ਮੁਹਾਲੀ ਪੁਲਿਸ ਦੀ ਵੱਡੀ ਕਾਰਵਾਈ: ਅੱਧਾ ਕਿਲੋ ਅਫੀਮ ਸਮੇਤ ਦੋ ਤਸਕਰ ਕਾਬੂ, ਅਦਾਲਤ ਨੇ ਭੇਜਿਆ 4 ਦਿਨਾਂ ਰਿਮਾਂਡ 'ਤੇ
ਕਾਰ ਚਾਲਕ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਵਾਪਸ ਪਿੱਛੇ ਮੁੜਨ ਨੂੰ ਗੱਡੀ ਮੋੜਨ ਲੱਗਾ ਤਾਂ ਪੁਲਿਸ ਨੇ ਕਾਰ ਸਵਾਰਾਂ ਨੂੰ ਕਾਬੂ ਕਰ ਤਲਾਸ਼ੀ ਲਈ ਤਾਂ ਕਾਰ ਦੇ ਡੈਸ਼ ਬੋਰਡ ਚੋਂ ਅੱਧਾ ਕਿਲੋ ਅਫੀਮ ਬਰਾਮਦ ਹੋਈ ਚੌਂਕੀ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਦੀਪ ਸਿੰਘ ਤੇ ਸਮਸ਼ੇਰ ਸਿੰਘ ਵਾਸੀ ਫਤਿਹਾਬਾਦ ਹਰਿਆਣਾ ਵਜੋਂ ਹੋਈ ਹੈ।
Publish Date: Wed, 13 May 2026 11:08 AM (IST)
Updated Date: Wed, 13 May 2026 11:10 AM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ , ਮੁਹਾਲੀ। ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ ਨਾਕਾਬੰਦੀ ਦੌਰਾਨ ਇੱਕ ਬਰੀਜ਼ਾ ਕਾਰ ਵਿੱਚੋਂ ਅੱਧਾ ਕਿਲੋ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਉਦਯੋਗਿਕ ਖੇਤਰ ਵਿਚਲੀ ਪੁਲਿਸ ਚੌਂਕੀ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਏਅਰਪੋਰਟ ਰੋਡ ਸਥਿਤ ਮੁਹਾਲੀ ਟਾਵਰ ਕੋਲ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਹਰਿਆਣਾ ਨੰਬਰ ਦੀ ਬਰੀਜ਼ਾ ਕਾਰ ਨੂੰ ਸ਼ੱਕ ਦੇ ਅਧਾਰ ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ।
ਕਾਰ ਚਾਲਕ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਵਾਪਸ ਪਿੱਛੇ ਮੁੜਨ ਨੂੰ ਗੱਡੀ ਮੋੜਨ ਲੱਗਾ ਤਾਂ ਪੁਲਿਸ ਨੇ ਕਾਰ ਸਵਾਰਾਂ ਨੂੰ ਕਾਬੂ ਕਰ ਤਲਾਸ਼ੀ ਲਈ ਤਾਂ ਕਾਰ ਦੇ ਡੈਸ਼ ਬੋਰਡ ਚੋਂ ਅੱਧਾ ਕਿਲੋ ਅਫੀਮ ਬਰਾਮਦ ਹੋਈ ਚੌਂਕੀ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਦੀਪ ਸਿੰਘ ਤੇ ਸਮਸ਼ੇਰ ਸਿੰਘ ਵਾਸੀ ਫਤਿਹਾਬਾਦ ਹਰਿਆਣਾ ਵਜੋਂ ਹੋਈ ਹੈ।
ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਹਰਿਆਣਾ ਵਿੱਚ ਅਫੀਮ ਤਸਕਰੀ ਦਾ ਮਾਮਲਾ ਦਰਜ ਹੈ ਪੁਲਿਸ ਨੇ ਦੋਵੇਂ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵੱਲੋਂ ਚਾਰ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ।