ਪੰਜਾਬ ਇੰਸਟੀਚਿਉਟ ਆਫ ਟੈਕਨਾਲਜੀ

ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਾਣਾ : ਪੰਜਾਬ ਇੰਸਟੀਚਿਉਟ ਆਫ ਟੈਕਨਾਲਜੀ ਜੀਟੀਬੀ ਗੜ੍ਹ ਮੋਗਾ ਵਿਖੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋ. ਡਾ. ਸੰਜੀਵ ਕੁਮਾਰ ਸ਼ਰਮਾ ਵੱਲੋਂ ਯੂਨੀਵਰਸਿਟੀ ਆਪ ਦੇ ਦੁਆਰ ਅਧੀਨ ਮੋਗੇ ਜਿਲੇ ਵਿਚ ਐਫੀਲੇਟਡ ਕਾਲਜਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੇ ਨਾਲ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਅਮਿਤ ਭਾਟੀਆ, ਡਾਇਰੈਕਟਰ ਸੀਡੀਸੀ ਡਾ ਦਿਨੇਸ ਕੁਮਾਰ ਅਤੇ ਸਹਾਇਕ ਡਾਇਰੈਕਟਰ ਸੀਡੀਸੀ ਡਾ. ਯਾਦਵਿੰਦਰ ਪਾਲ ਸ਼ਰਮਾ ਵੀ ਸ਼ਾਮਲ ਹੋਏ। ਇਸ ਮੀਟਿੰਗ ਵਿਚ ਅਲਪਾਈਨ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨਾਲੋਜੀ, ਬਾਬਾ ਮੰਗਲ ਸਿੰਘ ਇੰਸਟੀਚਿਊਟ, ਦੇਸ਼ ਬਗਾਤ ਫਾਊਂਡੇਸ਼ਨ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਐੱਲਐੱਲਆਰ ਕੋਲਾਜ ਆਫ਼ ਫਾਰਮੇਸੀ, ਐੱਲਐੱਲਆਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ, ਐੱਲਐੱਲਆਰ ਮੈਮੋਰੀਅਲ ਇੰਸਟੀਚਿਊਟ ਆਫ਼ ਮੈਨੇਜਮੇਂਟ, ਐੱਮਐੱੱਲ ਮੈਮੋਰੀਅਲ ਟੈਕਨੀਕਲ ਕਾਲਜ, ਐੱਸਐੱਫਸੀ ਇੰਸਟੀਚਿਊਟ ਆਫ਼ ਮੈਨੇਜਮੇਂਟ, ਐੱਲਐੱਲਆਰ ਮੈਮੋਰੀਅਲ ਇੰਸਟੀਚਿਊਟ ਆਫ਼ ਮੈਨੇਜਮੇਂਟ, ਐੱਮਐੱਲ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਐੱਸਐੱਫਸੀ ਇੰਸਟੀਚਿਊਟ ਆਫ਼ ਫਾਰਮੇਸੀ ਅਤੇ ਡਾ. ਮਾਨਿਕ ਮੈਮੋਰੀਅਲ ਕਾਲਜ ਦੇ ਚੈਅਰਮਐਨ ਡਾਇਰੈਕਟਰ ਅਤੇ ਪ੍ਰਿੰਸੀਪਲ ਵੱਲੋਂ ਸ਼ਿਰਕਤ ਕੀਤੀ ਗਈ। ਸ਼ੁਰੂਆਤ ਵਿਚ ਸੰਸਥਾ ਦੇ ਡਾਇਰੈਕਟਰ ਡਾ. ਅਮਿਤ ਕੁਮਾਰ ਮਨੋਚਾ ਜੀ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਇਸ ਮੀਟਿੰਗ ਵਿਚ ਵਾਈਸ ਚਾਂਸਲਰ ਨੇ ਐੱਫੀਲੇਟਡ ਕਾਲਜਾਂ ਨੂੰ ਆ ਰਹੀ ਐੱਫਲੀਏਸ਼ਨ ਸਬੰਧੀ ਮੁਸ਼ਕਿਲਾਂ ਬਾਰੇ ਭਵਿੱਖ ਵਿਚ ਦਾਖਲਿਆਂ, ਐੱਨਇਪੀ 2020, ਵਿਦਆਰਥੀ ਦੀ ਪਲੇਸਮਟ, ਆਧਿਆਪਕਾ ਦੀ ਟੇਨਿੰਗ, ਇੰਡਸਟਰੀਆਂ ਐੱਮਓਯੂ ਅਤੇ ਖੋਜ ਅਤੇ ਸਿਖਲਾਈ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਐੱਫੀਲੇਟਡ ਕਾਲਜਾਂ ਦੀਆਂ ਸਹੂਲਤਾਂ, ਵਿਦਿਆਰਥੀਆਂ ਦੀ ਪੜ੍ਹਾਈ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਵਾਈਸ ਚਾਂਸਲਰ ਨੇ ਸਾਰੇ ਕਾਲਜਾਂ ਦੇ ਪ੍ਰਿੰਸੀਪਲ ਅਤੇ ਡਾਇਰੈਕਟਰ ਨਾਲ ਸਿੱਖਿਆ ਦੀ ਗੁਣਵੱਤਾ, ਨਵੀਆਂ ਸਿੱਖਿਆ ਨੀਤੀਆਂ ਅਤੇ ਵਿਦਿਆਰਥੀਆਂ ਦੀ ਬਿਹਤਰ ਸੇਵਾਵਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਅਧਿਆਪਕਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਉਨ੍ਹਾਂ ਦੀਆਂ ਪ੍ਰੇਰਣਾਵਾਂ ਅਤੇ ਸਮੱਸਿਆਵਾਂ ਨੂੰ ਸੁਣਿਆ ਅਤੇ ਇਹ ਭਰੋਸਾ ਦਿੱਤਾ ਕਿ ਇਕੱਠੇ ਮਿਲ ਕੇ ਮੋਗਾ ਜਿਲ੍ਹੇ ਦੇ ਸਾਰੇ ਐੱਫੀਲੇਟਡ ਕਾਲਜਾਂ ਨੂੰ ਇਕ ਉੱਚ ਸਿੱਖਿਆ ਦਰਜੇ ਤੇ ਲਿਆਂਦਾ ਜਾਵੇਗਾ। ਇਸ ਤਰ੍ਹਾਂ ਵਾਈਸ ਚਾਂਸਲਰ ਦਾ ਦੌਰਾ ਸਿਰਫ਼ ਨਿਰੀਖਣ ਹੀ ਨਹੀਂ ਸੀ ਸਗੋਂ ਸਹਿਯੋਗੀ ਅਤੇ ਪ੍ਰੇਰਕ ਮੁਲਾਕਾਤ ਵੀ ਸੀ ਜਿਸ ਨਾਲ ਪੀਆਈਟੀ, ਜੀਟੀਬੀ ਗੜ੍ਹ ਨੂੰ ਇਕ ਬਿਹਤਰ ਸਿੱਖਿਆ ਸੰਸਥਾ ਬਨਾਉਣ ਵਿਚ ਮਦਦ ਮਿਲੇਗੀ। ਅੰਤ ਵਿਚ ਸੰਸਥਾ ਦੇ ਡਾਇਰੈਕਟਰ ਡਾ. ਅਮਿਤ ਕੁਮਾਰ ਮਨੋਚਾ ਅਤੇ ਅਧਿਆ ਪਕਾਂ ਵੱਲੋਂ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਅਤੇ ਟੀਮ ਦੇ ਸੰਸਥਾ ਆਉਣ ਤੇ ਧੰਨਵਾਦ ਕੀਤਾ।