ਲਾਇਨਜ਼ ਕਲੱਬ ਨੇ ਪਵਨ ਮੌਂਗਾ ਨੂੰ ਕੀਤਾ ਸਨਮਾਨਿਤ
ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਵੱਲੋਂ ਅੱਜ ਕੋਵਿਡ-19 ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਾਲੇ ਰਿਟਾਇਡ ਬੈਂਕ ਮੈਨੇਜਰ ਪਵਨ ਮੌਂਗਾ ਨੂੰ ਲਾਇਨਜ਼ ਕਲੱਬ ਅੰਦਰ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਨੇ ਕਿਹਾ ਕੋਵਿਡ-19
Publish Date: Thu, 22 Jul 2021 03:00 PM (IST)
Updated Date: Thu, 22 Jul 2021 03:00 PM (IST)
ਪੱਤਰ ਪੇ੍ਕਰ, ਫਰੀਦਕੋਟ : ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਵੱਲੋਂ ਅੱਜ ਕੋਵਿਡ-19 ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਾਲੇ ਰਿਟਾਇਡ ਬੈਂਕ ਮੈਨੇਜਰ ਪਵਨ ਮੌਂਗਾ ਨੂੰ ਲਾਇਨਜ਼ ਕਲੱਬ ਅੰਦਰ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਨੇ ਕਿਹਾ ਕੋਵਿਡ-19 ਤੋਂ ਬਾਅਦ ਆਮ ਲੋਕ ਆਰਥਿਕ ਤੌਰ 'ਤੇ ਤੰਗੀਆਂ-ਪੇ੍ਸ਼ਾਨੀਆਂ ਦਾ ਸ਼ਿਕਾਰ ਹਨ। ਇਸ ਲਈ ਹਰ ਸਮਾਜ ਸੇਵੀ ਸੰਸਥਾ ਦਾ ਫ਼ਰਜ਼ ਬਣਦਾ ਹੈ ਕਿ ਉਹ ਸਮਾਜ ਸੇਵਾ ਦੇ ਵੱਧ ਤੋਂ ਵੱਧ ਕਾਰਜ ਕਰੇ। ਇਸ ਮੌਕੇ ਕਲੱਬ ਪ੍ਰਧਾਨ, ਰਜਨੀਸ਼ ਗਰੋਵਰ ਕੋਆਰਡੀਨੇਟਰ ਲਾਇਨਜ਼ ਕਲੱਬਾਂ ਪੰਜਾਬ, ਗਿਰੀਸ਼ ਸੁਖੀਜਾ ਸਕੱਤਰ ਲਾਇਨਜ਼ ਕਲੱਬ, ਮਦਨ ਮੁਖੀਜਾ, ਚੰਦਨ ਕੱਕੜ, ਐਡਵੋਕੇਟ ਗਗਨਦੀਪ ਸਿੰਘ ਨੇ ਮਿਲ ਕੇ ਪਵਨ ਮੌਂਗਾ ਦਾ ਸਨਮਾਨ ਕੀਤਾ। ਇਸ ਮੌਕੇ ਪਵਨ ਮੌਂਗਾ ਨੇ ਭਵਿੱਖ 'ਚ ਹੋਰ ਸੁਹਿਦਰਤਾ ਨਾਲ ਮਾਨਵਤਾ ਭਲਾਈ ਕਾਰਜ ਕਰਨ ਦਾ ਭਰੋਸਾ ਦਿੱਤਾ।