12 ਮਈ ਨੂੰ ਹੋਵੇਗੀ ਕੋਟਕਪੂਰਾ ਗੋਲੀਕਾਂਡ ਦੀ ਅਗਲੀ ਸੁਣਵਾਈ, VC ਰਾਹੀਂ ਪੇਸ਼ ਹੋਏ ਸੁਖਬੀਰ ਬਾਦਲ ਤੇ ਸੁਮੇਧ ਸੈਣੀ
ਜਾਣਕਾਰੀ ਦੇ ਅਨੁਸਾਰ ਮੁੱਦਈ ਪੱਖ ਦੇ ਵਕੀਲ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਸਾਬਕਾ ਪੁਲਿਸ ਅਧਿਕਾਰੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਇਸ ਚਲਾਨ ਨੂੰ ਫਰੀਦਕੋਟ ਤੋ ਬਾਹਰਲੇ ਜਿਲ੍ਹੇ ’ਚ ਤਬਦੀਲ ਕਰਨ ਦੇ ਲਈ ਰਿਟ ਪਟੀਸ਼ਨ ਸੀਆਰਐੱਮ–ਐੱਮ 1561 ਦਾਇਰ ਕੀਤੀ ਹੋਈ ਸੀ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਕੇਸ ਨੂੰ ਬਦਲ ਕੇ ਚੰਡੀਗੜ ਦੀ ਇਕ ਅਦਾਲਤ ’ਚ ਤਬਦੀਲ ਕੀਤਾ ਗਿਆ ਹੈ। ਜਿਸ ਦਾ ਹਾਈਕੋਰਟ ਵੱਲੋਂ ਹੁਕਮ ਪ੍ਰਾਪਤ ਹੋ ਚੁੱਕਾ ਹੈ।
Publish Date: Tue, 05 May 2026 09:10 AM (IST)
Updated Date: Tue, 05 May 2026 09:13 AM (IST)
ਚਾਨਾ, ਪੰਜਾਬੀ ਜਾਗਰਣ, ਫਰੀਦਕੋਟ : 2015 ’ਚ ਵਾਪਰੇ ਕੋਟਕਪੂਰਾ ਗੋਲੀਕਾਂਡ ’ਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਮੋਗਾ ਦੇ ਐੱਸਐੱਸਪੀ ਚਰਨਜੀਤ ਸ਼ਰਮਾ, ਡੀਆਈਜੀ ਫਿਰੋਜਪੁਰ ਅਮਰ ਸਿੰਘ ਚਾਹਿਲ, ਸਾਬਕਾ ਐੱਸਐੱਸਪੀ ਸੁਖਮੰਦਰ ਸਿੰਘ ਮਾਨ ਨੂੰ ਵੀਡਿਉ ਕਾਨਫਰੰਸ ਦੇ ਰਾਹੀਂ ਫਰੀਦਕੋਟ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਿ੍ਰਸ਼ਨ ਕਾਂਤ ਜੈਨ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਹੁਣ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਤਾਰੀਖ 12 ਮਈ ਰੱਖੀ ਗਈ ਹੈ । ਜਾਣਕਾਰੀ ਦੇ ਅਨੁਸਾਰ ਮੁੱਦਈ ਪੱਖ ਦੇ ਵਕੀਲ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਸਾਬਕਾ ਪੁਲਿਸ ਅਧਿਕਾਰੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਇਸ ਚਲਾਨ ਨੂੰ ਫਰੀਦਕੋਟ ਤੋ ਬਾਹਰਲੇ ਜਿਲ੍ਹੇ ’ਚ ਤਬਦੀਲ ਕਰਨ ਦੇ ਲਈ ਰਿਟ ਪਟੀਸ਼ਨ ਸੀਆਰਐੱਮ–ਐੱਮ 1561 ਦਾਇਰ ਕੀਤੀ ਹੋਈ ਸੀ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਕੇਸ ਨੂੰ ਬਦਲ ਕੇ ਚੰਡੀਗੜ ਦੀ ਇਕ ਅਦਾਲਤ ’ਚ ਤਬਦੀਲ ਕੀਤਾ ਗਿਆ ਹੈ। ਜਿਸ ਦਾ ਹਾਈਕੋਰਟ ਵੱਲੋਂ ਹੁਕਮ ਪ੍ਰਾਪਤ ਹੋ ਚੁੱਕਾ ਹੈ। ਅਦਾਲਤ ਨੇ ਇਸ ਕੇਸ ਦੀ ਸੁਣਵਾਈ ਕਰਦੇ ਹੋਏ ਕੇਸ ਨੂੰ ਚੰਡੀਗੜ੍ਹ ਦੀ ਅਦਾਲਤ ’ਚ ਭੇਜ ਦਿੱਤਾ ਹੈ। ਇਹ ਮਾਮਲਾ ਹੁਣ ਜ਼ਿਲ੍ਹਾ ਅਤੇ ਸੈਸ਼ਨ ਜੱਜ ਚੰਡੀਗੜ੍ਹ ’ਚ ਵਿਚਾਰਿਆ ਜਾਵੇਗਾ।
ਦੱਸਣ ਯੋਗ ਹੈ ਕਿ ਪਹਿਲਾ ਬਹਿਬਲ ਕਲਾਂ ਦਾ ਕੇਸ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾ ਮੁਤਾਬਕ ਫਰੀਦਕੋਟ ਦੀ ਅਦਾਲਤ ’ਚੋ ਬਦਲ ਕੇ ਚੰਡੀਗੜ੍ਹ ਸੈਸ਼ਨ ਕੋਰਟ ’ਚ ਤਬਦੀਲ ਹੋ ਚੁੱਕਾ ਹੈ ਜੋ ਕਿ ਹੁਣ ਇਹ ਦੋਵੇਂ ਕੇਸਾਂ ਦੀ ਸੁਣਵਾਈ ਚੰਡੀਗੜ੍ਹ ਸੈਸ਼ਨ ਕੋਰਟ ’ਚ ਹੋਵੇਗੀ।