ਸਿਖਿਆਰਥੀਆਂ ਨੂੰ ਸਡ਼ਕ ਸੁਰੱਖਿਆ ਦੇ ਨਿਯਮਾਂ ਬਾਰੇ ਕੀਤਾ ਜਾਣੂੰ
ਬਰਕੰਦੀ ਡਾਈਟ ਵਿਖੇ ਸਿੱਖਿਆਰਥੀਆਂ ਨੂੰ ਕਰਵਾਇਆ ਸਡ਼ਕ ਸੁਰੱਖਿਆ ਦੇ ਨਿਯਮਾਂ ਤੋਂ ਜਾਣੂੰ
Publish Date: Thu, 04 Dec 2025 04:58 PM (IST)
Updated Date: Fri, 05 Dec 2025 04:06 AM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰਕੰਦੀ ਸਥਿਤ ਡਾਈਟ ਵਿਖੇ ਪ੍ਰਿੰਸੀਪਲ ਸੰਜੀਵ ਕੁਮਾਰ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਹੋਇਆ। ਜਿਸ ’ਚ ਸਿੱਖਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ। ਸੈਮੀਨਾਰ ਦੌਰਾਨ ਬੁਲਾਰਿਆਂ ਨੇ ਸਿੱਖਿਆਰਥੀਆਂ ਨੂੰ ਵਾਹਨ ਚਲਾਉਣ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਰਾਜਕੁਮਾਰ ਭਟੇਜਾ ਮੇਲੂ ਵੱਲੋਂ ਆਪਣੀ ਏਜੰਸੀ ਅਮਰਸਨ ਆਟੋਜ਼ ਹੀਰੋ ਮੋਟੋਕਾਪ ਦੀ 30ਵੀਂ ਵਰ੍ਹੇਗੰਢ ਦੀ ਖੁਸ਼ੀ ’ਚ ਡਾਇਟ ਸਿੱਖਿਆਰਥੀਆਂ ਨੂੰ ਹੈਲਮਟ ਵੰਡੇ ਗਏ ਤਾਂ ਜੋ ਸਿੱਖਿਆਰਥੀ ਸੁਰੱਖਿਅਤ ਰੂਪ ’ਚ ਦੁਪਹੀਆ ਵਾਹਨਾਂ ਉੱਤੇ ਸਫ਼ਰ ਕਰ ਸਕਣ। ਡਾਇਟ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਰਾਜ ਕੁਮਾਰ ਭਠੇਜਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਡਾਈਟ ਪ੍ਰਬੰਧਕਾਂ ਵੱਲੋਂ ਰਾਜਕੁਮਾਰ ਭਟੇਜਾ ਨੂੰ ਸਨਮਾਨਿਤ ਵੀ ਕੀਤਾ ਗਿਆ।