ਭਗਤ ਰਵਿਦਾਸ ਜੀ ਤੇ ਗੁਰੂ ਹਰਰਾਏ ਸਾਹਿਬ ਜੀ ਦਾ ਅਵਤਾਰ ਦਿਹਾੜਾ ਮਨਾਇਆ
ਭਗਤ ਰਵਿਦਾਸ ਜੀ ਤੇ ਗੁਰੂ ਹਰਰਾਏ ਸਾਹਿਬ ਜੀ ਦਾ ਅਵਤਾਰ ਦਿਹਾੜਾ ਸ਼ਰਧਾ ਨਾਲ ਮਨਾਇਆ
Publish Date: Sun, 01 Feb 2026 04:08 PM (IST)
Updated Date: Sun, 01 Feb 2026 04:10 PM (IST)

ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਸਥਾਨਕ ਕੱਚਾ ਥਾਂਦੇਵਾਲਾ ਰੋਡ ’ਤੇ ਸਥਿਤ ਸ੍ਰੋਮਣੀ ਭਗਤ ਬਾਬਾ ਨਾਮਦੇਵ ਭਵਨ ਵਿਖੇ ਭਗਤ ਰਵਿਦਾਸ ਜੀ ਮਹਾਰਾਜ ਤੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦਾ ਅਵਤਾਰ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ। ਭਵਨ ਦੇ ਹੈਡ ਗ੍ਰੰਥੀ ਭਾਈ ਰਛਪਾਲ ਸਿੰਘ ਬਾਵਾ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਬੋਲਦਿਆਂ ਟਾਂਕ ਕਸ਼ੱਤਰੀ ਸਭਾ ਦੇ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਨੇ ਸੰਗਤਾਂ ਨੂੰ ਭਗਤ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਦਿਹਾੜੇ ਦੀਆਂ ਤੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ ਦੇ ਪਵਿੱਤਰ ਦਿਹਾੜੇ ਦੀਆਂ ਲੱਖ -ਲੱਖ ਮੁਬਾਰਕਾਂ ਦਿੱਤੀਆਂ। ਰੱਖਰਾ ਨੇ ਕਿਹਾ ਕਿ ਅਕਾਲ ਪੁਰਖ, ਗੁਰੂ ਤੇ ਭਗਤ ’ਚ ਕੋਈ ਭਿੰਨ ਭੇਦ ਨਹੀ, ਗੁਰੂ ਤੇ ਭਗਤ ਕਿਸੇ ਧਰਮ ਜਾਤੀ ਦੇ ਨਹੀ ਹੁੰਦੇ ਸਗੋਂ ਸਾਰੀ ਮਨੁੱਖਤਾ ਦੇ ਸਾਝੇਂ ਹੁੰਦੇ ਹਨ। ਗੁਰੂਆਂ ਤੇ ਭਗਤਾਂ ਵੱਲੋਂ ਵਿਖਾਏ ਰਸਤੇ ’ਤੇ ਚੱਲਣ ਨਾਲ ਮਨੁੱਖ ਆਪਣਾ ਜੀਵਨ ਸਫਲ ਬਣਾ ਸਕਦਾ ਹੈ। ਇਸ ਮੌਕੇ ਸਭਾ ਵੱਲੋਂ ਸਮਾਗਮ ਦੇ ਮੁੱਖ ਪ੍ਰਬੰਧਕ ਨੂੰ ਸਿਰੋਪਾਓ ਦੀ ਬਖਿਸਸ਼ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਭਾ ਦੇ ਪ੍ਰਧਾਨ ਤੋ ਇਲਾਵਾ ਸੈਕਟਰੀ ਸੁਖਦਰਸ਼ਨ ਸਿੰਘ ਤੱਗੜ, ਕੈਸ਼ੀਅਰ ਦਰਸ਼ਨ ਸਿੰਘ ਮੱਲਣ, ਸੀਨੀਅਰ ਮੀਤ ਪ੍ਰਧਾਨ ਨੱਥਾ ਸਿੰਘ ਢਿੱਲੋਂ, ਦਰਬਾਰ ਕਮੇਟੀ ਦੇ ਮੁੱਖ ਸੇਵਾਦਾਰ ਗੁਰਜੀਤ ਸਿੰਘ ਪੁਰਬਾ, ਦਰਸ਼ਨ ਸਿੰਘ ਚੱਕ ਵਾਲੇ, ਹਰਵਿੰਦਰ ਸਿੰਘ ਤੱਗੜ, ਮਲਕੀਤ ਸਿੰਘ ਖਾਲਸਾ, ਰਛਪਾਲ ਸਿੰਘ ਟੀਟਾ, ਰਜਿੰਦਰ ਸਿੰਘ ਭਾਰਤੀ, ਜਗਜੀਤ ਸਿੰਘ ਫੌਜੀ, ਗੁਰਮੀਤ ਸਿੰਘ ਪੁਰਬਾ, ਤਰਸੇਮ ਸਿੰਘ ਤੱਗੜ, ਮਨਜੀਤ ਸਿੰਘ ਰੱਖਰਾ, ਅੰਗਰੇਜ਼ ਸਿੰਘ ਤੱਗੜ, ਮਾਸਟਰ ਅਵਤਾਰ ਸਿੰਘ ਪੁਰਬਾ, ਗੁਰਪਾਲ ਸਿੰਘ ਪੁਰਬਾ, ਸਵਰਨਜੀਤ ਸਿੰਘ ਪੁਰਬਾ, ਪਵਨਦੀਪ ਕੌੌਰ, ਰਮਨਦੀਪ ਕੌਰ, ਸੁਰਜੀਤ ਕੌਰ, ਪਰਵਿੰਦਰ ਕੌਰ, ਕਰਮਜੀਤ ਕੌਰ, ਬਲਜੀਤ ਕੌਰ, ਹਰਪਰੀਤ ਕੌਰ, ਦਵਿੰਦਰ ਕੌਰ ਰਿੰਕੂ, ਸਨੀਤਾ, ਰਵਨੀਤ ਕੌਰ, ਖੁਸ਼ਪ੍ਰੀਤ ਕੌਰ, ਜੱਸੂ ਤੇ ਪਰੀ ਮੌਜੂਦ ਸਨ।