ਮੁਹੱਲੇ ਦੇ ਚੌਕ ਦਾ ਨਾਮ ਗਰੀਨ ਚੌਕ ਰੱਖਿਆ : ਢੋਸੀਵਾਲ
ਮੁਹੱਲੇ ਦੇ ਚੌਂਕ ਦਾ ਨਾਮ ਗਰੀਨ ਚੌਂਕ ਰੱਖਿਆ : ਢੋਸੀਵਾਲ
Publish Date: Mon, 19 Jan 2026 03:48 PM (IST)
Updated Date: Mon, 19 Jan 2026 03:51 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਡੀਸੀ ਆਫਿਸ ਰੋਡ ਸਥਿਤ ਮੁਹੱਲਾ ਬੁੱਧ ਵਿਹਾਰ ਵਿਚਲੇ ਮੇਨ ਚੌਂਕ ਦਾ ਨਾਮ ‘ਗਰੀਨ ਚੌਕ’ ਰੱਖ ਦਿੱਤਾ ਗਿਆ ਹੈ। ਇਹ ਫੈਸਲਾ ਸਮੂਹ ਮੁਹੱਲਾ ਨਿਵਾਸੀਆਂ ਦੀ ਸਹਿਮਤੀ ਨਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੁਹੱਲਾ ਵਾਸੀ ਤੇ ਵਿਕਾਸ ਕਮੇਟੀ ਦੇ ਸੀਨੀਅਰ ਮੈਂਬਰ ਇੰਜ. ਅਸ਼ੋਕ ਕੁਮਾਰ ਭਾਰਤੀ ਦੇ ਯਤਨਾ ਸਦਕਾ ਇਥੇ ਸਦਾ ਬਹਾਰ ਫੁੱਲਾਂ ਵਾਲੇ ਦਰੱਖਤ ਲਗਵਾਏ ਗਏ ਹਨ। ਟਰਾਂਸਫਾਰਮਰ ਵਾਲੇ ਚੌਕ ਦੇ ਚਾਰੇ ਪਾਸੇ ਸੁੰਦਰ ਪੌਦੇ ਤੇ ਰੁੱਖ ਲੱਗੇ ਹੋਏ ਹਨ, ਜਿਸ ਕਰਕੇ ਇਸ ਦਾ ਨਾਮ ਗਰੀਨ ਚੌਕ ਰੱਖਿਆ ਗਿਆ ਹੈ। ਪ੍ਰਧਾਨ ਢੋਸੀਵਾਲ ਨੇ ਅੱਜ ਇੱਥੇ ਉਕਤ ਜਾਣਕਾਰੀ ਦਿੰਦੇ ਹੋਏ ਮੁਹੱਲੇ ’ਚ ਮਨਾਈ ਗਈ ਸਾਂਝੀ ਲੋਹੜੀ ਦੇ ਹਿਸਾਬ ਕਿਤਾਬ ਦਾ ਵੇਰਵਾ ਵੀ ਜਨਤਕ ਕੀਤਾ। ਢੋਸੀਵਾਲ ਨੇ ਦੱਸਿਆ ਹੈ ਕਿ ਸਾਂਝੀ ਲੋਹੜੀ ਮਨਾਉਣ ਲਈ ਸਮੂਹ ਮੁਹੱਲਾ ਨਿਵਾਸੀਆਂ ਵੱਲੋਂ ਇੱਕ ਲੱਖ ਸੱਤ ਹਜ਼ਾਰ ਅੱਠ ਸੌ ਰੁਪਏ ਦੀ ਕੁਲੈਕਸ਼ਨ ਹੋਈ ਸੀ। ਇਸ ਕੁਲੈਕਸ਼ਨ ’ਚੋਂ ਕਿਆਸੀ ਹਜ਼ਾਰ ਅੱਠ ਸੌ ਉਨਤਾਲੀ ਰੁਪਏ ਦੀ ਰਾਸ਼ੀ ਸਾਂਝੀ ਲੋਹੜੀ ਉਪਰ ਖਰਚ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਬਚਦੀ ਪੱਚੀ ਹਜ਼ਾਰ ਨੌ ਸੌ ਇਕਾਹਠ ਰੁਪਏ ਦੀ ਰਾਸ਼ੀ ਬੁੱਧ ਵਿਹਾਰ ਵਿਕਾਸ ਕਮੇਟੀ ਕੋਲ ਅਮਾਨਤ ਵਜੋਂ ਰੱਖੀ ਹੋਈ ਹੈ। ਢੋਸੀਵਾਲ ਨੇ ਗਰੀਨ ਚੌਂਕ ਦਾ ਨਾਮ ਰੱਖੇ ਜਾਣ ’ਤੇ ਸਮੂਹ ਮੁਹੱਲਾ ਨਿਵਾਸੀਆਂ ਨੂੰ ਵਧਾਈ ਦਿੱਤੀ ਹੈ।