ਪੰਚਕੂਲਾ 'ਚ ਦਿਲ ਕੰਬਾਊ ਵਾਰਦਾਤ, ਮਹਿਲਾ ਦੇ ਦੋਸਤ ਨੇ ਇੱਕ ਸਾਲ ਦੇ ਮਾਸੂਮ ਦਾ ਗਲਾ ਘੁੱਟ ਕੇ ਕੀਤਾ ਕਤਲ
ਮੋਹਾਲੀ ਦੇ ਡੇਰਾਬੱਸੀ ਦੀ ਰਹਿਣ ਵਾਲੀ ਇੱਕ ਮਹਿਲਾ ਦੇ ਪਿੰਜੌਰ ਦੇ ਇੱਕ ਨੌਜਵਾਨ ਨਾਲ ਸਬੰਧ ਸਨ। ਮਹਿਲਾ ਜਦੋਂ ਵੀ ਆਪਣੇ ਦੋਸਤ ਨੂੰ ਮਿਲਣ ਜਾਂਦੀ ਸੀ, ਤਾਂ ਆਪਣੇ ਬੇਟੇ ਰੇਆਂਸ਼ ਨੂੰ ਨਾਲ ਲੈ ਕੇ ਜਾਂਦੀ ਸੀ, ਜੋ ਮੁਲਜ਼ਮ ਨੂੰ ਪਸੰਦ ਨਹੀਂ ਸੀ। ਮੁਲਜ਼ਮ ਨੇ ਮਹਿਲਾ ਨੂੰ ਬੱਚੇ ਨੂੰ ਕ੍ਰੈਚ (ਡੇਅ-ਕੇਅਰ ਸੈਂਟਰ) ਵਿੱਚ ਦਾਖਲ ਕਰਵਾਉਣ ਲਈ ਮਨਾ ਲਿਆ।
Publish Date: Sun, 25 Jan 2026 07:13 PM (IST)
Updated Date: Sun, 25 Jan 2026 07:15 PM (IST)
ਜੀਐੱਸਸੰਧੂ, ਪੰਜਾਬੀ ਜਾਗਰਣ, ਪੰਚਕੂਲਾ : ਪੰਚਕੂਲਾ ਪੁਲਿਸ ਨੇ ਇੱਕ ਸਾਲ ਦੇ ਮਾਸੂਮ ਬੱਚੇ 'ਰੇਆਂਸ਼' ਦੇ ਕਤਲ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕ ਬੱਚੇ ਦਾ ਤਿੰਨ ਦਿਨ ਪਹਿਲਾਂ ਹੀ ਪਹਿਲਾ ਜਨਮਦਿਨ ਮਨਾਇਆ ਗਿਆ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦਾ ਬੱਚੇ ਦੀ ਮਾਂ ਨਾਲ ਪ੍ਰੇਮ ਸਬੰਧ ਸੀ ਅਤੇ ਉਹ ਬੱਚੇ ਨੂੰ ਆਪਣੇ ਰਿਸ਼ਤੇ ਵਿੱਚ ਰੁਕਾਵਟ ਮੰਨਦਾ ਸੀ।
ਮੋਹਾਲੀ ਦੇ ਡੇਰਾਬੱਸੀ ਦੀ ਰਹਿਣ ਵਾਲੀ ਇੱਕ ਮਹਿਲਾ ਦੇ ਪਿੰਜੌਰ ਦੇ ਇੱਕ ਨੌਜਵਾਨ ਨਾਲ ਸਬੰਧ ਸਨ। ਮਹਿਲਾ ਜਦੋਂ ਵੀ ਆਪਣੇ ਦੋਸਤ ਨੂੰ ਮਿਲਣ ਜਾਂਦੀ ਸੀ, ਤਾਂ ਆਪਣੇ ਬੇਟੇ ਰੇਆਂਸ਼ ਨੂੰ ਨਾਲ ਲੈ ਕੇ ਜਾਂਦੀ ਸੀ, ਜੋ ਮੁਲਜ਼ਮ ਨੂੰ ਪਸੰਦ ਨਹੀਂ ਸੀ। ਮੁਲਜ਼ਮ ਨੇ ਮਹਿਲਾ ਨੂੰ ਬੱਚੇ ਨੂੰ ਕ੍ਰੈਚ (ਡੇਅ-ਕੇਅਰ ਸੈਂਟਰ) ਵਿੱਚ ਦਾਖਲ ਕਰਵਾਉਣ ਲਈ ਮਨਾ ਲਿਆ। 24 ਜਨਵਰੀ ਨੂੰ
ਜਦੋਂ ਮਹਿਲਾ ਨੇ ਪਹਿਲੀ ਵਾਰ ਬੱਚੇ ਨੂੰ ਸੈਕਟਰ-12A ਦੇ ਇੱਕ ਕ੍ਰੈਚ ਵਿੱਚ ਛੱਡਿਆ, ਤਾਂ ਮੁਲਜ਼ਮ ਕੁਝ ਹੀ ਦੇਰ ਬਾਅਦ ਉੱਥੇ ਪਹੁੰਚ ਗਿਆ। ਮੁਲਜ਼ਮ ਨੇ ਕ੍ਰੈਚ ਸੰਚਾਲਕਾ ਨੂੰ ਝੂਠ ਬੋਲਿਆ ਕਿ ਉਹ ਬੱਚੇ ਦਾ ਪਿਤਾ ਹੈ। ਮਾਂ ਦਾ ਫੋਨ ਸਵਿੱਚ ਆਫ ਹੋਣ ਕਾਰਨ ਸੰਚਾਲਕਾ ਨੇ ਬੱਚਾ ਮੁਲਜ਼ਮ ਨੂੰ ਸੌਂਪ ਦਿੱਤਾ। ਮੁਲਜ਼ਮ ਬੱਚੇ ਨੂੰ ਆਟੋ ਵਿੱਚ ਲੈ ਕੇ ਪਿੰਜੌਰ ਵੱਲ ਨਿਕਲ ਗਿਆ, ਜਿੱਥੇ ਰਸਤੇ ਵਿੱਚ ਬੱਚੇ ਦੇ ਰੋਣ 'ਤੇ ਗੁੱਸੇ ਵਿੱਚ ਆ ਕੇ ਉਸ ਨੇ ਬੱਚੇ ਦਾ ਗਲਾ ਘੁੱਟ ਦਿੱਤਾ।ਮੁਲਜ਼ਮ ਨੇ ਬੱਚੇ ਦੀ ਲਾਸ਼ ਨੂੰ ਬੋਰੀ ਵਿੱਚ ਭਰ ਕੇ ਸੁਖੋਮਾਜਰੀ ਬਾਈਪਾਸ ਨੇੜੇ ਝਾੜੀਆਂ ਵਿੱਚ ਸੁੱਟ ਦਿੱਤਾ ਸੀ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।
ਪੁਲਿਸ ਕਾਰਵਾਈ:
ਐਂਟੀ ਨਾਰਕੋਟਿਕਸ ਟੀਮ ਦੇ ਇੰਚਾਰਜ ਏ ਐੱਸ ਆਈ ਪ੍ਰਵੀਨ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ। ਪੁਲਿਸ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਤਾਂ ਜੋ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।