ਬਸੀ ਪਠਾਣਾਂ: 100 ਫੀਸਦ ਦਿੱਵਿਆਂਗ ਗਗਨਦੀਪ ਨਹੀਂ ਪਾ ਸਕੇਗੀ ਵੋਟ; ਪਰਿਵਾਰ ਨੇ ਚੋਣ ਕਮਿਸ਼ਨ 'ਤੇ ਲਾਏ ਅਣਗਹਿਲੀ ਦੇ ਦੋਸ਼
ਇਸ ਸਬੰਧੀ ਦਿਵਿਆਂਗਾਂ ਦੀ ਵੋਟ ਯਕੀਨੀ ਬਣਾਉਣ ਲਈ ਬਣੀ ਜ਼ਿਲ੍ਹਾ ਮੋਨੀਟਰਿੰਗ ਕਮੇਟੀ ਦੇ ਮੈਂਬਰ ਅਤੇ ਕਨਫੈਡਰੇਸ਼ਨ ਆਫ ਚੈਲੰਜਡ ਦੇ ਪ੍ਰਧਾਨ ਮਨਮੋਹਨ ਜਰਗਰ ਨੇ ਵੀ ਚੋਣ ਕਮਿਸ਼ਨ ਦੇ ਫੈਸਲੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਇਕ ਪਾਸੇ ਦਿਵਿਆਂਗਾਂ ਦੇ ਹੱਕਾਂ ਦੀ ਗੱਲ ਕਰਦੀ ਹੈ, ਜਦਕਿ ਦੂਜੇ ਪਾਸੇ ਉਨ੍ਹਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
Publish Date: Tue, 26 May 2026 11:24 AM (IST)
Updated Date: Tue, 26 May 2026 11:24 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਨਗਰ ਕੌਂਸਲ ਚੋਣਾਂ 2026 ਵਿੱਚ ਬਸੀ ਪਠਾਣਾਂ ਦੀ 100 ਫੀਸਦ ਦਿਵਿਆਂਗ 33 ਸਾਲਾ ਗਗਨਦੀਪ ਕੌਰ ਇਸ ਵਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਨਹੀਂ ਕਰ ਸਕੇਗੀ। ਇਸ ਸਬੰਧੀ ਉਸਦੇ ਪਿਤਾ ਅਤੇ ਸਾਬਕਾ ਕੌਂਸਲਰ ਸ਼ਾਮ ਲਾਲ ਚੋਪੜਾ ਨੇ ਚੋਣ ਕਮਿਸ਼ਨ ’ਤੇ ਅਣਗਹਿਲੀ ਦੇ ਦੋਸ਼ ਲਗਾਏ ਹਨ।
ਉਨ੍ਹਾਂ ਦੱਸਿਆ ਕਿ ਗਗਨਦੀਪ ਪਿਛਲੇ 32 ਸਾਲਾਂ ਤੋਂ ਬੈੱਡ ’ਤੇ ਹੈ ਅਤੇ ਪਹਿਲਾਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੌਰਾਨ ਘਰੋਂ ਹੀ ਵੋਟ ਪਾ ਚੁੱਕੀ ਹੈ। ਪਰ ਇਸ ਵਾਰ ਚੋਣ ਅਧਿਕਾਰੀਆਂ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਘਰ-ਘਰ ਵੋਟਿੰਗ ਸਬੰਧੀ ਕੋਈ ਨਿਰਦੇਸ਼ ਜਾਰੀ ਨਹੀਂ ਹੋਏ, ਜਿਸ ਕਾਰਨ ਕਰਮਚਾਰੀਆਂ ਨੂੰ ਘਰ ਨਹੀਂ ਭੇਜਿਆ ਜਾ ਸਕਦਾ।
ਸ਼ਾਮ ਲਾਲ ਚੋਪੜਾ ਨੇ ਕਿਹਾ ਕਿ ਗਗਨਦੀਪ ਵੀਲ੍ਹ ਚੇਅਰ ’ਤੇ ਬੈਠਣ ਦੇ ਯੋਗ ਨਹੀਂ ਹੈ, ਇਸ ਲਈ ਪੋਲਿੰਗ ਬੂਥ ਤੱਕ ਲਿਜਾਣਾ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਇਹ ਅਣਗਹਿਲੀ ਇਕ ਦਿਵਿਆਂਗ ਵੋਟਰ ਤੋਂ ਉਸਦਾ ਅਧਿਕਾਰ ਖੋਹ ਰਹੀ ਹੈ। ਇਸ ਸਬੰਧੀ ਦਿਵਿਆਂਗਾਂ ਦੀ ਵੋਟ ਯਕੀਨੀ ਬਣਾਉਣ ਲਈ ਬਣੀ ਜ਼ਿਲ੍ਹਾ ਮੋਨੀਟਰਿੰਗ ਕਮੇਟੀ ਦੇ ਮੈਂਬਰ ਅਤੇ ਕਨਫੈਡਰੇਸ਼ਨ ਆਫ ਚੈਲੰਜਡ ਦੇ ਪ੍ਰਧਾਨ ਮਨਮੋਹਨ ਜਰਗਰ ਨੇ ਵੀ ਚੋਣ ਕਮਿਸ਼ਨ ਦੇ ਫੈਸਲੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਇਕ ਪਾਸੇ ਦਿਵਿਆਂਗਾਂ ਦੇ ਹੱਕਾਂ ਦੀ ਗੱਲ ਕਰਦੀ ਹੈ, ਜਦਕਿ ਦੂਜੇ ਪਾਸੇ ਉਨ੍ਹਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ।