ਯੂਕੇ ਇੰਟਰਨੈਸ਼ਨਲ ਸਕੂਲ ’ਚ ਬੱਚਿਆਂ ਦੇ ਕਰਵਾਏ ਮੁਕਾਬਲੇ
ਯੂਕੇ ਇੰਟਰਨੈਸ਼ਨਲ ਸਕੂਲ ਧਰਮਕੋਟ
Publish Date: Wed, 03 Dec 2025 04:18 PM (IST)
Updated Date: Thu, 04 Dec 2025 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਯੂਕੇ ਇੰਟਰਨੈਸ਼ਨਲ ਸਕੂਲ ਧਰਮਕੋਟ ‘ਚ ਸਪੀਕਿੰਗ ਕੰਪੀਟੀਸ਼ਨ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੂੰ ਆਪਣੇ ਵਿਚਾਰ ਸਪਸ਼ਟ ਅਤੇ ਆਤਮ ਵਿਸ਼ਵਾਸ ਨਾਲ ਪ੍ਰਸਤੁਤ ਕਰਨ ਦਾ ਮੌਕਾ ਮਿਲਿਆ। ਵਿਦਿਆਰਥੀਆਂ ਨੇ ਸਿੱਖਿਆ, ਸਮਾਜਿਕ ਮੁੱਦਿਆਂ ਅਤੇ ਰਾਸ਼ਟਰੀ ਵਿਸ਼ਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਦੀ ਬੋਲਣ ਦੀ ਕਲਾ ਅਤੇ ਆਤਮਵਿਸ਼ਵਾਸ ਵਿਚ ਵਾਧਾ ਹੋਇਆ। ਬਹੁਤ ਸਾਰੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਸਕੂਲ ਦੇ ਪ੍ਰਿੰਸੀਪਲ ਰੋਜੀ ਮਹਿਤਾ ਅਤੇ ਡਿਪਟੀ ਪ੍ਰਿੰਸੀਪਲ ਪਵਨਦੀਪ ਕੌਰ ਚਹਿਲ ਨੇ ਦੱਸਿਆ ਕਿ ਇਸ ਇਵੈਂਟ ਦਾ ਉਦੇਸ਼ ਵਿਦਿਆਰਥੀਆਂ ਦੀ ਮਾਨਸਿਕ ਤਰੱਕੀ ਤੇ ਬੋਲਣ ਦੀ ਸਮਰੱਥਾ ਨੂੰ ਪ੍ਰੋਤਸਾਹਿਤ ਕਰਨਾ ਹੈ। ਇਸ ਪ੍ਰਤੀਯੋਗਿਤਾ ਨੇ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਵਿਅਕਤ ਕਰਨ ਅਤੇ ਭਵਿੱਖ ਵਿਚ ਆਤਮਵਿਸ਼ਵਾਸ ਨਾਲ ਜ਼ਿੰਮੇਵਾਰੀਆਂ ਨਿਭਾਉਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਣਾ ਬਾਸੀ ਅਤੇ ਨੀਰਜ ਖੋਸਲਾ ਨੇ ਵਿਦਿਆਰਥੀਆਂ ਦੀ ਪ੍ਰਗਟਾਈ ਦੀ ਪ੍ਰਸ਼ੰਸਾ ਕੀਤੀ।