ਨਿੱਜੀ ਹਸਪਤਾਲ ਦੇ ਡਾਕਟਰ ਨਾਲ 15 ਲੱਖ ਦੀ ਠੱਗੀ, ਸਕੈਨ ਮਸ਼ੀਨ ਖਰੀਦਣ ਲਈ ਐਡਵਾਂਸ ਵਜੋਂ ਦਿੱਤੀ ਸੀ ਰਾਸ਼ੀ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨੀਰਜ ਗਰਗ ਨੇ ਦੱਸਿਆ ਕਿ ਉਸ ਦਾ ਦਿੱਲੀ ਹਸਪਤਾਲ ਅਤੇ ਨਰਸਿੰਗ ਹੋਮ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਿਹਾ ਹੈ। ਉਹ ਐਮ.ਐਸ. ਸਰਜਰੀ ਬ੍ਰਾਂਚ ਦਾ ਮਾਹਰ ਡਾਕਟਰ ਹੈ। ਸ਼ਿਕਾਇਤਕਰਤਾ ਅਨੁਸਾਰ ਅਗਸਤ 2025 ਵਿੱਚ ਉਸ ਨੂੰ ਇੱਕ ਵਿਅਕਤੀ ਨੇ ਫੋਨ ਕਰਕੇ ਕਿਹਾ ਕਿ ਉਨ੍ਹਾਂ ਦੀ 'ਗੌਤਰਾ' ਨਾਂ ਦੀ ਫਰਮ ਹੈ ਅਤੇ ਉਨ੍ਹਾਂ ਕੋਲ ਵਿਦੇਸ਼ਾਂ ਤੋਂ ਸਕੈਨ ਮਸ਼ੀਨਾਂ ਆਉਂਦੀਆਂ ਹਨ ਜੋ ਕੁਝ ਸਮਾਂ ਚੱਲੀਆਂ ਹੁੰਦੀਆਂ ਹਨ ਅਤੇ ਉਹ ਇਹ ਮਸ਼ੀਨਾਂ ਵੇਚਦੇ ਹਨ।
Publish Date: Fri, 08 May 2026 03:24 PM (IST)
Updated Date: Fri, 08 May 2026 03:27 PM (IST)
ਜਾਗਰਣ ਸੰਵਾਦਦਾਤਾ, ਸ੍ਰੀ ਮੁਕਤਸਰ ਸਾਹਿਬ: ਸਕੈਨ ਮਸ਼ੀਨ ਦੇਣ ਦੇ ਨਾਂ 'ਤੇ ਮੁਕਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਨਾਲ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਸਾਂਬਾ ਨਿਵਾਸੀ ਇੱਕ ਵਿਅਕਤੀ ਵੱਲੋਂ 15 ਲੱਖ ਰੁਪਏ ਦੀ ਠੱਗੀ ਮਾਰੀ ਗਈ। ਥਾਣਾ ਸਿਟੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨੀਰਜ ਗਰਗ ਨੇ ਦੱਸਿਆ ਕਿ ਉਸ ਦਾ ਦਿੱਲੀ ਹਸਪਤਾਲ ਅਤੇ ਨਰਸਿੰਗ ਹੋਮ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਿਹਾ ਹੈ। ਉਹ ਐਮ.ਐਸ. ਸਰਜਰੀ ਬ੍ਰਾਂਚ ਦਾ ਮਾਹਰ ਡਾਕਟਰ ਹੈ। ਸ਼ਿਕਾਇਤਕਰਤਾ ਅਨੁਸਾਰ ਅਗਸਤ 2025 ਵਿੱਚ ਉਸ ਨੂੰ ਇੱਕ ਵਿਅਕਤੀ ਨੇ ਫੋਨ ਕਰਕੇ ਕਿਹਾ ਕਿ ਉਨ੍ਹਾਂ ਦੀ 'ਗੌਤਰਾ' ਨਾਂ ਦੀ ਫਰਮ ਹੈ ਅਤੇ ਉਨ੍ਹਾਂ ਕੋਲ ਵਿਦੇਸ਼ਾਂ ਤੋਂ ਸਕੈਨ ਮਸ਼ੀਨਾਂ ਆਉਂਦੀਆਂ ਹਨ ਜੋ ਕੁਝ ਸਮਾਂ ਚੱਲੀਆਂ ਹੁੰਦੀਆਂ ਹਨ ਅਤੇ ਉਹ ਇਹ ਮਸ਼ੀਨਾਂ ਵੇਚਦੇ ਹਨ।
ਸ਼ਿਕਾਇਤਕਰਤਾ ਨੇ ਉਸ ਨੂੰ ਇੱਕ ਵਾਰ ਆ ਕੇ ਮਿਲ ਕੇ ਸਾਰੀ ਗੱਲ ਦੱਸਣ ਲਈ ਕਿਹਾ। ਫੋਨ ਕਰਨ ਵਾਲੇ ਵਿਅਕਤੀ ਵਿਜੇ ਕੁਮਾਰ ਸੇਠੀ ਪੁੱਤਰ ਬਾਬੂ ਲਾਲ ਵਰਮਾ ਵਾਸੀ ਹਰਸਾਬ ਜ਼ਿਲ੍ਹਾ ਸਾਂਬਾ (ਜੰਮੂ-ਕਸ਼ਮੀਰ) ਵੱਲੋਂ ਉਸ ਨੂੰ ਵ੍ਹਟਸਐਪ 'ਤੇ 4 ਅਗਸਤ 2025 ਨੂੰ ਮਿਲਣ ਸਬੰਧੀ ਮੈਸੇਜ ਕੀਤਾ ਗਿਆ। ਵਿਜੇ ਕੁਮਾਰ ਸੇਠੀ ਵੱਲੋਂ ਮਿਲ ਕੇ ਗੱਲਬਾਤ ਦੌਰਾਨ ਮਸ਼ੀਨ ਦਾ ਰੇਟ ਕੰਪਨੀ ਵੱਲੋਂ 85 ਲੱਖ ਰੁਪਏ ਦੱਸਿਆ ਗਿਆ, ਜਿਸ ਤੋਂ ਬਾਅਦ ਸਕੈਨ ਮਸ਼ੀਨ ਦਾ ਸੌਦਾ 75 ਲੱਖ ਰੁਪਏ ਵਿੱਚ ਤੈਅ ਹੋ ਗਿਆ।
ਮੈਂ ਸੇਠੀ ਨੂੰ 5 ਲੱਖ ਰੁਪਏ ਐਡਵਾਂਸ ਚੈੱਕ ਵਜੋਂ ਦੇ ਦਿੱਤੇ। ਵਿਜੇ ਨੇ 8 ਅਕਤੂਬਰ ਨੂੰ ਚੈੱਕ ਬੈਂਕ ਵਿੱਚ ਲਗਾ ਕੇ ਰਾਸ਼ੀ 'ਗੌਤਰਾ ਹੈਲਥਕੇਅਰ ਇੰਡੀਆ ਆਈ.ਐਨ.ਸੀ.' ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਵਿੱਚ ਪਾ ਲਈ। ਇਸ ਤੋਂ ਬਾਅਦ ਮੇਰੇ ਵੱਲੋਂ 10 ਲੱਖ ਰੁਪਏ ਹੋਰ ਦਿੱਤੇ ਗਏ ਪਰ ਮਸ਼ੀਨ ਨਹੀਂ ਮਿਲੀ। ਉਕਤ ਵਿਅਕਤੀ ਵੱਲੋਂ ਉਸ ਨਾਲ 15 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਪੁਲਿਸ ਵੱਲੋਂ ਵਿਜੇ ਕੁਮਾਰ ਸੇਠੀ ਵਾਸੀ ਹਰਸਾਬ ਜ਼ਿਲ੍ਹਾ ਸਾਂਬਾ (ਜੰਮੂ-ਕਸ਼ਮੀਰ) ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।