ਮੋਗਾ 'ਚ ਮੌਸਮ ਨੇ ਬਦਲਿਆ ਮਿਜ਼ਾਜ, ਠੰਢੀਆਂ ਹਵਾਵਾਂ ਨਾਲ ਹਲਕੀ ਕਿਣਮਿਣ ਸ਼ੁਰੂ
ਮੋਗਾ ਵਿਚ ਛਾਈਆਂ ਕਾਲੀਆਂ ਘਟਾਵਾਂ ਨੇ ਮੌਸਮ ਨੂੰ ਸੁਹਾਵਣਾ ਕਰ ਦਿੱਤਾ ਹੈ। ਮੌਸਮ ਮਾਹਿਰਾਂ ਅਨੁਸਾਰ ਅਗਲੇ ਦੋ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਠੰਢਾ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
Publish Date: Sat, 23 May 2026 07:58 AM (IST)
Updated Date: Sat, 23 May 2026 08:01 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ , ਮੋਗਾ: ਸ਼ਨੀਵਾਰ ਦੀ ਚੜ੍ਹਦੀ ਸਵੇਰ ਹੀ ਮੌਸਮ ਵਿਚ ਇਕ ਦਮ ਆਈ ਤਬਦੀਲੀ ਨੇ ਮੌਸਮ ਖੁਸ਼ਗਵਾਰ ਬਣਾ ਦਿੱਤਾ। ਠੰਢੀਆਂ ਹਵਾਵਾਂ ਵਗਣ ਨਾਲ ਆਈ ਹਲਕੀ ਕਿਣਮਿਣ ਨੇ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਦਿਵਾਈ ਹੈ। ਮੋਗਾ ਵਿਚ ਛਾਈਆਂ ਕਾਲੀਆਂ ਘਟਾਵਾਂ ਨੇ ਮੌਸਮ ਨੂੰ ਸੁਹਾਵਣਾ ਕਰ ਦਿੱਤਾ ਹੈ। ਮੌਸਮ ਮਾਹਿਰਾਂ ਅਨੁਸਾਰ ਅਗਲੇ ਦੋ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਠੰਢਾ ਰਹਿਣ ਦੀ ਭਵਿੱਖਬਾਣੀ ਕੀਤੀ ਹੈ।