ਵਾਰਡ ’ਚ ਕੰਮਾਂ ਨੂੰ ਚਾਲੂ ਕਰਵਾਉਣ ਲਈ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ
ਵਾਰਡ ਨੰ: 15 ਦੇ ਪਾਸ ਹੋਏ ਕੰਮਾਂ ਨੂੰ ਚਾਲੂ ਕਰਾਉਣ ਲਈ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ
Publish Date: Sat, 31 Jan 2026 04:27 PM (IST)
Updated Date: Sat, 31 Jan 2026 04:28 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੰਯੁਕਤ ਸਮਾਜ ਸੁਧਾਰ ਸੰਸਥਾ ਵੱਲੋਂ ਪਰਮਿੰਦਰ ਪਾਸ਼ਾ ਅਤੇ ਵਾਰਡ ਨੰ: 15 ਦੇ ਕੌਂਸਲਰ ਮਨਜੀਤ ਕੌਰ ਪਾਸ਼ਾ ਦੀ ਅਗਵਾਈ ’ਚ ਵਾਰਡ ਦੇ ਲਟਕਦੇ ਕੰਮਾਂ ਨੂੰ ਚਾਲੂ ਕਰਾਉਣ ਲਈ ਇੱਕ ਮੰਗ ਪੱਤਰ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਸੌਂਪਿਆ। ਸੌਂਪੇ ਗਏ ਮੰਗ ਪੱਤਰ ਤਹਿਤ ਆਗੂਆਂ ਨੇ ਮੰਗ ਕੀਤੀ ਕਿ ਵਾਰਡ ਨੰ: 15 ’ਚ ਸੀਵਰੇਜ਼ ਸਿਸਟਮ ਪਾਉਣ ਦੇ ਲਈ ਕਰੋੜਾਂ ਰੁਪਏ ਪਾਸ ਹੋ ਚੁੱਕੇ ਹਨ, ਜਿਸ ’ਚ ਲਿੰਕ ਗਲੀਆਂ, ਐਸਏਐਸ ਨਗਰ ਮੇਨ, ਅਜੈ ਕਲੌਨੀ, ਸੁੱਖ ਹਸਪਤਾਲ ਦੇ ਨਾਲ ਵਾਲੀ ਗਲੀ ’ਚ ਸੀਵਰੇਜ਼ ਪਾਈਪ ਪਾਉਣ ਉਪਰੰਤ ਇੰਟਰਲਾਕ ਟਾਈਲਾਂ ਦਾ ਕੰਮ, ਗੋਨੇਆਣਾ ਰੋਡ ’ਤੇ ਸੀਰਵੇਜ਼ ਪਾਇਪ ਪਾ ਕੇ ਇੰਟਰਲਾਕ ਟਾਇਲਾਂ, ਬਾਬਾ ਜੀਵਨ ਸਿੰਘ ਨਗਰ ਦੀਆਂ 4 ਤੇ 5 ਨੰਬਰ ਗਲੀ, ਬੱਸ ਸਟੈਂਡ ਤੋਂ ਅਬੋਹਰ ਰੋਡ ਬਾਈਪਾਸ ਭਾਈ ਜਰਨੈਲ ਸਿੰਘ ਗੇਟ ਤੱਕ ਸੜ੍ਹ ਦੇ ਦੋਵੇਂ ਪਾਸੇ ਇੰਟਰਲਾੱਕ ਟਾਇਲਾਂ ਲਾਉਣਾ, ਗੋਨੇਆਣਾ ਰੋਡ ਤੋਂ ਕੱਸੀ ਕੰਸੀ ਅਤੇ ਚਰਚ ਦੇ ਸਾਹਮਣੇ ਵਾਲੀ ਗਲੀ ਦੇ ਦੋਵੇਂ ਪਾਸੇ ਇੰਟਰਲਾਕ ਟਾਇਲਾਂ, ਸਾਹਿਬਜਾਦਾ ਅਜ਼ੀਤ ਸਿੰਘ ਨਗਰ, ਗਲੀ ਨੰ: 6 ਤੋਂ 10 ਤੱਕ ਅਤੇ ਲਿੰਕ ਗਲੀਆਂ ਨੂੰ ਉੱਚਾ ਕਰਕੇ ਇੰਟਰਲਾਕ ਟਾਇਲਾਂ ਲਈ 24 ਅਪ੍ਰੈਲ 2025 ਦੀ ਹੋਈ ਮੀਟਿੰਗ ਦੌਰਾਨ ਪੈਸੇ ਪਾਸ ਹੋ ਚੁੱਕੇ ਹਨ ਇਹ ਕੰਮ ਕਰਵਾਏ ਜਾਣ। ਇਸ ਮੌਕੇ ਪਰਮਿੰਦਰ ਪਾਸ਼ਾ ਨੇ ਕਿਹਾ ਕਿ 9 ਮਹੀਨੇ ਦਾ ਸਮਾਂ ਬੀਤਣ ਦੇ ਬਾਅਦ ਵੀ ਕੰਮ ਸ਼ੁਰੂ ਕਰਨ ਲਈ ਸੈਕਟਰੀ ਲੋਕ ਬੋਡੀਜ਼ ਕੋਲੋਂ ਪ੍ਰਵਾਨਗੀ ਨਹੀਂ ਆਈ। ਉਨ੍ਹਾਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੋਂ ਮੰਗ ਕੀਤੀ ਕਿ ਪਾਸ ਹੋਏ ਕੰਮਾਂ ਲਈ ਸੈਕਟਰੀ ਤੋਂ ਪ੍ਰਵਾਨਗੀ ਲੈ ਕੇ ਜਲਦੀ ਤੋਂ ਜਲਦੀ ਵਾਰਡ ਦੇ ਕੰਮਾਂ ਨੂੰ ਚਾਲੂ ਕਰਵਾਇਆ ਜਾਵੇ, ਕਿਉਂਕਿ ਵਾਰਡ ਦੇ ਨਿਵਾਸੀ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ਼ ਸਿਸਟਮ ਦੀ ਮਾੜੀ ਕਾਰਗੁਜ਼ਾਰੀ ਕਾਰਨ ਸੰਤਾਪ ਹੰਡਾਅ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਵਾਰਡ ਦੇ ਪਾਸ ਹੋਏ ਕੰਮਾਂ ਨੂੰ ਚਾਲੂ ਨਹੀਂ ਕਰਵਾਇਆ ਜਾਂਦਾ ਤਾਂ ਕਮੇਟੀ ਸੰਘਰਸ਼ ਦੇ ਰਾਹ ’ਤੇ ਤੁਰਨ ਲਈ ਮਜ਼ਬੂਰ ਹੋ ਜਾਵੇਗੀ, ਜਿਸ ਦੀ ਜੁੰਮੇਵਾਰੀ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਦੀ ਹੋਵੇਗੀ।