Mohali News : ਪੰਜਾਬੀ ਅਦਾਕਾਰ ਪੁਖਰਾਜ ਭੱਲਾ ਨੂੰ ਸਦਮਾ, ਦਾਦੀ ਦਾ ਦੇਹਾਂਤ
ਫਿਲਮੀ ਕਲਾਕਾਰ ਪੁਖਰਾਜ ਭੱਲਾ ਦੇ ਦਾਦੀ ਅਤੇ ਮਰਹੂਮ ਕਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਜੀ ਸਤਵੰਤ ਕੌਰ (87) ਉਹਨਾਂ ਦਾ ਅੱਜ ਦੇਹਾਂਤ ਹੋ ਗਿਆ ਹੈ। ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਭੱਲਾ ਦੇ ਤੁਰ ਜਾਣ ਤੋਂ ਬਾਅਦ ਮਾਤਾ ਜੀ ਸਦਮੇ ਵਿੱਚ ਸਨ ਅਤੇ ਮਹਿਜ ਪੰਜ ਮਹੀਨਿਆਂ ਬਾਅਦ ਹੀ ਉਹ ਵੀ ਅਕਾਲ ਚਲਾਣਾ ਕਰ ਗਏ।
Publish Date: Wed, 28 Jan 2026 06:05 PM (IST)
Updated Date: Wed, 28 Jan 2026 06:08 PM (IST)
ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਫਿਲਮੀ ਕਲਾਕਾਰ ਪੁਖਰਾਜ ਭੱਲਾ ਦੇ ਦਾਦੀ ਅਤੇ ਮਰਹੂਮ ਕਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਜੀ ਸਤਵੰਤ ਕੌਰ (87) ਉਹਨਾਂ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹਨਾਂ ਦਾ ਸਸਕਾਰ ਅੱਜ ਮੋਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ ਜਿੱਥੇ ਉਹਨਾਂ ਦੀ ਚਿਖਾ ਨੂੰ ਅਗਨ ਉਹਨਾਂ ਦੇ ਪੋਤੇ ਪੁਖਰਾਜ ਭੱਲਾ ਅਤੇ ਕਲਾਕਾਰ ਅਤੇ ਪੰਜਾਬ
ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਦਿਖਾਈ ਗਈ।
ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਭੱਲਾ ਦੇ ਤੁਰ ਜਾਣ ਤੋਂ ਬਾਅਦ ਮਾਤਾ ਜੀ ਸਦਮੇ ਵਿੱਚ ਸਨ ਅਤੇ ਮਹਿਜ ਪੰਜ ਮਹੀਨਿਆਂ ਬਾਅਦ ਹੀ ਉਹ ਵੀ ਅਕਾਲ ਚਲਾਣਾ ਕਰ ਗਏ। ਉਹਨਾਂ ਦੱਸਿਆ ਕਿ ਮਾਤਾ ਜੀ ਨਮਿੱਤ ਅੰਤਿਮ ਅਰਦਾਸ 6 ਫਰਵਰੀ ਦਿਨ ਸ਼ੁੱਕਰਵਾਰ ਦੁਪਹਿਰ 12 .30 ਤੋਂ 1.30 ਵਜੇ ਗੁਰਦੁਆਰਾ ਸ੍ਰੀ ਸਾਚਾ ਧਨ ਸਾਹਿਬ ਫੇਜ਼ 3 ਬੀ 1 ਮੋਹਾਲੀ ਵਿਖੇ ਹੋਵੇਗੀ।