ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਜਾਰੀ
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਲਗਾਤਾਰ ਕਾਰਵਾਈ
Publish Date: Mon, 19 Jan 2026 03:44 PM (IST)
Updated Date: Mon, 19 Jan 2026 03:48 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਡੀਜੀਪੀ ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ ਅਤੇ ਆਈਜੀ ਫਰੀਦਕੋਟ ਦੀ ਰਹਿਨੁਮਾਈ ਹੇਠ ਐਸਐਸਪੀ ਅਭਿਮੰਨਿਊ ਰਾਣਾ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ’ਚ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਲਗਾਤਾਰ ਅਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਜ਼ਿਲ੍ਹਾ ਅੰਦਰ ਤਿੰਨ ਵੱਖ-ਵੱਖ ਮੁਕਦਮੇ ਦਰਜ ਕਰਕੇ 100 ਗ੍ਰਾਮ ਹੈਰੋਇਨ, 1,80,000 ਪਾਬੰਦੀਸ਼ੁਦਾ ਕੈਪਸ਼ੂਲ, 01 ਪਿਸਟਲ 32 ਬੋਰ ਅਤੇ 160000 ਰੁਪਏ ਡਰੱਗ ਮਨੀ ਸਮੇਤ 11 ਲੋਕਾਂ ਨੂੰ ਕਾਬੂ ਕੀਤਾ ਹੈ। ਨਸ਼ੀਲੇ ਕੈਪਸੂਲਾਂ ਦੀ ਭਾਰੀ ਬਰਾਮਦਗੀ ਪੁਲਿਸ ਪਾਰਟੀ ਵੱਲੋਂ ਮਲੋਟ–ਬਠਿੰਡਾ ਰੋਡ ਤੋਂ ਡਬਵਾਲੀ ਰੋਡ ਨੂੰ ਜਾਣ ਵਾਲੇ ਨਵੇਂ ਬਣੇ ਬਾਈਪਾਸ ‘ਤੇ ਨਾਕਾਬੰਦੀ ਦੌਰਾਨ ਮੁਖ਼ਬਰ ਖ਼ਾਸ ਦੀ ਭਰੋਸੇਯੋਗ ਇਤਲਾਹ ‘ਤੇ ਕਾਰਵਾਈ ਕਰਦਿਆਂ ਪਾਬੰਦੀਸ਼ੁਦਾ ਕੈਪਸ਼ਲਾਂ ਦੇ ਗੈਰ-ਕਾਨੂੰਨੀ ’ਚ ਸ਼ਾਮਲ ਅੱਠ ਲੋਕਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੇ ਖਿਲਾਫ਼ ਥਾਣ ਸਿਟੀ ਮਲੋਟ ਵਿਖੇ ਮੁਕੱਦਮਾ ਦਰਜ਼ ਕਰ ਕੇ ਸਾਹਿਲ ਕੁਮਾਰ ਵਾਸੀ 23 ਸੈਕਟਰ ਖਰੜ, ਰਾਹੁਲ ਵਾਸੀ ਗਾਬੜੀ ਕੰਡਾ ਫਾਜ਼ਿਲਕਾ, ਅਮਰਜੀਤ ਸਿੰਘ ਵਾਸੀ ਵਨਵਾਲਾ ਹਨਬਤਾ ਫਾਜ਼ਿਲਕਾ, ਜਗਦੀਸ਼ ਕੁਮਾਰ ਵਾਸੀ ਨੇੜੇ ਸ਼ਾਹ ਪੈਲੇਸ ਫਾਜ਼ਿਲਕਾ, ਭਜਨ ਲਾਲ ਵਾਸੀ ਬਣਨ ਵਾਲਾ ਮਹੰਤਾ ਜ਼ਿਲਾ ਫਾਜ਼ਿਲਕਾ, ਵੈਭਵ ਵਾਸੀ ਮੋੜ ਗਲੀ ਨੰਬਰ ਅੱਠ ਸ੍ਰੀ ਮੁਕਤਸਰ ਸਾਹਿਬ, ਅਲਫਾਜ ਵਾਸੀ ਨੇੜੇ ਮਿਸ਼ਨ ਸਕੂਲ ਸ੍ਰੀ ਮੁਕਤਸਰ ਸਾਹਿਬ, ਸ਼ਕੀਲ ਵਾਸੀ ਨੇੜੇ ਪ੍ਰਾਣੀ ਚੁੰਗੀ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ। ਫੜ੍ਹੇ ਗਏ ਉਕਤਾਨ ਲੋਕਾਂ ਪਾਸੋਂ 1,80,000 ਪਾਬੰਦੀਸ਼ੁਦਾ ਕੈਪਸ਼ੂਲ, 1,60,000 ਡਰੱਗ ਮਨੀ, ਚਾਰ ਵਹੀਕਲ ਜਿਸ ’ਚ ਅਲਟੋ ਕਾਰ ਨੰਬਰ ਪੀਬੀ 01ਡੀ2377, ਵੈਗਨਰ ਕਾਰ ਨੰਬਰ ਪੀਬੀ 01ਐਫ1813, ਕਰੇਟਾ ਕਾਰ ਨੰਬਰ ਡੀਐਲ 8ਸੀਏਐਸ2403 ਅਤੇ ਆਰਟੀਕਾ ਨੰਬਰ ਪੀਬੀ01ਡੀ6436 ਬਰਾਮਦ ਹੋਏ। ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਗਸ਼ਤ ਦੌਰਾਨ ਮੁਖ਼ਬਰ ਦੀ ਸੂਚਨਾ ’ਤੇ ਕੋਟਲੀ ਰੋਡ ਪੁਲ ਸੂਆ ’ਤੇ ਛਾਪੇਮਾਰੀ ਕਰਕੇ ਇੱਕ ਵਿਅਕਤੀ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ। ਜਿਸਤੇ ਖਿਲਾਫ਼ ਅਸਲਾ ਐਕਟ ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕਦਮਾ ਦਰਜ਼ ਕਰ ਕੇ ਮੁਲਜ਼ਮ ਸੂਰਜ ਸਿੰਘ ਵਾਸੀ ਕੋਟਲੀ ਦੇਵਨ, ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਜਿਸ ਪਾਸੋਂ 01 ਪਿਸਟਲ 32 ਬੋਰ ਅਤੇ 01 ਰੌਂਦ ਜਿੰਦਾ ਬਰਾਮਦ ਹੋਇਆ। ਹੈਰੋਇਨ ਸਮੇਤ ਨਾਬਾਲਿਗ ਸਣੇ ਦੋ ਅੜਿੱਕੇ ਸੀਆਈਏ ਸਟਾਫ਼ ਵੱਲੋਂ ਭਾਈ ਮਹਾ ਸਿੰਘ ਯਾਦਗਾਰੀ ਗੇਟ ਨੇੜੇ ਚੈਕਿੰਗ ਦੌਰਾਨ 2 ਨੌਜਵਾਨਾਂ ਨੂੰ ਮੋਟਰਸਾਈਕਲ ’ਤੇ ਸ਼ੱਕੀ ਹਾਲਤ ’ਚ ਰੋਕ ਕੇ ਚੈੱਕ ਕੀਤਾ ਗਿਆ, ਜਿਨ੍ਹਾਂ ਪਾਸੋਂ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋਂ ਐਨਡੀਪੀਐਸ ਐਕਟ ਤਹਿਤ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਦਰਜ਼ ਕਰਕੇ ਰਮਨ ਉਰਫ਼ ਗੋਰਾ ਵਾਸੀਅਨ ਖਿਲਚੀਆਂ ਕਦੀਮ ਜ਼ਿਲਾ ਫਾਜ਼ਿਲਕਾ ਅਤੇ (ਜਵਨਾਇਲ) ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਪਾਸੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸਐੱਸਪੀ ਨੇ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਨਸ਼ਿਆਂ ਦੀ ਸਪਲਾਈ ਚੇਨ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਢਿੱਲ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਲਗਾਤਾਰ ਇੰਟੈਲੀਜੈਂਸ ਅਧਾਰਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੋ ਵੀ ਵਿਅਕਤੀ ਨਸ਼ਿਆਂ ਦੇ ਧੰਦੇ ਜਾਂ ਨਜਾਇਜ਼ ਅਸਲੇ ਨਾਲ ਜੁੜਿਆ ਮਿਲੇਗਾ, ਉਨ੍ਹਾਂ ਖਿਲਾਫ ਲਗਾਤਾਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਸਬੰਧੀ ਜਾਣਕਾਰੀ ਦੇਣ ਲਈ ਪੁਲਿਸ ਹੈਲਪਲਾਈਨ ਨੰਬਰ 8054942100 ’ਤੇ ਸੰਪਰਕ ਕਰਨ। ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।