ਮੁਲਾਜ਼ਮ ਯੂਨੀਅਨ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ
ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ
Publish Date: Wed, 03 Dec 2025 03:57 PM (IST)
Updated Date: Thu, 04 Dec 2025 04:00 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸਰਕਾਰ ਨੂੰ ਤਿੱਖੇ ਸਘੰਰਸ ਦੀ ਚੇਤਾਵਨੀ ਦਿੱਤੀ ਗਈ। ਇਸ ਸਬੰਧੀ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਦਸੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਜਥੇਬੰਦੀ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ, ਕਿਉਂਕਿ ਜਥੇਬੰਦੀ ਦੀ ਪੰਜਾਬ ਸਰਕਾਰ ਅਤੇ ਡਿਪਾਰਟਮੈਂਟ ਨਾਲ ਜੋ ਸਹਿਮਤੀ ਬਣੀ ਸੀ ਉਸ ਤੇ ਪ੍ਰਪੋਜਲ ਤਿਆਰ ਹੋ ਚੁੱਕਾ ਹੈ ਜਿਸ ਨੂੰ ਲਾਗੂ ਕਰਨ ਲਈ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਸਿਰਫ ਦੋ ਹਫਤਿਆਂ ਦਾ ਟਾਈਮ ਮੰਗਿਆ ਗਿਆ ਸੀ ਜਦ ਕਿ ਅੱਜ ਦੋ ਹਫਤੇ ਉੱਪਰ ਦੀ ਲੰਘ ਚੁੱਕੇ ਹਨ। ਜਥੇਬੰਦੀ ਵੱਲੋਂ ਪ੍ਰਪੋਜਲ ਤਿਆਰ ਕਰਨ ਸਮੇਂ ਐਜੂਕੇਸ਼ਨ ਡਿਪਾਰਟਮੈਂਟ ਅਤੇ ਪੰਜਾਬ ਸਰਕਾਰ ਦਾ ਰੱਜ ਕੇ ਸਹਿਯੋਗ ਕੀਤਾ ਗਿਆ, ਪਰ ਇਸ ਗੱਲ ਤੋਂ ਜਥੇਬੰਦੀ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ ਕੀ ਆਦਰਸ਼ ਸਕੂਲਾਂ ਦਾ ਤਨਖਾਹਾਂ ਦਾ ਨੋਟੀਫਿਕੇਸ਼ਨ ਹਾਲੇ ਤੱਕ ਡੀਓ ਦਾਫਤਰਾਂ ਨੂੰ ਜਾਰੀ ਕਿਉਂ ਨਹੀਂ ਕੀਤਾ ਗਿਆ। ਜਥੇਬੰਦੀ ਨੇ ਕਿਹਾ ਕਿ ਉਨ੍ਹਾਂ ਦੇ ਆਦਰਸ਼ ਸਕੂਲਾਂ ਦੇ ਚੇਅਰਮੈਨ ਖੁਦ ਸੀਐੱਮ ਭਗਵੰਤ ਸਿੰਘ ਮਾਨ ਹਨ, ਸਰਕਾਰ ਦੇ ਮੌਜੂਦਾ ਚੇਅਰਮੈਨ ਹੁੰਦੇ ਹੋਏ ਆਦਰਸ਼ ਸਕੂਲਾਂ ਦੇ ਮਸਲੇ ਆਖਰ ਇਨੇ ਕਿਉਂ ਲਟਕਾਏ ਜਾ ਰਹੇ ਹਨ। ਜੇਕਰ 10 ਦਸੰਬਰ ਵਾਲੀ ਮੀਟਿੰਗ ਵਿਚ ਵਧੀਆਂ ਹੋਈਆਂ ਤਨਖਾਹਾਂ ਦਾ ਪ੍ਰਪੋਜਲ ਸਾਡੇ ਸਕੂਲਾਂ ਵਿਚ ਲਾਗੂ ਨਹੀਂ ਕੀਤਾ ਜਾਂਦਾ ਤਾਂ ਮਜਬੂਰਨ ਜਥੇਬੰਦੀ ਵੱਲੋਂ ਸੂਬਾ ਪੱਧਰ ਤੇ ਤਿੱਖਾ ਸੰਘਰਸ਼ ਕਰਿਆ ਜਾਵੇਗਾ। ਇਸ ਮੌਕੇ ਪ੍ਰਧਾਨ ਜਸਵੀਰ ਗਲੋਟੀ, ਸੂਬਾ ਸਕੱਤਰ ਸੁਖਦੀਪ ਕੌਰ ਸਰਾਂ, ਸਹਾਇਕ ਸਕੱਤਰ ਸਲੀਮ ਮੁਹੰਮਦ, ਮੀਨੂ ਬਾਲਾ ਸੀਨੀਅਰ ਮੀਤ ਪ੍ਰਧਾਨ, ਅਮਰਜੋਤ ਜੋਸ਼ੀ, ਅਮਨ ਸ਼ਾਸਤਰੀ, ਭੁਪਿੰਦਰ ਕੌਰ, ਓਮਾ ਮਾਧਵੀ, ਮਨਪ੍ਰੀਤ ਕੌਰ ਹਰਦਾਸਾ, ਕਰਮਜੀਤ ਕੌਰ ਬਰਾੜ, ਰਜਵੰਤ ਕੌਰ ਸੇਖਵਾ, ਰਾਜਵੰਤ ਕੌਰ ਧੰਨਾ ਸ਼ਹੀਦ, ਜਸਵਿੰਦਰ ਕੌਰ, ਸੁਖਬੀਰ ਕੌਰ, ਕੁਲਵਿੰਦਰ ਕੌਰ ਫਿਰੋਜ਼ਪੁਰ, ਸਰਬਜੀਤ ਕੌਰ, ਪਵਨ ਕੁਮਾਰ, ਮਨਪ੍ਰੀਤ ਕੌਰ ਬਾਠ, ਮੈਡਮ ਦੀਪਿਕਾ, ਨਵਰੀਤ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਗੁਰਚਰਨ ਸਿੰਘ, ਸੁਖਚੈਨ ਸਿੰਘ, ਸਵਰਨਜੀਤ ਕੌਰ ਆਦਿ ਹਾਜ਼ਰ ਸਨ।