ਨਿਊ ਗ੍ਰੀਨ ਗਰੋਵ ਸਕੂਲ ਲੰਢੇਕੇ ‘ਚ ਸਾਲਾਨਾ ਸਮਾਰੋਹ ਕਰਵਾਇਆ
ਨਿਊ ਗ੍ਰੀਨ ਗਰੋਵ ਪਬਲਿਕ ਸਕੂਲ
Publish Date: Fri, 05 Dec 2025 03:53 PM (IST)
Updated Date: Sat, 06 Dec 2025 04:00 AM (IST)

ਉਡਾਨ-2 ਸਮਾਗਮ ਦੌਰਾਨ ਵਿਦਿਆਰਥੀਆਂ ਨੇ ਪੇਸ਼ਕਾਰੀਆਂ ਦਿੱਤੀਆਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਨਿਊ ਗ੍ਰੀਨ ਗਰੋਵ ਪਬਲਿਕ ਸਕੂਲ ਲੰਢੇਕੇ ਮੋਗਾ ਵੱਲੋਂ ਉਡਾਨ -2 ਸਾਲਾਨਾ ਸਮਾਰੋਹ ਬੜੀ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਆਏ ਮਹਿਮਾਨਾਂ ਤੇ ਸਕੂਲ ਦੇ ਸਟਾਫ ਮਨੇਜਮੈਂਟ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਮੌਜੂਦਗੀ ਨਾਲ ਇਹ ਸਮਾਰੋਹ ਇਕ ਯਾਦਗਾਰੀ ਸਮਾਰੋਹ ਬਣ ਗਿਆ। ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਡਾ.ਮੈਡਮ ਅਮਨਦੀਪ ਕੌਰ ਅਰੋੜਾ ਵਿਧਾਇਕ ਨੇ ਆਪਣੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਵਿਸ਼ੇਸ਼ ਮਹਿਮਾਨਾਂ ਵਿਚ ਡਾ. ਮਾਲਤੀ ਥਾਪਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਡਾ. ਹਰਜੋਤ ਕਮਲ ਸਾਬਕਾ ਐੱਮਐੱਲਏ.ਪ੍ਰਧਾਨ ਬੀਜੇਪੀ ਮੋਗਾ ਸੰਨੀ ਤੇ ਲੱਖਾ, ਪੀਏ ਐੱਮਐੱਲਏ ਅਮਨਦੀਪ ਕੌਰ ਅਰੋੜਾ ਨੇ ਸ਼ਮੂਲੀਅਤ ਕਰਕੇ ਸਮਾਗਮ ਦੀ ਸੋਭਾ ਨੂੰ ਹੋਰ ਸੁਹਾਵਣਾ ਬਣਾ ਦਿੱਤਾ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਹੋਰ ਮਾਣਯੋਗ ਹਸਤੀਆਂ ਨੇ ਵੀ ਸਮਾਰੋਹ ਵਿਚ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ, ਪ੍ਰੇਮ ਚੰਦ ਪ੍ਰਧਾਨ ਆਮ ਆਦਮੀ ਪਾਰਟੀ, ਗੁਰਮਿੰਦਰ ਸਿੰਘ ਬੱਬਲੂ ਐੱਮਸੀ.ਸੀਨੀਅਰ ਆਗੂ ਆਮ ਆਦਮੀ ਪਾਰਟੀ, ਜਸਵਿੰਦਰ ਸਿੰਘ ਕਾਕਾ ਲੰਡੇਕੇ ਐੱਮਸੀ, ਮਖੀਜਾ ਐੱਮਸੀ, ਜੱਗੂ ਐੱਮਸੀ, ਪਰਵੀਨ ਪੀਨਾ ਸੀਨੀਅਰ ਡਿਪਟੀ ਮੇਅਰ ਮੋਗਾ, ਜਗਸੀਰ ਸਿੰਘ ਚੇਅਰਮੈਨ ਸੀਨੀਅਰ ਬੀਜੇਪੀ ਆਗੂ ਮੋਗਾ। ਅਮਨਦੀਪ ਕੌਰ ਸਹਿਜ ਪਾਠ ਸੇਵਾ ਸੁਸਾਇਟੀ ਪੰਜਾਬ, ਨਿਰਮਲ ਸਿੰਘ ਸਰਪੰਚ, ਜੋਗੇਵਾਲਾ, ਰਮਨਦੀਪ ਕੌਰ ਐਜੂਕੇਟ ਪੰਜਾਬ ਪੋ੍ਜੈਕਟ, ਹਰਮੀਤ ਕੌਰ ਐਜੂਕੇਟ ਪੰਜਾਬ ਪ੍ਰੋਜੈਕਟ ਸਾਰੇ ਮਹਿਮਾਨਾਂ ਦਾ ਸਕੂਲ ਸਟਾਫ, ਮਨੇਜਮੈਂਟ ਵੱਲੋਂ ਗੁਲਦਸਤਿਆਂ ਨਾਲ ਭਰਵਾਂ ਸਵਾਗਤ ਕੀਤਾ। ਇਸ ਸਮਾਗਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ, ਕਵੀਸ਼ਰੀ ਨਾਲ਼ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤਾ ਗਿਆ ਅਤੇ ਸਭਿਆਚਾਰਕ, ਲੋਕ-ਗੀਤਾਂ ਨਾਲ ਸਕੂਲ ਵਿਦਿਆਰਥੀਆ ਨੇਂ ਸਾਨਦਾਰ ਪੇਸ਼ਕਾਰੀ ਕੀਤੀ, ਜਿਨ੍ਹਾਂ ਨੇ ਪੂਰੇ ਸਮਾਗਮ ਨੂੰ ਸੱਭਿਆਚਾਰਕ ਰੰਗਾਂ ਨਾਲ ਰੰਗ ਦਿੱਤਾ। ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਸਮਾਰੋਹ ਨੂੰ ਇਕ ਪਵਿੱਤਰ ਅਤੇ ਪੰਜਾਬੀ ਗੌਰਵਮਈ ਵਿਰਸੇ ਨਾਲ ਜੋੜ ਕੇ ਰੱਖ ਦਿੱਤਾ। ਵੱਖ–ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਸੰਸਕ੍ਰਿਤਿਕ ਪ੍ਰੋਗਰਾਮਾਂ ਦੀ ਲੜੀ ਪੇਸ਼ ਕੀਤੀ, ਜਿਨ੍ਹਾਂ ਨੇ ਮੁਖ ਮਹਿਮਾਨਾਂ ਤੇ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਦੇ ਦਿਲ ਜਿੱਤ ਲਏ। ਜੂਨੀਅਰ ਵਿੰਗ ਤੇ ਛੋਟੇ ਛੋਟੇ ਬੱਚਿਆਂ ਨੇ ਮੈਸ਼ਅਪ ਸੌਂਗ ‘ਤੇ ਡਾਂਸ ਕੀਤਾ। ਪ੍ਰਾਇਮਰੀ ਸੈਕਸ਼ਨ ਨੇ ਗੁਜਰਾਤੀ ਡਾਂਸ, ਗਣੇਸ਼ਾ ਸਵਾਗਤ ਗੀਤ, ਕੱਠਪੁਤਲੀ ਡਾਂਸ ਪੇਸ਼ ਕੀਤੇ। ਮਿਡਲ ਸੈਕਸ਼ਨ ਨੇ ਫਨੀ ਡਾਂਸ, ਰਾਜਸਥਾਨੀ ਡਾਂਸ, ਸੂਫ਼ੀ ਡਾਂਸ, ਸ਼ਹੀਦ ਭਗਤ ਸਿੰਘ ਐਕਟ ਪੇਸ ਕੀਤੇ। ਹਾਈ ਅਤੇ ਸੀਨੀਅਰ ਸੈਕੰਡਰੀ ਸੈਕਸ਼ਨ ਦੇ ਵਿਦਿਆਰਥੀਆਂ ਨੇ ਆਰਮੀ ਡਾਂਸ, ਗਿੱਧਾ ਤੇ ਭੰਗੜਾ ਪੇਸ਼ ਕੀਤਾ। ਵਿਦਿਆਰਥੀਆਂ ਵੱਲੋਂ ਹਰ ਪੇਸ਼ਕਾਰੀ ਕਰ ਕੇ ਸਮਾਰੋਹ ਨੂੰ ਯਾਦਗਾਰੀ ਬਣਾ ਦਿੱਤਾ। ਸਮਾਰੋਹ ਦੀ ਸਮਾਪਤੀ ਸਕੂਲ ਦੀ ਪ੍ਰਿੰਸੀਪਲ ਮੈਡਮ ਨਿਸਾ ਅਰੋੜਾ ਨੇ ਆਪਣੇ ਵਿਸ਼ੇਸ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਪ੍ਰਤੀ ਸਮਾਜ ਪ੍ਰਤੀ ਤੇ ਆਪਣੇ ਆਪ ਨੂੰ ਯੋਗ ਬਣਾਉਣ ਲਈ ਉਤਸ਼ਾਹਿਤ ਕੀਤਾ ਜਿਸ ਨਾਲ ਵਿਦਿਆਰਥੀਆਂ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਤਾੜੀਆਂ ਨਾਲ ਭਰਪੂਰ ਹੁੰਗਾਰਾ ਦਿੱਤਾ। ਅਖੀਰ ਵਿਚ ਪ੍ਰਿੰਸੀਪਲ ਮੈਡਮ ਤੇ ਮਨੇਜਮੈਂਟ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।