰਬਰ 12 ਸ੍ਰੀ ਗੁਰੂ ਰਵਿਦਾਸ ਮੰਦਰ ਤੋਂ ਸ਼ੁਰੂ ਹੋ ਕੇ ਲੰਬੀ ਰੋਡ ਤੋਂ ਹੁੰਦੀ ਹੋਈ ਸ਼ਹਿਰ ਵਿੱਚੋਂ ਗੁਜਰੀ। ਇਸ ਦੌਰਾਨ ਵੱਡੀ ਵੱਡੀ ਗਿਣਤੀ ’ਚ ਰਵਿਦਾਸੀਆ ਭਾਈਚਾਰੇ ਦੀਆਂ ਮਹਿਲਾਵਾਂ, ਬੱਚੇ, ਬਜ਼ੁਰਗ ਨੌਜਵਾਨ ਹਾਜ਼ਰ ਸਨ। ਇਸ ਸ਼ੋਭਾ ਯਾਤਰਾ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਠ ਚੱਲ ਰਿਹਾ ਸੀ ਅਤੇ ਨੌਜਵਾਨ ਜੈ ਗੁਰਦੇਵ ਧੰਨ ਗੁਰਦੇਵ ਦੇ ਨਾਅਰੇ ਲਗਾ ਰਹੇ ਸਨ। ਇਸ ਸ਼ੋਭਾ ਯਾਤਰਾ ਦੀ ਖਾਸੀਅਤ ਇਹ ਸੀ ਕਿ ਇਸ ’ਚ ਭਾਰਤੀ ਸੰਵਿਧਾਨ ਅਤੇ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਜੀ ਦੀ ਝਾਕੀ ਵੀ ਚੱਲ ਰਹੀ ਸੀ। ਸ਼ੋਭਾ ਯਾਤਰਾ ਦੌਰਾਨ ਧਾਰਮਿਕ ਜਥੇਬੰਦੀਆਂ ਅਤੇ ਸਮਾਜਿਕ ਜੱਥੇਬੰਦੀਆਂ ਤੋਂ ਇਲਾਵਾ ਫ਼ੌਜੀ ਬੈਂਡ ਨੇ ਆਪਣਾ ਹੁਨਰ ਦਿਖਾਇਆ। ਸ਼ੋਭਾ ਯਾਤਰਾ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਜਗ੍ਹਾ ਜਗ੍ਹਾ ਲੰਗਰ ਅਤੇ ਸਵਾਗਤੀ ਗੇਟ ਲਗਾਏ ਗਏ। ਇਸ ਮੌਕੇ ਸੇਵਾਦਾਰਾਂ ਨੂੰ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸ਼ੋਭਾ ਯਾਤਰਾ ਵਿੱਚ ਪ੍ਰਧਾਨ ਪਵਨ ਕੁਮਾਰ, ਹੀਰਾ ਲਾਲ, ਦੇਸ ਰਾਜ ਬਬਲੀ ਇੰਸਪੈਕਟਰ, ਦਵਿੰਦਰ ਕੁਮਾਰ, ਰਮਨ ਕੁਮਾਰ ਬੱਕਲ, ਸੰਜੇ ਕੁਮਾਰ ਬੀਰੀ, ਗਿਆਨ ਸਿੰਘ, ਪਵਨ ਕੁਮਾਰ, ਵਿੱਕੀ ਥੋਰੀਆ, ਰਜਿੰਦਰ ਕੁਮਾਰ, ਕਾਲਾ ਪਲੰਬਰ, ਰਾਮ ਸਿੰਘ ਰਾਮੂ, ਪ੍ਰਧਾਨ ਦਰਸ਼ਨ ਕੁਮਾਰ, ਦਿਆ ਰਾਮ, ਰਮੇਸ਼ ਕੁਮਾਰ ਰੰਜੂ ਤੋਂ ਇਲਾਵਾ ਬਹੁਜਨ ਸੁਰੱਖਿਆ ਦਲ ਪੰਜਾਬ ਪ੍ਰਧਾਨ ਧਰਮਪਾਲ ਧਾਮੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਅਤੇ ਸੇਵਾਦਾਰ ਹਾਜਰ ਸਨ।