ਹੇਮਕੁੰਟ ਸਕੂਲ ’ਚ ਰਾਸ਼ਟਰੀ ਕੈਡਿਟਸ ਦਿਵਸ ਮਨਾਇਆ
ਹੇਮਕੁੰਟ ਸਕੂਲ ਜੋ ਕਿ ਆਪਣੇ
Publish Date: Sat, 22 Nov 2025 04:21 PM (IST)
Updated Date: Sun, 23 Nov 2025 04:02 AM (IST)

ਗੁਰਦੇਵ ਮਨੇਸ, ਪੰਜਾਬੀ ਜਾਗਰਣ, ਕੋਟ ਈਸੇ ਖਾਂ : ਹੇਮਕੁੰਟ ਸਕੂਲ ਜੋ ਕਿ ਆਪਣੇ ਅਨੁਸ਼ਾਸ਼ਨ, ਗੁਣਵੱਤਾ ਵਾਲੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਸ਼ਹੂਰ ਹੈ, 5 ਪੰਜਾਬ ਗਰਲਜ਼ ਬਟਾਲੀਅਨ ਮੋਗਾ ਦੇ ਕਮਾਂਡਿੰਗ ਅਫ਼ਸਰ ਸੁਨੀਲ ਕੁਮਾਰ ਅਤੇ 13 ਪੰਜਾਬ ਬਟਾਲੀਅਨ ਐੱਨਸੀਸੀ ਫਿਰੋਜ਼ਪੁਰ ਦੇ ਕਮਾਡਿੰਗ ਅਫਸਰ ਚੰਦਰ ਸੇਖਰ ਸ਼ਰਮਾ ਦਿਸ਼ਾ ਨਿਰਦੇਸ਼ ਹੇਠ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਵਿਚ ਐੱਨਸੀਸੀ ਕੈਡਿਟਸ ਦੁਆਰਾ ਰਾਸ਼ਟਰੀ ਕੈਡਿਟਸ ਦਿਵਸ ਮਨਾਇਆ ਗਿਆ। ਇਸ ਮੌਕੇ ਐੱਨਸੀਸੀ ਕੈਡਿਟਸ ਦੁਆਰਾ ਇਕ ਰੋਜ਼ਾ ਕੈਂਪ ਲਗਾਇਆਂ ਗਿਆ। ਜਿਸ ਵਿਚ ਐੱਨਸੀਸੀ ਲੜਕੀਆਂ ਨੇ ਪਿੰਡ ਕੜਿਆਲ ਗੁਰਦੁਆਰਾ ਸਾਹਿਬ ਕੇਰ ਵਾਲੀ ਖੂਹੀ ਅਤੇ ਐੱਨਸੀਸੀ ਲੜਕਿਆਂ ਨੇ ਪਿੰਡ ਖੋਸਾ ਕੋਟਲਾ ਗੁਰਦਆਰਾ ਗੁਰੂਸਰ ਸਾਹਿਬ ਛੇਵੀ ਪਾਤਸ਼ਾਹੀ ਵਿੱਚ ਪਹੁੰਚ ਕੇ ਗੁਰਦਆਰਾ ਸਾਹਿਬ ਅਤੇ ਆਲੇ-ਦੁਆਲੇ ਦੀ ਸਫ਼ਾਈ ਕੀਤੀ। ਕੈਡਿਟਸ ਦੁਆਰਾ ਗੁਰਬਾਣੀ ਸੁਣਨ ਉਪਰੰਤ ਲੰਗਰ ਛਕਿਆ ਗਿਆ। ਇੱਥੇ ਬੱਚਿਆਂ ਨੂੰ ਸੇਵਾ-ਸਿਮਰਨ ਦੇ ਅਸੂਲਾਂ ਬਾਰੇ ਵਿਸ਼ੇਸ਼ ਪ੍ਰੇਰਨਾ ਮਿਲੀ। ਗੁਰਦੁਆਰਾ ਸਾਹਿਬ ਵਿਚ ਹਾਜ਼ਰੀ ਭਰਨ ਤੋਂ ਬਾਅਦ ਕੈਡਿਟਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਬੂਟੇ ਲਗਾਏ ਗਏ। ਬਾਬਾ ਪਵਨਦੀਪ ਸਿੰਘ ਨੇ ਬੱਚਿਆਂ ਦੁਆਰਾ ਲਗਾਏ ਇਸ ਕੈਂਪ ਦੀ ਸੰਲਾਘਾ ਕੀਤੀ ਅਤੇ ਅਸ਼ੀਰਵਾਦ ਦਿੱਤਾ। ਐੱਨਸੀਸੀ ਕੈਡਿਟਸ ਦੁਆਰਾ ਸਾਇਕਲ ਰੈਲੀ ਕੱਢੀ ਗਈ ਜਿਸ ਵਿਚ ਕੈਡਿਟਸ ਨੇ ਸਫਾਈ ਅਭਿਆਨ ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਫੈਲਾਈ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮਡੀ ਰਣਜੀਤ ਕੌਰ ਸੰਧੂ ਨੇ ਕੈਡਿਟਸ ਨਾਲ ਆਪਣਾ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਐੱਨਸੀਸੀ ਦੀ ਸਥਾਪਨਾ 15 ਜੁਲਾਈ 1848 ਈ: ਨੂੰ ਹੋਈ ਇਸ ਲਈ ਉਸ ਦਿਨ ਤੋਂ ਹਮੇਸ਼ਾ ਹੀ ਨਵੰਬਰ ਮਹੀਨੇ ਦੇ ਆਖਰੀ ਐਤਵਾਰ ਨੂੰ ਰਾਸ਼ਟਰੀ ਕੈਡਿਟਸ ਦਿਵਸ ਮਨਾਇਆ ਜਾਂਦਾ ਹੈ। ਇਸ ਸਮੇਂ ਪ੍ਰਿੰਸੀਪਲ ਰਮਨਜੀਤ ਕੌਰ ਨੇ ਕੈਡਿਟਸ ਨੂੰ ਰਾਸ਼ਟਰੀ ਕੈਡਿਟਸ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਅਨੁਸ਼ਾਸਨ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਸਮੇਂ ਏਐੱਨਓ ਸਿਮਰਨਜੀਤ ਕੌਰ, ਯਾਦਵਿੰਦਰ ਕੌਰ ਅਤੇ ਮਹੇਸ਼ ਕੁਮਾਰ ਵੀ ਹਾਜ਼ਰ ਸੀ।