ਮਲੋਟ 'ਚ ਕਹਿਰ: ਬੇਕਾਬੂ ਟਰਾਲੇ ਨੇ ਮਜ਼ਦੂਰ ਸ਼ੈੱਡ 'ਚ ਬੈਠੇ ਲੋਕਾਂ ਨੂੰ ਦਰੜਿਆ, 2 ਦੀ ਮੌਤ, 1 ਗੰਭੀਰ
ਜੀਟੀ ਰੋਡ ਤੇ ਮਜ਼ਦੂਰਾਂ ਲਈ ਬਣੇ ਸ਼ੈਡ ਵਿਚ ਬੈਠੇ ਦੋ ਵਿਅਕਤੀਆਂ ਨੂੰ ਇੱਕ ਬੇਕਾਬੂ ਟਰਾਲੇ ਨੇ ਬੁਰੀ ਤਰ੍ਹਾਂ ਰਗੜ ਦਿੱਤਾ। ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਨੂੰ ਮੌਕੇ ਤੇ ਪੁੱਜ ਗਏ। ਉਧਰ ਇਸ ਘਟਨਾ ਦੇ ਵਿਰੋਧ ਵਿੱਚ ਮਜ਼ਦੂਰਾਂ ਨੇ ਜੀਟੀ ਰੋਡ ਤੇ ਧਰਨੇ ਤੇ ਬੈਠ ਕੇ ਰੋਸ਼ ਪ੍ਰਦਰਸ਼ਨ ਕੀਤਾ।
Publish Date: Thu, 14 May 2026 12:42 PM (IST)
Updated Date: Thu, 14 May 2026 12:44 PM (IST)
ਪੱਤਰ ਪ੍ਰੇਰਕ, ਮਲੋਟ । ਮਲੋਟ ਨੈਸ਼ਨਲ ਹਾਈਵੇ ਤੇ ਲੇਬਰ ਚੌਂਕ ਵਿੱਚ ਅੱਜ ਸਵੇਰੇ ਕਰੀਬ 8 ਵਜੇ ਇੱਕ ਬੇਕਾਬੂ ਟਰਾਲੇ ਨੇ ਦੋ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਰਗੜ ਦਿੱਤਾ, ਜੋ ਕਿ ਟਰੱਕ ਤੇ ਟਾਇਰਾਂ ਥੱਲੇ ਫਸੇ ਰਹੇ। ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਇਕ ਜ਼ਖਮੀ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ ਗਿਆ। ਜਿਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।